Tuesday, September 15, 2026

ਭਾਰਤ ਬੰਦ ਦੇ ਸੱਦੇ `ਤੇ ਕੈਮਿਸਟ 28 ਸਤੰਬਰ ਨੂੰ ਕਾਰੋਬਾਰ ਰੱਖਣਗੇ ਬੰਦ

ਭੀਖੀ, 27 ਸਤਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੁਆਰਾ (ਮੈਡੀਕਲ ਸਟੋਰ ) ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਸਮੂਹ  Medicine Chemist Shopਕੈਮਿਸਟ 28 ਸਤੰਬਰ ਨੂੰ ਪੂਰਨ ਬੰਦ ਰੱਖਣਗੇ।ਕੈਮਿਸਟ ਐਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਸਰਕਾਰ ਬਹੁਤ ਜਲਦੀ ਈ-ਫਾਰਮੈਸੀ ਨਾਮ `ਤੇ ਦਵਾਈਆਂ ਦੀ ਆਨਲਾਈਨ ਵਿਕਰੀ ਸ਼ੁਰੂ ਕਰਨ ਜਾ ਰਹੀ ਹੈ।ਇਸ ਕਾਰਨ ਕੈਮਿਸਟਾਂ ਨੂੰ ਬਹੁਤ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਦਾ ਧੰਦਾ ਚੌਪਟ ਹੋ ਜਾਵੇਗਾ।ਇਸ ਬਿੱਲ ਦਾ ਵਿਰੋਧ ਕਰਨ ਲਈ 28 ਸਤੰਬਰ ਨੂੰ ਪੂਰੇ ਭਾਰਤ ਦੇ ਕੈਮਿਸਟ ਦੁਕਾਨਾਂ ਬੰਦ ਕਰਨ ਜਾ ਰਹੇ ਹਨ। ਇਹ ਬੰਦ ਸ਼ਾਂਤੀਪੂਰਵਕ ਹੋਵੇਗਾ ਜੇਕਰ ਸਰਕਾਰ ਫਿਰ ਵੀ ਨਹੀਂ ਸੁਣਦੀ ਤਾਂ ਉਪਰਲੇ ਲੈਵਲ `ਤੇ ਜੋ ਵੀ ਫੈਸਲਾ ਹੋਵੇਗਾ ਸਭ ਡਟ ਕੇ ਉਨ੍ਹਾਂ ਦਾ ਸਾਥ ਦੇਣਗੇ।ਇਸ ਮੌਕੇ ੇ ਵਿਨੋਦ ਤਾਇਲ, ਹਰਵਿੰਦਰ ਮਿੰਟੂ, ਸ਼ਗਨ ਲਾਲ ਅਰੋੜਾ, ਮੋਹਨ ਸਿੰਘ, ਸੋਨੂੰ ਸਿੰਘ, ਬੱਬੂ ਜੈਨ, ਮੋਹਿਤ, ਬਿੰਨੀ, ਅਵਤਾਰ ਜਟਾਣਾ ਆਦਿ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply