Thursday, October 8, 2026

ਅਨਤੋਦਿਆ ਮਿਸ਼ਨ ਤਹਿਤ ਬੇਰੋਜ਼ਗਾਰ ਨੋਜਵਾਨਾਂ ਨੂੰ ਕੌਸ਼ਲ ਪੰਜੀਕਰਣ ਪੋਰਟਲ `ਤੇ ਕੀਤਾ ਰਜਿਸਟਰ

PPN2809201813ਪਠਾਨਕੋਟ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ 25 ਤੋ 29 ਸਤੰਬਰ 2018 ਤੱਕ ਅਨਤੋਦਿਆ ਮਿਸ਼ਨ ਮਨਾਇਆ ਜਾ ਰਿਹਾ ਹੈ।ਜਿਸ ਦੇ ਤਹਿਤ ਅੱਜ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲ੍ਹਾ ਸਟਾਫ ਵਲੋਂ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਸਹਿਯੋਗ ਨਾਲ ਬੱਸ ਸਟੈਡ ਪਠਾਨਕੋਟ ਵਿਖੇ ਇੱਕ ਜਗਰੂਕਤਾ ਕੈਂਪ ਲਗਾ ਕੇ ਬੇਰੋਜਗਾਰ ਨੋਜਵਾਨਾਂ ਨੂੰ ਕੋਸ਼ਲ ਪੰਜੀਕਰਣ ਪੋਰਟਲ `ਤੇ ਰਜਿਸਟਰ ਕੀਤਾ ਗਿਆ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹੀਆਂ ਸਕੀਮਾਂ ਅਤੇ ਸਕਿੱਲ ਸੈਂਟਰਾਂ ਦੀ ਜਾਣਕਾਰੀ ਬਲਾਕ ਮਿਸ਼ਨ ਮੈਨੇਜਰ ਪ੍ਰਦੀਪ ਕੁਮਾਰ ਵਲੋ ਦਿੱਤੀ ਗਈ।ਕੈਂਪ ਵਿੱਚ ਨੋਜਵਾਨਾਂ ਨੂੰ ਉਪਰੋਕਤ ਮਿਸ਼ਨ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੁਕ ਵੀ ਕੀਤਾ ਗਿਆ।

 

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply