Saturday, April 11, 2026

ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਬੀ.ਐਲ.ਓ./ਸੁਪਰਪਾਵਾਈਜਰਾਂ ਲਈ ਇਕ ਰੋਜਾ ਟਰੇਨਿੰਗ ਕੈਂਪ

PPN23081410
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2015 ਨੂੰ 18 ਸਾਲ ਦੀ ਉਮਰ ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਚੋਣ ਕਮਿਸ਼ਨ ਵਲੋ ਜਾਰੀ ਕੀਤੇ ਜਾਣ ਵਾਲੇ ਸ਼ਡਿਊਲ ਮੁਤਾਬਕ ਕੀਤੀ ਜਾਵੇਗੀ ਜਿਸ ਤਹਿਤ ਨਵੀਆਂ ਵੋਟਾਂ ਬਨਾਉਣ ਦੇ ਨਾਲ ਨਾਲ  ਵੋਟਰ ਸੂਚੀ ਵਿਚ ਵੇਰਵੇ ਦਰੁਸਤ ਕਰਾਉਣ , ਵੋਟ ਤਬਦੀਲ ਕਰਾਉਣ, ਮਰ ਚੁੱਕੇ/ਸਥਾਨ ਛੱਡ ਗਏ ਵੋਟਰਾਂ ਦੀਆਂ ਵੋਟਾਂ ਕੱਟੀਆ ਜਾਣੀਆਂ ਹਨ । ਇਸ ਸਬੰਧੀ ਚੋਣ ਹਲਕਾ 80 ਫਾਜਿਲਕਾ ਵਿਚ ਤਾਇਨਾਤ ਕੀਤੇ ਗਏ ਸਮੂੰਹ ਬੀ.ਐਲ.ਓਜ./ ਸੁਪਰਵਾਈਜਰੀ ਅਫਸਰਾਂ ਨੂੰ  ਸਿਖਲਾਈ ਦੇਣ ਵਾਸਤੇ ਕੈਪਟਨ ਕਰਨੈਲ ਸਿੰਘ ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ ਕਮ ਚੋਣਕਾਰ ਰਜਿਸਟਰੇਸ਼ਨ ਅਫਸਰ 80 ਫਾਜਿਲਕਾ ਦੀ ਪ੍ਰਧਾਨਗੀ ਹੇਠ ਸਿਖਾਲਾਈ ਕੈਂਪ ਦਾ ਨਵੀ ਅਨਾਜ ਮੰਡੀ ਫਾਜਿਲਕਾ ਵਿਖੇ ਆਯੋਜਨ ਕੀਤਾ ਗਿਆ । ਜਿਸ ਵਿਚ ਬੀ.ਐਲ.ਓਜ ਅਤੇ ਸੁਪਰਵਾਈਜਰਾਂ ਚੋਣ ਹਲਕਾ 80 ਫਾਜਿਲਕਾ ਨੂੰ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਟਰੇਨਿੰਗ ਦਿੱਤੀ ਗਈ ।ਇਸ ਤੋ ਇਲਾਵਾ ਵੋਟਰਾਂ ਦੀ ਗਿਣਤੀ ਅਤੇ ਬੂਥ ਦੀ ਦੂਰੀ ਅਤੇ ਬਿਲਡਿੰਗ ਦੀ ਹਾਲਤ ਨੂੰ ਮੁੱਖ ਰਖਦੇ ਹੋਏ ਪੋਲਿੰਗ ਬੂਥਾਂ ਨੂੰ ਤਰਕ ਸੰਗਤ ਬਨਾਉਣ ਸਬੰਧੀ ਚੋਣ ਕਮਿਸ਼ਨ ਵਲੋ ਜਾਰੀ ਹਦਾਇਤਾ ਬਾਰੇ ਵੀ ਬੀ.ਐਲ.ਓਜ/ਸੁਪਰਵਾਈਜਰਾਂ ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ  ਵਲੋ ਜਾਣੂ ਕਰਵਾਇਆ ਗਿਆ । ਕੈਪਟਨ ਕਰਨੈਲ ਸਿੰਘ ਉਪ ਮੰਡਲ ਮੈਜਿਸਟਰੇਟ ਕਮ ਚੋਣਕਾਰ ਰਜਿਸਟਰੇਸ਼ਨ ਅਫਸਰ ਫਾਜਿਲਕਾ ਵਲੋ ਬੀ.ਐਲ.ਓਜ਼/ ਸੁਪਰਵਾਈਜਰਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਅਤੇ ਪੋਲਿੰਗ ਬੂਥਾਂ ਨੂੰ ਤਰਕ ਸੰਗਤ ਬਨਾਉਣ ਦਾ ਕੰਮ ਸੁਚੱਜੇ ਅਤੇ ਵਧੀਆਂ ਢੰਗ ਨਾਲ ਕਰਨ ਦੀਆਂ ਹਦਾਇਤਾ ਵੀ ਜਾਰੀ ਕੀਤੀਆ ਗਈਆ ਤਾਂ ਜੋ ਚੋਣ ਹਲਕੇ ਦੀਆਂ ਤਰੁਟੀਆਂ ਮੁਕਤ ਵੋਟਰ ਸੂਚੀਆਂ ਤਿਆਰ ਹੋ ਸਕਣ । ਇਸ ਸਿਖਲਾਈ ਕੈਂਪ ਦੋਰਾਨ ਸ੍ਰੀ ਡੀ.ਪੀ.ਪਾਂਡੇ ਤਹਿਸੀਲਦਾਰ ਕਮ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਵਿਧਾਨ ਸਭਾ ਚੋਣ ਹਲਕਾ 80 ਫਾਜਿਲਕਾ ਵੀ ਮੋਜੂਦ ਸਨ

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply