Tuesday, March 3, 2026

ਸਰਕਾਰੀ ਸੀਨੀ. ਸੈਕੰ. ਸਕੂਲ (ਲੜ੍ਹਕੇ) ਵਿਖੇ ਸਰਜੀਕਲ ਸਟਰਾਈਕ ਦਿਵਸ ਮਨਾਇਆ

ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜ੍ਹਕੇ) ਸਮਰਾਲਾ ਵਿਖੇ 19ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ PPN2909201813ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਜੇਦੀਪ ਸਿੰਘ, ਪ੍ਰਬੰਧ ਅਫਸਰ ਕਰਨਲ ਵਾਈ.ਐਸ ਰੇਡੂ ਅਤੇ ਸੂਬੇਦਾਰ ਮੇਜਰ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਅਗਵਾਈ ਵਿੱਚ ਸਰਜੀਕਲ ਸਟਰਾਈਕ ਦਿਵਸ ਬੜ੍ਹੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਲੈਫ਼: ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਿਵਸ ਮੌਕੇ ਕਮਾਂਡੈਂਟ ਰਛਪਾਲ ਸਿੰਘ, ਕੈਪਟਨ ਹਰਜਿੰਦਰ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ ਜੀ.ਓ.ਜੀ ਸੁਪਰਵਾਈਜ਼ਰ ਸਮਰਾਲਾ, ਨਿਰਮਲ ਸਿੰਘ ਜੀ.ਓ.ਜੀ. ਅਧਿਕਾਰੀ, ਫਲਾਈਟ ਲੈਫ਼ਟੀਨੈਂਟ ਪ੍ਰਿੰਸੀਪਲ ਅਭਿਨਾਸ਼ ਸਿੰਘ ਤੋਂ ਇਲਾਵਾ ਉਘੇ ਸਮਾਜਸੇਵੀ ਸੁਦੇਸ਼ ਸ਼ਰਮਾ, ਮੈਡਮ ਰੇਨੂੰ ਸੋਨੀਆਂ ਸਮਰਾਲਾ ਵੱਲੋਂ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਕਈ ਨੁਕਤੇ ਸਮਝਾਉਂਦੇ ਹੋਏ ਸਰਜੀਕਲ ਸਟਰਾਈਕ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਇਨ੍ਹਾਂ ਅਧਿਕਾਰੀਆਂ ਵੱਲੋਂ ਸਰਹੱਦ ਤੇ ਰਾਖ਼ੀ ਕਰ ਰਹੇ ਫ਼ੌਜ ਦੇ ਮਹਾਨ ਸ਼ਹੀਦਾਂ ਦੁਆਰਾ ਦੇਸ਼ ਲਈ ਕੀਤੀਆਂ ਕੁਰਬਾਨੀਆਂ ਲਈ ਸ਼ਰਧਾਂਜਲੀ ਭੇਂਟ ਕੀਤੀ ਗਈ। ਮੈਡਮ ਸੋਨੀਆਂ ਨੇ ਦੱਸਿਆ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਕਾਊਟ ਅਤੇ ਗਾਈਡ ਵਿੰਗ ਚਲਾਉਣ ਲਈ ਪੂਰਾ ਯਤਨ ਕਰ ਰਹੇ ਹਨ ਅਤੇ ਉਹ ਇਸ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਲਦੀ ਤੋਂ ਜਲਦੀ ਲਾਗੂ ਕਰਵਾਉਣਗੇ। ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਵੱਲੋਂ ਸਕੂਲ ਵਿੱਚ ਪਹੁੰਚੇ ਫ਼ੌਜ ਦੇ ਸਾਬਕਾ ਉੱਚ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਕੈਡਿਟਾਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਨੂੰ ਅੱਗੇ ਤੋਂ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਵੀ ਕੀਤੀ ਗਈ।
 ਇਸ ਮੌਕੇ ਲੈਕਚਰਾਰ ਬਲਰਾਜ ਸਿੰਘ, ਰਾਜੀਵ ਰਤਨ, ਹਰੀਚੰਦ ਵਰਮਾ, ਗੁਰਮੀਤ ਸਿੰਘ, ਵਰਿੰਦਰ ਕੁਮਾਰ, ਹੌਲਦਾਰ ਸੁਖਵਿੰਦਰ ਸਿੰਘ, ਜਗਜੀਤ ਸਿੰਘ, ਇੰਦਰਪ੍ਰੀਤ ਕੌਰ ਸੇਖੋਂ, ਜਯੋਤੀ ਵਰਮਾ, ਮਨਜੀਤ ਕੌਰ, ਸੀਮਾ ਸ਼ਰਮਾਂ ਤੋਂ ਇਲਾਵਾ ਵਿਨੋਦ ਰਾਵਲ, ਕਿਰਨ ਬਾਲਾ, ਨੀਲਮ ਕੌਰ, ਪਰਮਜੀਤ ਕੌਰ, ਇਕਬਾਲ ਸਿੰਘ, ਪਵਨਪ੍ਰੀਤ ਸਿੰਘ, ਵੀਰ ਬਹਾਦਰ ਸਿੰਘ, ਧਰਮਪਾਲ ਸਿੰਘ, ਪਵਨ ਕੁਮਾਰ, ਰਾਜਿੰਦਰ ਸਿੰਘ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply