Tuesday, March 17, 2026

ਸਮਾਜਿਕ ਬੁਰਾਈਆਂ ਦੇ ਖਿਲਾਫ਼ ਗਰਜ਼ੀਆਂ ਯੂਥ ਵਿਰਾਂਗਨਾਵਾਂ-ਤਿੰਨ ਪਿੰਡਾਂ ਵਿੱਚ ਕੱਢੀਆਂ ਜਾਗਰੂਕਤਾ ਰੈਲੀਆਂ

‘ਬੀੜੀ ਪੀਕੇ ਧੂੰਆਂ ਉਡਾਇਆ, ਸਾਰੇ ਘਰ ਕੋ ਨਰਕ ਬਣਾਇਆ’, ਵਰਗੇ ਨਾਅਰੇ ਗੂੰਜੇ

PPN23081412

ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੰਜਾਬ ਦੇ ਵਾਸੀਆਂ ਵਿਸ਼ੇਸ਼ ਕਰਕੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਕੱਢਣ ਅਤੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਜਾਗਰੂਕ ਕਰਨ ਦੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਯੂਥ  ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਅੱਜ ਉਪਮੰਡਲ ਦੇ ਤਿੰਨ ਪਿੰਡਾਂ ਪੈਂਚਾਂ ਵਾਲੀ, ਤੁਰਕਾਂ ਵਾਲੀ ਅਤੇ ਜੋੜਕੀ ਕੰਕਰ ਵਾਲੀ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਰੈਲੀਆਂ ਨੂੰ ਪਿੰਡ ਪੈਂਚਾਂ ਵਾਲੀ ਵਿੱਚ ਪਿੰਡ ਦੀ ਸਰਪੰਚ ਸੰਤੋਸ਼ ਰਾਣੀ, ਪਿੰਡ ਤੁਰਕਾਂ ਵਾਲੀ ਵਿੱਚ ਸਰਪੰਚ ਮਿਲਖ ਰਾਜ ਅਤੇ ਪਿੰਡ ਜੋੜਕੀ ਕੰਕਰ ਵਾਲੀ ਵਿੱਚ ਪਿੰਡ ਦੇ ਸਰਪੰਚ ਰਾਮ ਗੋਪਾਲ ਅਤੇ ਮੈਂਬਰ ਪੰਚਾਇਤ ਭੀਮਸੈਨ ਨੇ ਹਰੀ ਝੰਡੀ ਦੇ ਕੇ ਪਿੰਡਾਂ ਦੀਆਂ ਗਲੀਆਂ ਵੱਲ ਰਵਾਨਾ ਕੀਤਾ। ਰੈਲੀਆਂ ਵਿੱਚ ਵਿੰਗ ਦੀਆਂ ਜ਼ਿਲ੍ਹਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ, ਪ੍ਰੀਤੀ ਕੁੱਕੜ ਅਤੇ ਸੁਨੀਤਾ ਕੰਬੋਜ, ਵੀਨਾ, ਕਵੀਤਾ ਅਤੇ ਵੱਡੀ ਗਿਣਤੀ ਵਿੱਚ ਫਾਜ਼ਿਲਕਾ ਸ਼ਹਿਰ ਅਤੇ ਵੱਖ ਵੱਖ ਪਿੰਡਾਂ ਦੀਆਂ ਯੂਥ ਵਿਰਾਂਗਨਾਵਾਂ ਅਤੇ ਪਿੰਡ ਪੈਂਚਾਂ ਵਾਲੀ ਦੇ ਵਾਸੀ ਹਰਭਜਨ ਲਾਲ ਅਤੇ ਰਮਨ ਫੁਟੇਲਾ, ਸੋਨੂੰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਰੈਲੀਆਂ ਦੌਰਾਨ ਯੂਥ ਵਿਰਾਂਗਨਾਵਾਂ ਨੇ ਹੱਥਾਂ ਵਿੱਚ ਇਹ ਧੀਆਂ ਇਨੀਆਂ ਪਿਆਰੀਆਂ, ਤਾਂ ਕੁੱਖਾਂ ਵਿਚ ਕਿਉਂ ਮਾਰੀਆਂ’,’ਬੀੜੀ ਪੀਕੇ ਖਾਂਸ ਰਹਾ ਹੈ, ਮੌਤ ਕੇ ਆਗੇ ਨਾਚ ਰਹਾ ਹੈ’, ‘ਯੂਥ ਵਿਰਾਂਗਨਾਵਾਂ ਨੇ ਬੀੜਾ ਚੁੱਕਿਆ ਹੋਣ ਨਹੀਂ ਦੇਣੀ ਭਰੂਣ ਹੱਤਿਆ, ‘ਸ਼ਰਾਬ, ਭੁੱਕੀ ਅਤੇ ਅਫ਼ੀਮ, ਬਰਬਾਦੀ ਦੀ ਹੈ ਸਕੀਮ’, ‘ਬੇਟੀ ਨੂੰ ਮਰਵਾਓਗੇ, ਤੋ ਬਹੁ ਕਹਾਂ ਸੇ ਲਾਓਗੇ’, ‘ਜੇਕਰ ਚਾਹੁੰਦੇ ਹੋ ਸੁੱਖੀ ਪਰਿਵਾਰ, ਧੀਆਂ ਨੂੰ ਦਿਓ ਪੂਰਾ ਪਿਆਰ’, ‘ਬੀੜੀ ਪੀਕਰ ਧੂੰਆਂ ਉਡਾਇਆ, ਸਾਰੇ ਘਰ ਕੋ ਨਰਕ ਬਣਾਇਆ’,  ਆਦਿ ਨਾਅਰੇ ਲਿਖੀਆਂ ਫੱਟੀਆਂ ਚੁੱਕੀਆਂ ਹੋਈਆਂ ਸਨ ਅਤੇ  ਪਿੰਡਾਂ ਦੀਆਂ ਗਲੀਆਂ ਵਿੱਚ ਜ਼ੋਰ-ਜ਼ੋਰ ਨਾਲ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਨਾਅਰੇਬਾਜੀ ਕਰਕੇ ਲੋਕਾਂ ਨੂੰ ਇਨ੍ਹਾਂ ਬੁਰਾਈਆਂ ਤੋਂ ਬੱਚਣ ਦੀ ਅਪੀਲ ਕਰ ਰਹੀਆਂ ਸਨ।  ਜਾਣਕਾਰੀ ਦਿੰਦਿਆਂ ਜ਼ਿਲਾ ਕਮੇਟੀ ਦੀਆਂ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ ਅਤੇ ਪ੍ਰੀਤੀ ਕੁੱਕੜ ਨੇ ਦੱਸਿਆ ਕਿ ਅੱਜ ਉਪਮੰਡਲ ਦੇ ਤਿੰਨ ਪਿੰਡਾਂ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ।
ਉਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਰੋਕਣ ਵਿੱਚ ਉਨ੍ਹਾਂ ਦਾ ਸਹਿਯੋਗ ਕਰਨ ਤਾਂ ਕਿ ਇੱਕ ਚੰਗੇ ਸਮਾਜ ਦੀ ਰਚਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜੋ ਨਸ਼ਾ ਛੱਡਣਾ ਚਾਹੁੰਦਾ ਹੈ ਉਨ੍ਹਾਂ ਦੀ ਸੰਸਥਾ ਵੱਲੋਂ ਉਸ ਵਿਅਕਤੀ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਲੀ ਦੌਰਾਨ ਯੂਥ ਵਿਰਾਂਗਨਾਵਾਂ ਨੇ ਇਲਾਕਾ ਵਾਸੀਆਂ ਨੂੰ ਕੰਨਿਆ ਭਰੂਣ ਹੱਤਿਆ, ਨਸ਼ਾ ਖੋਰੀ, ਵੇਸਵਾਪੁਣੇ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਅਤੇ ਖੂਨਦਾਨ ਕਰਨ, ਬੂਟੇ ਲਗਾਉਣ ਅਤੇ ਅੱਖਾਂ ਦਾਨ ਕਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਪਿੰਡਾਂ ਦੇ ਨੁਮਾਇੰਦਿਆਂ ਨੇ ਯੂਥ ਵਿਰਾਂਗਨਾਵਾਂ ਵੱਲੋਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਕੱਢੀਆਂ ਗਈਆਂ ਰੈਲੀਆਂ ਦੀ ਸ਼ਲਾਘਾ ਕੀਤੀ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply