Wednesday, April 29, 2026

ਮਾਨਸਾ ਜ਼ਿਲ੍ਹੇ ਦੇ ਕੈਮਿਸਟਾਂ ਨੇ ਦੁਕਾਨਾਂ ਬੰਦ ਕਰਕੇ ਪ੍ਰਗਟਾਇਆ ਰੋਸ

ਭੀਖੀ/ਮਾਨਸਾ, 30 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰਗਿਸਟ ਦੇ ਸੱਦੇ ‘ਤੇ ਮਾਨਸਾ ਵਿਚ PPN3009201810ਕੈਮਿਸਟਾਂ ਵਲੋਂ ਮੁਕੰਮਲ ਹੜਤਾਲ ਕਰਦੇ ਹੋਏ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ।
ਕੈਮਿਸਟ ਐਸੋਸੀਏਸ਼ਨ ਦੀ ਬੁਢਲਾਡਾ ਇਕਾਈ ਦੇ ਪ੍ਰਧਾਨ ਅਸ਼ੋਕ ਰਸਵੰਤਾ ਨੇ ਦੱਸਿਆ ਕਿ ਸਰਕਾਰ ਰੋਜਾਨਾ ਕੋਈ ਨਾ ਕੋਈ ਨਵੇਂ ਬਹਾਨੇ ਅਤੇ ਪਾਬੰਦੀਆਂ ਲਗਾਕੇ ਕੈਮਿਸਟਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਦਵਾਈਆਂ ਦੀ ਆਨ ਲਾਈਨ ਵਿਕਰੀ `ਤੇ ਵਧਦੀ ਦਖਲ ਅੰਦਾਜੀ ਕਾਰਨ ਕਾਰੋਬਾਰ ਕਰਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ।
        ਉਨ੍ਹਾਂ ਕਿਹਾ ਕਿ ਦਵਾਈਆਂ ਦੀ ਆਨ ਲਾਈਨ ਵਿੱਕਰੀ ਨਾਲ ਦਵਾਈਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਉਨ੍ਹਾਂ ਕਿਹਾ ਕਿ ਵਿਕ੍ਰੇਤਾ ਡਾਕਟਰ ਦੀ ਪਰਚੀ ਬਿਨਾਂ ਦਵਾਈ ਨਹੀਂ ਦੇ ਸਕਦੇ, ਪ੍ਰੰਤੂ ਆਨਲਾਈਨ ਵਿਕਰੀ ਜਿਉਂ ਦੀ ਤਿਉਂ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿਕਰੀ ਲਈ ਸਰਕਾਰ ਵਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਸਮੂਹ ਕੈਮਿਸਟ ਵੱਡੇ ਪੱਧਰ `ਤੇ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
         ਇਸ ਮੌਕੇ ਚਿਮਨ ਸਿੰਗਲਾ, ਅਸ਼ੋਕ ਗਰਗ, ਰਾਧੇ ਸ਼ਾਮ, ਰਮੇਸ਼ ਕੁਮਾਰ ਰਾਜੀ, ਰਾਜ ਕੁਮਾਰ ਬਾਂਸਲ, ਲੱਕੀ ਤਾਇਲ, ਸ਼ੁਰੇਸ਼ ਕੁਮਾਰ, ਮਨੋਜ਼ ਕੁਮਾਰ ਮੌਜੀ, ਡਾਕਟਰ ਗੁਰਿੰਦਰ ਮੋਹਨ, ਅਨਿਲ ਸਿੰਗਲਾ ਆਦਿ ਕੈਮਿਸਟ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply