Tuesday, May 26, 2026

ਹਿੰਦੀ ਪੰਦਰਵਾੜਾ ਵੱਖ-ਵੱਖ ਪਿੰਡਾਂ ਵਿੱਚ ਭਾਸ਼ਣ, ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ

ਭੀਖੀ/ਮਾਨਸਾ, 30 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਨਹਿਰ ਯੁਵਾ ਕੇਂਦਰ ਮਾਨਸਾ ਵਲੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ PPN3009201814ਅੁਨਸਾਰ ਹਿੰਦੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਹਿੱਤ ਹਿੰਦੀ ਪੰਦਰਵਾੜਾ ਵੱਖ-ਵੱਖ ਪਿੰਡਾਂ ਵਿੱਚ ਭਾਸ਼ਣ, ਲੇਖ ਤੇ ਪੇਂਟਿੰਗ ਮੁਕਾਬਲੇ ਆਦਿ ਕਰਕੇ ਮਨਾਇਆ ਗਿਆ।ਹਿੰਦੀ ਭਾਸ਼ਾ ਦੀ ਵੱਧ ਤੋ ਵੱਧ ਵਰਤੋਂ ਕਰਨ ਸਬੰਧੀ ਸਹੁੰ ਚੁੱਕਾਈ ਗਈ।
ਇਸ ਤੋ ਬਆਦ ਗੁਰੂਕੁਲ ਅਕੈਡਮੀ ਪਬਲਿਕ ਸੀ. ਸੈ ਸਕੂਲ ਉਭਾ (ਮਾਨਸਾ) ਵਿਖੇ ਲੇਖ ਮੁਕਾਬਲੇ, ਭਾਈ ਘਨੱਈਆ ਅਕੈਡਮੀ ਪਬਲਿਕ ਸਕੂਲ ਬੁਰਜ ਢਿਲਾਵਾ ਵਿਖੇ ਲੇਖ ਮੁਕਾਬਲੇ, ਸੰਤ ਬਾਬਾ ਬੱਗਾ ਸਿੱਖ ਹੈਰੀਟੇਜ ਪਬਲਿਕ ਸੀਨੀ. ਸੈ. ਸਕੂਲ਼ ਹੀਰੋ ਕਲਾਂ ਵਿਖੇ ਪੇਟਿੰਗ ਮੁਕਾਬਲੇ, ਸਰਕਾਰੀ ਮਿਡਲ ਸਕੂਲ ਪਿੰਡ ਖੀਵਾ ਦਿਆਲੂਵਾਲਾ ਵਿਖੇ ਪੇਟਿੰਗ ਮੁਕਾਬਲੇ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਝੰਡਾ ਕਲਾਂ ਵਿਖੇ ਭਾਸ਼ਣ ਮੁਕਾਬਲੇ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਫੱਤਾ ਮਾਲੋਕਾ ਵਿਖੇ ਭਾਸਣ ਮੁਕਾਬਲੇ, ਸਰਕਾਰੀ ਅੇਲੀਮੈਂਟਰੀ ਸਕੂਲ ਵਿਖੇ ਲੇਖ ਮੁਕਾਬਲੇ, ਭਾਈ ਬਹਿਲੋ ਗਰਲ਼ਜ ਕਾਲਜ ਫਫੜੇ ਭਾਈਕੇ ਵਿਖੇ ਲੇਖ ਮੁਕਾਬਲੇ, ਬਾਬਾ ਫਰੀਦ ਪਬਲਿਕ ਸਕੂਲ ਜੋਗਾ ਵਿਖੇ ਭਾਸ਼ਣ ਮੁਕਾਬਲੇ, ਸਨਾਵਰ ਸਮਾਰਟ  ਸਕੂਲ ਭੁਪਾਲ ਵਿਖੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਹਿੰਦੀ ਪੰਦਰਵਾੜੇ ਦਾ ਇਨਾਮ ਵੰਡ ਸਮਰੋਹ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਕੀਤਾ ਗਿਆ।ਜਿਸ ਵਿੱਚ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਵਿਭਾਗ ਰਘਵੀਰ ਸਿੰਘ ਮਾਨ ਵਲੋਂ ਕੀਤੀ ਗਈ। ਉਹਨਾ ਕਿਹਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ।ਇਸ ਲਈ ਸਾਨੂੰ ਆਪਣੇ ਮਾਤ ਭਾਸ਼ਾ ਪੰਜਾਬੀ ਦੇ ਨਾਲ-ਨਾਲ ਹਿੰਦੀ ਦਾ ਵੀ ਗਿਆਨ ਹੋਣਾ ਜਰੂਰੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਕੋਆਰਡੀਨੇਟਰ ਸ੍ਰੀਮਤੀ ਪਰਮਜੀਤ ਸੋਹਲ ਅਤੇ ਪ੍ਰੰਬਧਕੀ ਅਫਸ਼ਰ ਸੰਦੀਪ ਘੰਡ ਨੇ ਕਿਹਾ ਕਿ ਹਿੰਦੀ ਭਾਸ਼ਾ ਦੇ ਗਿਆਨ ਨਾਲ ਅਸੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਆਪਣੀਆਂ ਗੱਲਾਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਾ।ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ।
ਇਸ ਮੌਕੇ ਹੋਰਨਾ ਤੋ ਇਲਾਵਾ ਸਿਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੰਧੂ, ਅੰਮ੍ਰਿਤਪਾਲ ਸਮਤੋਜ, ਮੋਨਜ ਕੁਮਾਰ, ਬਾਬਾ ਫਰੀਦ ਪਬਲਿਕ ਸਕੂਲ ਜੋਗਾ ਦੇ ਟੀਚਰ ਮਨਪ੍ਰੀਤ ਸਿੰਘ, ਭਾਈ ਘਨੱਈਆ ਅਕੈਡਮੀ ਪਬਲਿਕ ਸਕੂਲ ਬੁਰਜ ਢਿਲਵਾਂ ਦੇ ਪ੍ਰਿੰਸੀਪਲ  ਛੋਟਾ ਸਿੰਘ ਅਤੇ ਸੰਦੀਪ ਸਿੰਘ ਅਧਿਆਪਕ, ਸਨਾਵਰ ਸਮਾਰਟ ਸਕੂਲ ਭੁਪਾਲ ਦੇ ਟੀਚਰ ਸਵਰਨ ਸਿੰਘ ਅਤੇ ਨੈਸ਼ਨਲ ਯੂਥ ਵੰਲਟੀਅਰ ਨੇ ਵੀ ਸ਼ਮੂਲੀਅਤ ਕੀਤੀ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply