Saturday, March 14, 2026

2019 ਚੋਣਾਂ – ਇਸ ਵਾਰ ਹਰੇਕ ਵੋਟਿੰਗ ਮਸ਼ੀਨ ਨਾਲ ਲੱਗੇਗਾ ‘ਵੀ.ਵੀ ਪੈਟ’ – ਮੁੱਖ ਚੋਣ ਕਮਿਸ਼ਨਰ

7 ਜਿਲ੍ਹਾ ਚੋਣ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਾਰਤ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੇ ਡਾਇਰੈਕਟਰ ਨਿਖਿਲ ਕੁਮਾਰ ਨੇ ਅੱਜ ਮੁੱਖ ਚੋਣ PPN0110201804ਕਮਿਸ਼ਨਰ ਪੰਜਾਬ ਡਾ. ਐਸ.ਰਾਜੂ ਦੀ ਹਾਜ਼ਰੀ ਵਿਚ ਪੰਜਾਬ ਦੇ ਸੱਤ ਜਿਲਿਆਂ ਅੰਮਿ੍ਰਤਸਰ, ਜਲੰਧਰ, ਕਪੂਰਥਲਾ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਜਿਲ੍ਹਾ ਚੋਣ ਅਧਿਕਾਰੀਆਂ ਕਮ ਡਿਪਟੀ ਕਮਿਸ਼ਨਰਾਂ ਤੇ ਰਿਟਰਨਿੰਗ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਵਿਚ ਆ ਰਹੀਆਂ ਲੋਕ ਸਭਾ ਚੋਣਾਂ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਸੱਪਸ਼ਟ ਕੀਤਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਲਈ ਕਰਵਾਈਆਂ ਜਾਣ ਵਾਲੀਆਂ ਚੋਣਾਂ ਸਾਰੇ ਅਧਿਕਾਰੀਆਂ ਦੀ ਲਿਟਮਸ ਪ੍ਰੀਖਿਆ ਹੈ, ਜਿਸ ਵਿਚੋਂ ਖਰੇ ਨਿਕਲਣਾ ਬਹੁਤ ਜ਼ਰੁੂਰੀ ਹੈ।ਉਨਾਂ ਕਿਹਾ ਕਿ ਇਨਾਂ ਦੀ ਸਫਲਤਾ ਨਾਲ ਦੇਸ਼ ਦਾ ਭਵਿੱਖ ਅਤੇ ਸ਼ਾਖ ਜੁੜੀ ਹੋਈ ਹੈ। ਉਨਾਂ ਕਿਹਾ ਕਿ ਸਾਰੇ ਅਧਿਕਾਰੀ ਚੋਣਾਂ ਦਾ ਐਲਾਨ ਹੋਣ ਦੀ ਉਡੀਕ ਨਾ ਕਰਨ ਅਤੇ ਹੁਣ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰਨ, ਜਿਸ ਵਿਚ ਸਟਾਫ, ਵੋਟਿੰਗ ਮਸ਼ੀਨਾਂ ਦੀ ਤਿਆਰੀ, ਮਸ਼ੀਨਾਂ ਦੀ ਉਪਲਬੱਧਤਾ, ਚੋਣ ਵਿਚ ਵਰਤੇ ਜਾਣ ਵਾਲੇ ਲੋੜੀਂਦੇ ਵਹੀਕਲਾਂ ਦੀ ਮੌਜੂਦਗੀ, ਵੀ.ਵੀ ਪੈਟ ਦੀ ਸਿਖਲਾਈ, ਜ਼ਰੂਰੀ ਵੀਡੀਓਗ੍ਰਾਫਰ ਆਦਿ ਦੀ ਲੋੜ ਆਦਿ ਸ਼ਾਮਿਲ ਹਨ।
ਸੁਨੀਲ ਅਰੋੜਾ ਨੇ ਦੱਸਿਆ ਕਿ ਇਸ ਵਾਰ ਸਾਰੀਆਂ ਵੋਟਿੰਗ ਮਸ਼ੀਨਾਂ ’ਤੇ ਵੀ.ਵੀ ਪੈਟ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਨਾਲ ਵੋਟਰ ਨੂੰ ਪਤਾ ਲੱਗ ਸਕੇਗਾ, ਉਸ ਨੇ ਜਿਸ ਉਮੀਦਵਾਰ ਨੂੰ ਵੋਟ ਪਾਉਣ ਲਈ ਬਟਨ ਦਬਾਇਆ ਸੀ, ਵੋਟ ਉਸ ਨੂੰ ਹੀ ਪਈ ਹੈ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵੀ ਪੈਟ ਦੀ ਅਜਮਾਇਸ਼ ਕਈ ਥਾਵਾਂ ’ਤੇ ਕੀਤੀ ਜਾ ਚੁੱਕੀ ਹੈ, ਜੋ ਕਿ ਸਫਲ ਰਹੀ ਹੈ।ਉਨਾਂ ਦੱਸਿਆ ਕਿ ਹੁਣ ਤੱਕ ਕੀਤੀ ਖੋਜ ਤੋਂ ਸਪੱਸ਼ਟ ਹੋਇਆ ਹੈ ਕਿ ਵੋਟਿੰਗ ਮਸ਼ੀਨਾਂ ਜਾਂ ਵੀ.ਵੀ ਪੈਟ ਤਕਨੀਕੀ ਗਲਤੀ ਕਾਰਨ ਘੱਟ ਅਤੇ ਕਰਮਚਾਰੀ ਦੀ ਲਾਪਰਵਾਹੀ ਵੱਧਣ `ਤੇ ਸਾਵਧਾਨੀ ਘੱਟ ਹੋਣ ਨਾਲ ਹੀ ਖਰਾਬ ਹੋਈਆਂ ਹਨ।ਉਨਾਂ ਵੀ ਵੀ ਪੈਟ ਪ੍ਰਤੀ ਆਮ ਲੋਕਾਂ ਨੂੰ ਵੀ ਜਾਣੂ ਕਰਵਾਉਣ ਦੀ ਹਦਾਇਤ ਕੀਤੀ।
ਸਾਰੇ ਜਿਲਿਆਂ ਵਿਚ ਪਹੁੰਚ ਚੁੱਕੀਆਂ ਵੋਟਿੰਗ ਮਸ਼ੀਨਾਂ ਦੀ ਗਿਣਤੀ ਦਾ ਜਾਇਜ਼ਾ ਲੈਂਦੇ ਅਰੋੜਾ ਨੇ ਕਿਹਾ ਕਿ ਇਹ ਮਸ਼ੀਨਾਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਜਾਣ ਅਤੇ ਇੱਥੇ ਸੁਰੱਖਿਆ ਲਈ ਲਗਾਏ ਗਏ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ’ਤੇ ਵੀ ਨਿਰੰਤਰ ਨਿਗ੍ਹਾ ਰੱਖਣ ਲਈ ਸਟਾਫ ਦੀ ਡਿੳੂਟੀ ਲਗਾਈ ਜਾਵੇ।
ਉਨਾਂ ਕਿਹਾ ਕਿ ਵੋਟਾਂ ਦੌਰਾਨ ਬੇਚੈਨੀ ਤੋਂ ਬਚਣ ਤੇ ਸਹੀ ਢੰਗ ਨਾਲ ਵੋਟਿੰਗ ਕਰਵਾਉਣ ਲਈ ਜ਼ਰੂਰੀ ਹੈ ਕਿ ਸਾਰੇ ਜਿਲ੍ਹਾ ਚੋਣ ਅਧਿਕਾਰੀ ਆਪਣਾ ਧਿਆਨ ਸਟਾਫ ਨੂੰ ਸਿੱਖਿਅਤ ਕਰਨ ’ਤੇ ਦੇਣ, ਤਾਂ ਜੋ ਮੌਕੇ ’ਤੇ ਕਿਸੇ ਵੀ ਹੰਗਾਮੀ ਹਾਲਤ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਇਸ ਲਈ ਹਰੇਕ ਪੜਾਅ ਦੀ ਸਿੱਖਿਆ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।ਪ੍ਰਬੰਧਕੀ ਤੇ ਚੋਣ ਮਸ਼ੀਨਿਰੀ ਲਈ ਮੁੱਢਲੇ ਢਾਂਚੇ ਦੀ ਗੱਲ ਕਰਦੇ ਉਨਾਂ ਪੰਜਾਬ ਦੀ ਸਿਫਤ ਕਰਦੇ ਕਿਹਾ ਕਿ ਦੋਵਾਂ ਖੇਤਰਾਂ ਵਿਚ ਹੀ ਪੰਜਾਬ ਦਾ ਸੁਨੀਹਿਰੀ ਇਤਹਾਸ ਹੈ ਅਤੇ ਇਥੇ ਚੋਣ ਮਸ਼ੀਨਰੀ ਬਹੁਤ ਵਧੀਆ ਕੰਮ ਕਰਦੀ ਹੈ।
ਮੁੱਲ ਦੀਆਂ ਖ਼ਬਰਾਂ ਦਾ ਜ਼ਿਕਰ ਕਰਦੇ ਉਨਾਂ ਕਿਹਾ ਕਿ ਚੋਣ ਕਮਿਸ਼ਨ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਆ ਰਹੀਆਂ ਚੋਣਾਂ ਵਿਚ ਇਸ ਪ੍ਰਰਿਵਰਤੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣਗੇ, ਤਾਂ ਜੋ ਰਾਜਸੀ ਪਾਰਟੀਆਂ ਵੋਟਰਾਂ ਨੂੰ ਗੁੰਮਰਾਹ ਨਾ ਕਰ ਸਕਣ ਅਤੇ ਵੋਟਾਂ ’ਤੇ ਹੋਣ ਵਾਲਾ ਖਰਚ ਵੀ ਕਾਬੂ ਵਿਚ ਰਹੇ।
ਸੁਨੀਲ ਅਰੋੜਾ ਨੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ, ਜਿੰਨਾਂ ਨੂੰ ਵੋਟ ਪਾਉਣ ਲਈ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ, ਦੀਆਂ ਵੋਟਾਂ ਬਨਾਉਣ ਅਤੇ ਉਨਾਂ ਨੂੰ ਵੋਟ ਬੂਥ ਤੱਕ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੰਦੇ ਕਿਹਾ ਕਿ ਇਸ ਲਈ ਸਮਾਜਿਕ ਸੁਰੱਖਿਆ ਵਿਭਾਗ ਕੋਲੋਂ ਪੈਨਸ਼ਨ ਜਾਂ ਹੋਰ ਸਹੂਲਤਾਂ ਲੈ ਰਹੇ ਲੋਕਾਂ ਦਾ ਡੈਟੇ ਦਾ ਮੇਲ ਵੋਟਰ ਸੂਚੀ ਨਾਲ ਕੀਤਾ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਇਹ 100 ਫੀਸਦੀ ਵੋਟਾਂ ਪਾਉਣ। ਉਨਾਂ ਇਸ ਲਈ ਵਿਸ਼ੇਸ ਸਰਵੈ ਕਰਵਾਉਣ ਦੀ ਹਦਾਇਤ ਵੀ ਕੀਤੀ।
ਅਰੋੜਾ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਵੋਟਾਂ ਬਨਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਕਿਹਾ ਕਿ ਪੰਜਾਬ ਵਿਚੋਂ ਵਿਦੇਸ਼ ਜਾਣ ਵਾਲੇ ਲੋਕ ਬਹੁਤ ਹਨ, ਪਰ ਬਤੌਰ ਵੋਟਰ ਇੰਨਾਂ ਦੇ ਨਾਮ ਬਹੁੱਤ ਘੱਟ ਵੋਟਰ ਸੂਚੀਆਂ ਹਨ, ਸੋ ਇਸ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਪ੍ਰਵਾਸੀ ਪੰਜਾਬੀਆਂ ਦੇ ਨਾਮ ਵੋਟਰ ਸੂਚੀਆਂ ਵਿਚ ਦਰਜ ਕੀਤੇ ਜਾਣ।ਇਸ ਤੋਂ ਇਲਾਵਾ ਉਨਾਂ ਵੱਡੀਆਂ ਸਨਅਤੀ ਇਕਾਈਆਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਬਤੌਰ ਵੋਟਰ ਦਰਜ ਕਰਨ ਅਤੇ ਉਨਾਂ ਨੂੰ ਵੋਟ ਪਕ੍ਰਿਆ ਦੀ ਹਿੱਸਾ ਬਨਾਉਣ ’ਤੇ ਜ਼ੋਰ ਦਿੱਤਾ।
ਡਾਇਰੈਕਟਰ ਚੋਣ ਕਮਿਸ਼ਨ ਨਿਖਲ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਹਰੇਕ ਜਿਲ੍ਹੇ ਵਿਚ ਲੋੜੀਂਦੇ ਵੀ.ਵੀ ਪੈਟ ਨਾਲੋਂ 35 ਫੀਸਦੀ ਵੱਧ ਵੀ ਵੀ ਪੈਟ ਮਸ਼ੀਨਾਂ ਦਿੱਤੀਆਂ ਜਾਣਗੀਆਂ, ਤਾਂ ਜੋ ਲੋੜ ਪੈਣ ’ਤੇ ਬਦਲੀਆਂ ਜਾ ਸਕਣ।ਉਨਾਂ ਵੋਟਰ ਸੂਚੀਆਂ ਵਿਚ ਲਿੰਗ ਅਨੁਪਾਤ ਦਾ ਫਰਕ ਦੂਰ ਕਰਨ, 18 ਤੋਂ 19 ਸਾਲ ਉਮਰ ਵਰਗ ਦੇ ਨਵੇਂ ਵੋਟਰਾਂ ਦੇ ਨਾਮ ਵੱਧ ਤੋਂ ਵੱਧ ਵੋਟਰ ਸੂਚੀ ਵਿਚ ਦਰਜ ਕਰਨ ਤੇ ਉਨਾਂ ਨੂੰ ਵੋਟਾਂ ਲਈ ਉਤਸ਼ਾਹਿਤ ਕਰਨ, ਹਰੇਕ ਵੋਟਰ ਦਾ ਸ਼ਨਾਖਤੀ ਕਾਰਡ ਬਨਾਉਣ, ਚੋਣ ਬੂਥਾਂ ’ਤੇ ਹਰ ਤਰਾਂ ਦੀ ਲੋੜੀਂਦੀ ਸਹੂਲਤ ਦੇਣ, ਚੋਣਾਂ ਲਈ ਹੁਣ ਤੋਂ ਹੀ ਯੋਜਨਾਬੰਦੀ ਸ਼ੁਰੂ ਕਰਨ ਆਦਿ ਦਾ ਸੁਝਾਅ ਦਿੱਤਾ।
ਮੁੱਖ ਚੋਣ ਅਧਿਕਾਰੀ ਪੰਜਾਬ ਐਸ.ਰਾਜੂ ਨੇ ਭਰੋਸਾ ਦਿੱਤਾ ਕਿ ਪੰਜਾਬ ਵਿਚ ਚੋਣ ਪ੍ਰਕਿਆ ਲਈ ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕਰ ਲਏ ਜਾਣਗੇ ਅਤੇ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪ੍ਰਕ੍ਰਿਆ ਨਾਲ ਜੋੜਿਆ ਜਾਵੇਗਾ।ਮੁੱਖ ਚੋਣ ਕਮਿਸ਼ਨਰ ਨੇ ਇਸ ਮੌਕੇ ਵੋਟਰਾਂ ਨੂੰ ਵੋਟ ਅਧਿਕਾਰ ਅਤੇ ਵੀ ਵੀ ਪੈਟ ਬਾਰੇ ਜਾਗਰੂਕ ਕਰਨ ਲਈ ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹੇ ਲਈ ਚਲਾਈਆਂ ਦੋ ਵੈਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਹਦਾਇਤ ਕੀਤੀ ਕਿ ਸਾਰੇ ਰਾਜ ਵਿਚ ਅਜਿਹੀਆਂ ਵੈਨਾਂ ਲੋਕਾਂ ਦੀ ਜਾਗਿ੍ਰਤੀ ਲਈ ਸ਼ੁਰੂ ਕੀਤੀਆਂ ਜਾਣ।
ਇਸ ਮੌਕੇ ਵਧੀਕ ਚੋਣ ਅਧਿਕਾਰੀ ਪੰਜਾਬ ਗੁਰਪਾਲ ਸਿੰਘ ਚਾਹਲ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਡੀ.ਸੀ ਤਰਨਤਾਰਨ ਪ੍ਰਦੀਪ ਸਭਰਵਾਲ, ਡੀ.ਸੀ ਗੁਰਦਾਸਪੁਰ ਵਿਪਲ ਉਜਵਲ, ਡੀ.ਸੀ ਜਲੰਧਰ ਵਰਿੰਦਰ ਕੁਮਾਰ, ਡੀ.ਸੀ ਕਪੂਰਥਲਾ ਮੁਹੰਮਦ ਤਾਇਬ, ਡੀ.ਸੀ ਹੁਸ਼ਿਆਰਪੁ ਸ੍ਰੀਮਤੀ ਈਸ਼ਾ ਕਾਲੀਆ, ਡੀ.ਸੀ ਪਠਾਨਕੋਟ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਏ.ਡੀ.ਸੀ ਰਵਿੰਦਰ ਸਿੰਘ ਅਤੇ ਹੋਰ ਜਿਲਿਆਂ ਦੇ ਰਿਟਰਨਿੰਗ ਅਧਿਕਾਰੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply