Wednesday, May 27, 2026

5 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਪੰਜਾਬੀ ਫ਼ਿਲਮ ‘ਅਫ਼ਸਰ’

ਅੰਮ੍ਰਿਤਸਰ, 32 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਰੱਬ ਦਾ ਰੇਡੀਓ, ਵੇਖ ਬਰਾਤਾਂ ਚੱਲੀਆਂ, ਬੰਬੂਕਾਟ ਵਰਗੀਆਂ ਸੁਪਰਹਿੱਟ ਫ਼ਿਲਮਾਂ ਬਣਾਉਣ ਵਾਲੇ PPN0210201801ਨਦਰ ਫਿਲ਼ਮਜ਼ ਅਤੇ ਵਿਹਲੀ ਜਨਤਾ ਪ੍ਰੋਡਕਸ਼ਨ ਦੀ ਪੰਜਾਬੀ ਫ਼ਿਲਮ ‘ਅਫ਼ਸਰ’ 5 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।ਬਹੁਤ ਹੀ ਦਿਲਚਸਪ ਵਿਸ਼ੇ `ਤੇ ਅਧਾਰਿਤ ਕਹਾਣੀ ਵਿੱਚ ਪਟਵਾਰੀ ਅਤੇ ਕਾਨੂੰਗੋ ਦੇ ਰੁਤਬੇ ਦੇ ਫ਼ਰਕ ਨੂੰ ਫ਼ਿਲਮੀ ਪਰਦੇ `ਤੇ ਇੱਕ ਕਾਮੇਡੀ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਦੇ ਨਿਰਮਾਤਾ ਅਮੀਕ ਵਿਰਕ ਅਤੇ ਮਨਪ੍ਰੀਤ ਜੌਹਲ ਹਨ।
    ਪੰਜਾਬ ਦੀਆਂ ਲੋਕ ਬੋਲੀਆਂ ਤੇ ਗੀਤਾਂ ਵਿੱਚ ਪਟਵਾਰੀ ਦੇ ਰੁਤਬੇ ਨੂੰ ਬਹੁਤ ਸਲਾਹਿਆ ਗਿਆ ਹੈ।ਅੱਜ ਵੀ ਪਿੰਡਾਂ ਦੇ ਲੋਕ ਪਟਵਾਰੀ ਨੂੰ ਰੱਬ ਵਾਂਗੂੰ ਪੂਜਦੇ ਹਨ।ਇਹ ਫ਼ਿਲਮ ‘ਅਫ਼ਸਰ’ ਅੱਜ ਤੋਂ ਵੀਹ ਸਾਲ ਪੁਰਾਣੇ ਪੰਜਾਬ ਦੇ ਮਾਹੌਲ ਦੀ ਕਹਾਣੀ ਹੈ। ਫ਼ਿਲਮ ਦਾ ਨਾਇਕ ਜਸਪਾਲ ਸਿੰਘ (ਤਰਸੇਮ ਜੱਸੜ) ਇੱਕ ਜਿਮੀਂਦਾਰ ਪਰਿਵਾਰ ਦਾ ਮੁੰਡਾ ਹੇ ਜੋ ਪੜ੍ਹ ਲਿਖਕੇ ਕਾਨੂੰਗੋ ਲੱਗ ਜਾਂਦਾ ਹੈ, ਪਰ ਪਿੰਡ ਦੇ ਲੋਕ ਉਸ ਤੋਂ ਵੱਡਾ ਅਫ਼ਸਰ ਪਟਵਾਰੀ ਨੂੰ ਹੀ ਮੰਨਦੇ ਹਨ। ਸਾਰੀ ਫ਼ਿਲਮ ਵਿੱਚ ਕਾਨੂੰਗੋ ਜਸਪਾਲ ਸਿੰਘ ਆਪਣੇ ਆਪ ਨੂੰ ਪਟਵਾਰੀ ਤੋਂ ਵੱਡਾ ਅਫ਼ਸਰ ਸਾਬਤ ਕਰਨ ‘ਚ ਲੱਗਾ ਰਹਿੰਦਾ ਹੈ। ਫ਼ਿਲਮ ਵਿੱਚ ਉਸ ਦਾ ਅਦਾਕਾਰਾ ਨਿਮਰਤ ਖਹਿਰਾ ਨਾਲ ਪਿਆਰ ਮੁਹੱਬਤ ਦਾ ਇੱਕ ਰੁਮਾਂਟਿਕ ਟਰੈਕ ਵੀ ਹੈ, ਜੋ ਇੱਕ ਸਕੂਲ ਅਧਿਆਪਕਾ ਹੈ। ਜਦ ਦੋਵਾਂ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਤਾਂ ਇੱਥੇ ਵੀ ਸਾਰੇ ਕਹਿੰਦੇ ਹਨ ਕਿ ਜੇ ਮੁੰਡਾ ਪਟਵਾਰੀ ਲੱਗਿਆ ਹੁੰਦਾ ਤਾਂ ਜਿਆਦਾ ਵਧੀਆ ਸੀ।ਫ਼ਿਲਮ ਦੀ ਇਹ ਸਥਿਤੀ ਕਾਮੇਡੀ ਦਾ ਮਾਹੌਲ ਵੀ ਸਿਰਜਦੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਗੁਲਸ਼ਨ ਸਿੰਘ ਹਨ।ਫਿਲ਼ਮ ਦੀ ਕਹਾਣੀ ਤੇ ਸਕਰੀਨਪਲੇਅ ਜੱਸ ਗਰੇਵਾਲ ਦੇ ਹਨ, ਜਦਕਿ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ।ਇਸ ਫ਼ਿਲਮ ਵਿੱਚ ਤਰਸੇਮ ਜੱਸੜ, ਨਿਮਰਤ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਪੁਖਰਾਜ ਭੱਲਾ, ਹਰਦੀਪ ਗਿੱਲ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਾਣਾ ਜੰਗ ਬਹਾਦਰ, ਰਵਿੰਦਰ ਮੰਡ, ਪ੍ਰਕਾਸ ਗਾਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ, ਪ੍ਰੀਤ ਹੰੁਦਲ ਤੇ ਆਰ ਗੁਰੂ ਨੇ ਤਿਆਰ ਕੀਤਾ ਹੈ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply