Sunday, June 28, 2026

ਖ਼ਾਲਸਾ ਇੰਜੀਨੀਅਰਿੰਗ ਕਾਲਜ ਵਿਖੇ ‘ਉਦਯੋਗ ਵਿਕਾਸ’ ’ਤੇ ਕਰਵਾਈ ਗਈ ਵਰਕਸ਼ਾਪ

PPN0210201809 ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਉਦਯੋਗ ਵਿਕਾਸ ’ਤੇ 3 ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਪ੍ਰੋਗਰਾਮ ਦਾ ਆਯੋਜਨ ਕਾਲਜ ਦੁਆਰਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕੀਤਾ ਗਿਆ ਸੀ।     
    ਇਸ ਸੈਮੀਨਾਰ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕੀਤਾ, ਜਦ ਕਿ ਇਸ ਪ੍ਰੋਗਰਾਮ ’ਚ ਮਾਹਿਰਾਂ ਵਜੋਂ ਰਿਜ਼ਨਲ ਸੈਂਟਰ ਫ਼ਾਰ ਏਂਟਰਪ੍ਰੋਨਰਸ਼ਿਪ ਡਿਵੈਲਪਮੈਂਟ ਤੋਂ ਜਸਪਾਲ ਕੌਰ, ਰਸਜੀਤ ਸਿੰਘ ਖੇੜਾ ਸੇਵਾਮੁਕਤ ਬੈਂਕ ਮੈਨੇਜ਼ਰ, ਆਰ.ਐਸ ਚੱਠਾ ਲੀਡ ਡਿਵੈਲਪਮੈਂਟ ਮੈਨੇਜਰ, ਸੁਖਵਿੰਦਰ ਗਿੱਲ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਮਨਦੀਪ ਸਿੰਘ ਵਾਲਮਾਰਟ ਭਾਰਤੀ ਦੇ ਮਾਨਵ ਸੰਸਾਧਨ ਮੈਨੇਜਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। PPN0210201810
    ਇਸ ਮੌਕੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਬਦਲ ਰਹੇ ਨੌਕਰੀਆਂ ਦੇ ਅਵਸਰ ਨੂੰ ਪਛਾਨਣ ਅਤੇ ਉਭਰਦੀਆਂ ਜ਼ਰੂਰਤਾਂ ਅਨੁਸਾਰ ਆਪਣੀ ਮਾਨਸਿਕਤਾ ਨੂੰ ਬਦਲਣ ਲਈ ਕਿਹਾ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਮੇਂ ਮੁਤਾਬਕ ਆਪਣੇ ਆਪ ’ਚ ਬਦਲਾਅ ਲਿਆਉਣਾ ਚਾਹੀਦਾ ਤਾਂ ਉਦਯੋਗਾਂ ’ਚ ਨੌਕਰੀਆਂ ਹਾਸਲ ਕੀਤੀਆਂ ਜਾ ਸਕਣ।
    ਡਾ. ਮੰਜੂ ਬਾਲਾ ਨੇ ਮਾਹਿਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਭਾਰਤ ’ਚ ਨੌਕਰੀ ਦੀ ਕਮੀ ਨਹੀਂ ਹੈ, ਪਰ ਵਿਦਿਆਰਥੀਆਂ ਦੀ ਸੋਚ ’ਚ ਬਦਲਾਅ ਲਿਆਉਣ ਦੀ ਜਰੂਰਤ ਹੈ।ਡਾ. ਬਾਲਾ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੌਕਰੀ ਦੀ ਬਜਾਏ ਖ਼ੁਦ ਦਾ ਬਿਜ਼ਨੈਸ ਸ਼ੁਰੂ ਕਰਕੇ ਉਦਯੋਗਪਤੀ ਬਣ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਰਾਹੀਂ ਨੌਜਵਾਨਾਂ ਨੂੰ ਆਪਣੇ ਛੋਟੇ-ਮੋਟੇ ਕਾਰੋਬਾਰ ਚਲਾਉਣ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਰਕਸ਼ਾਪ ਦੇ ਵੱਖ-ਵੱਖ ਹਿੱਸਿਆਂ ’ਚ ਵਿੱਤ ਪ੍ਰਬੰਧਨ, ਵਿਗਿਆਪਨ, ਸਰਕਾਰੀ ਮੰਜ਼ੂਰ ਕੀਤੀ ਸਹੂਲਤ, ਮਾਰਕੀਟ ਅਧਿਐਨ ਆਦਿ ਵੱਖ ਵੱਖ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ।
    ਇਸ ਮੌਕੇ ਡੀਨ ਅਕੈਡਮਿਕਸ ਦੇ ਡਾ. ਮੋਹਿੰਦਰ ਸੰਗੀਤਾ ਨੇ ਵਿਦਿਆਰਥੀਆਂ ਨੂੰ ਸਮੇਂ ਨਾਲ ਬਦਲਣ ਲਈ ਕਿਹਾ। ਇਸ ਦੌਰਾਨ ਕਾਲਜ ਵਿਦਿਆਰਥੀਆਂ ਨੇ ਫੋਕਲ ਪੁਆਇੰਟ ਦੇ ਵੱਖ-ਵੱਖ ਉਦਯੋਗਾਂ ਦੀ ਜਾਣਕਾਰੀ ਪ੍ਰਾਪਤ ਕਰਨ ਸਬੰਧੀ ਦੌਰਾ ਵੀ ਕੀਤਾ। ਇਸ ਮੌਕੇ ਰਜਿਸਟਰਾਰ ਡਾ. ਹਰਕਰਨ ਸਿੰਘ, ਇੰਜ਼. ਗੁਰਚਰਨ ਸਿੰਘ, ਇੰਜ਼. ਪ੍ਰਭਦੀਪ ਸਿੰਘ, ਇੰਜ਼. ਆਰ.ਐਸ ਮਹਿਲ, ਇੰਜ਼ ਕਿਰਨ ਦੀਪ ਸਿੰਘ, ਇੰਜ਼. ਸਾਹਿਲ ਵਰਮਾ, ਜਸਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ। 

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply