Sunday, June 28, 2026

ਖਾਲਸਾ ਕਾਲਜ ਵਿਖੇ 21ਵੀਂ ਸਦੀ ਦੀ ਪੰਜਾਬੀ ਕਹਾਣੀ ’ਤੇ ਕੌਮੀ ਸੈਮੀਨਾਰ

ਅਜੋਕੀ ਪੰਜਾਬੀ ਕਹਾਣੀ ਥੁੜਿਆਂ-ਟੁੱਟਿਆਂ ਦੇ ਹੱਕ ਵੀ ਭੁਗਤਦੀ ਹੈ – ਵਿਦਵਾਨ

PPN0210201813ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ‘21ਵੀਂ ਸਦੀ ਦੀ ਪੰਜਾਬੀ ਕਹਾਣੀ ਸਰੋਕਾਰ ਤੇ ਸੰਵਾਦ’ ਵਿਸ਼ੇ ਤਹਿਤ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਪੰਜਾਬੀ ਅਕਾਦਮੀ ਦਿੱਲੀ, ਕਲਾ ਪਰਿਸ਼ਦ ਚੰਡੀਗੜ੍ਹ ਅਤੇ ਖਾਲਸਾ ਕਾਲਜ ਦੇ ਸਹਿਯੋਗ ਨਾਲ ਹੋਏ ਸਮਾਗਮ ਦਾ ਆਗਾਜ਼ ਕਾਲਜ ਪਿ੍ਰੰ: ਡਾ. ਮਹਿਲ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ।
    ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸ਼ੁਸ਼ੀਲ ਦੁਸਾਂਝ ਦੇ ਉਦਘਾਟਨੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸੈਮੀਨਾਰ ’ਚ ਦੀਪ ਦਵਿੰਦਰ ਸਿੰਘ ਨੇ ਆਏ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ।ਉਪਰੰਤ ਆਪਣਾ ਕੁੰਜੀਵਤ ਭਾਸ਼ਣ ਪੜ੍ਹਦਿਆਂ ਡਾ. ਰਮਿੰਦਰ ਕੌਰ ਨੇ ਦੋ ਦਹਾਕੇ ਦੀ ਪੰਜਾਬੀ ਕਹਾਣੀ ਦੇ ਵੱਖ ਵੱਖ ਪਹਿਲੂਆਂ ’ਤੇ ਨਜ਼ਰਸਾਨੀ ਕਰਦਿਆਂ ਕਿਹਾ ਕਿ ਅੱਜ ਦੀ ਕਹਾਣੀ ਭਸ਼ਾਈ ਜੁਗਤਾਂ ਅਤੇ ਵਿਭਿੰਨ ਸਰੋਕਾਰਾਂ ਜਰੀਏ ਵੱਖਰੇ ਜਾਵੀਏ ਪੇਸ਼ ਕਰਦੀ ਹੈ।
    ਡਾ. ਆਰ.ਬੀ ਸਿੰਘ, ਡਾ. ਜਸਵਿੰਦਰ ਬਿੰਦਰਾ, ਡਾ. ਗੁਰਮੇਲ ਅਤੇ ਡਾ. ਸਤਿੰਦਰ ਰੈਬੀ ਵਲੋਂ ਪੇਸ਼ ਕੀਤੇ ਪਰਚਿਆਂ ’ਤੇ ਬਹਿਸ ਦਾ ਅਰੰਭ ਕਰਦਿਆਂ ਡਾ. ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਚੌਥੀ ਪੀੜ੍ਹੀ ਦੇ ਕਹਾਣੀਕਾਰਾਂ ਵਾਂਗ ਅੱਜ ਦੇ ਕਹਾਣੀਕਾਰ ਵੀ ਨਵੇਂ ਮੁਹਾਂਦਰੇ ਨਾਲ ਕਹਾਣੀ ਪੇਸ਼ ਕਰਦੇ ਹਨ।ਡਾ. ਪਰਮਿੰਦਰ ਨੇ ਕਿਹਾ ਕਿ ਪਿਛਲੇ ਦੋ ਦਹਾਕੇ ਦੀ ਕਹਾਣੀ ਲੋਕ ਮਾਨਸਿਕਤਾ ਦੀ ਤਰਜਮਾਨੀ ਕਰਦੀ ਹੈ।ਡਾ. ਸੁਰਜੀਤ ਭੱਟੀ ਅਤੇ ਡਾ. ਲਖਵਿੰਦਰ ਜੌਹਲ ਹੋਰਾਂ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਅਜੋਕੀ ਕਹਾਣੀ ਨਿਸ਼ਚਿਤ ਅਕਾਰ ਵਿਚੋਂ ਨਿਕਲ ਕੇ ਬਿਰਤਾਂਤਿਕ ਲੋੜਾਂ ਅਨੁਸਾਰ ਅਕਾਰ ਧਾਰਨ ਕਰਦੀ ਹੈ।ਪ੍ਰਮੁੱਖ ਕਥਾਕਾਰ ਕਿ੍ਰਪਾਲ ਕਜਾਕ ਅਤੇ ਗੁਰਭੇਜ ਸਿੰਘ ਗੁਰਾਇਆ ਹੋਰਾਂ ਆਪਣੇ ਤਜ਼ੱਰਬਿਆਂ ਦੇ ਅਧਾਰ ਤੇ ਮੁੱਲਵਾਨ ਨੁਕਤੇ ਸਾਂਝੇ ਕੀਤੇ।ਡਾ. ਨਰੇਸ਼ ਅਤੇ ਡਾ. ਹੀਰਾ ਸਿੰਘ ਨੇ ਪੇਸ਼ ਪਰਚਿਆਂ ਦੇ ਹਵਾਲੇ ਨਾਲ ਕਈ ਨੁਕਤਿਆਂ ਦੇ ਉਂਗਲ ਧਰੀ।ਡਾ. ਕੁਲਵੰਤ ਅਤੇ ਡਾ. ਮੇਘਾ ਸਲਵਾਨ ਨੇ ਦੱਸਿਆ ਕਿ ਇਸ ਦੌਰ ਦੀ ਕਹਾਣੀ ਨੇ ਨਵੇਂ ਯਥਾਰਥ ਨੂੰ ਵਭਿੰਨ ਕੋਣਾਂ ਤੋਂ ਪੇਸ਼ ਕੀਤਾ ਹੈ।
ਡਾ. ਸਰਘੀ, ਡਾ. ਕੁਲਵਿੰਦਰ ਸਰਾਂ ਅਤੇ ਅਰਤਿੰਦਰ ਸੰਧੂ ਨੇ ਦੱਸਿਆ ਕਿ ਨਵੀਂ ਕਹਾਣੀ ’ਚ ਹਾਸ਼ੀਏ ਤੇ ਵਿਚਰਦੀ ਔਰਤ ਦੀ ਦਸ਼ਾ ਪੇਸ਼ ਕਰਦੀਆਂ ਕਹਾਣੀਆਂ ਹੋਰ ਵਧੇਰੇ ਬਹਿਸ ਦੀ ਮੰਗ ਕਰਦੀਆਂ ਹਨ।ਦੇਸ਼ ਰਾਜ ਕਾਲੀ, ਜਸਪਾਲ ਮਾਨਖੇੜਾ, ਹਰਜਿੰਦਰ ਸੂਰੇਵਾਲੀਆ, ਡਾ. ਹਰਜਿੰਦਰ ਅਟਵਾਲ ਅਤੇ ਡਾ. ਹਰਪ੍ਰੀਤ ਹੁੰਦਲ ਨੇ ਵੀ ਆਪਣੇ ਮੁਲਵਾਨ ਵਿਚਾਰ ਪੇਸ਼ ਕੀਤੇ।ਇਸ ਸਮੇਂ ਕੇਂਦਰੀ ਸਭਾ ਵਲੋਂ ਦਿੱਤਾ ਜਾਣ ਵਾਲਾ ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ ਡਾ. ਸੁਰਜੀਤ ਭੱਟੀ ਨੂੰ ਭੇਂਟ ਕੀਤਾ ਗਿਆ।
 ਹੋਰਨਾਂ ਤੋਂ ਇਲਾਵਾ ਇਸ ਸਮੇਂ ਕਹਾਣੀਕਾਰ ਜਿੰਦਰ, ਜਤਿੰਦਰ ਹਾਂਸ, ਸੁਰਿੰਦਰ ਪ੍ਰੀਤ ਘਣੀਆ, ਕੇਵਲ ਧਾਲੀਵਾਲ, ਦੇਵ ਦਰਦ, ਮੰਗਤ ਚੰਚਲ, ਗੁਰਪ੍ਰੀਤ ਰੰਗੀਲਪੁਰ, ਡਾ. ਹਜ਼ਾਰਾ ਸਿੰਘ ਚੀਮਾ, ਹਰਜੀਤ ਸੰਧੂ, ਮਨਮੋਹਨ ਢਿੱਲੋਂ, ਸੁਮੀਤ, ਡਾ. ਕਸ਼ਮੀਰ ਸਿੰਘ, ਡਾ. ਆਤਮ ਰੰਧਾਵਾ, ਡਾ. ਦਵਿੰਦਰ ਕੌਰ, ਪ੍ਰੋ: ਪਰਮਿੰਦਰ, ਸੁਰਿੰਦਰ ਚੌਹਕਾ, ਚੰਨ ਅਮਰੀਕ, ਮਹਾਂਬੀਰ ਗਿੱਲ, ਕੁਲਵੰਤ ਸਿੰਘ ਅਣਖੀ, ਵਰਿੰਦਰ ਪੰਨੂੰ, ਦਵਿੰਦਰ ਦੀਦਾਰ, ਡਾ. ਪਰਮਜੀਤ ਢੀਂਗਰਾ, ਮੁਖਤਾਰ ਗਿੱਲ, ਸੁਖਵਿੰਦਰ ਅੰਮ੍ਰਿਤ, ਮੋਹਨ ਜੀਤ, ਦਰਸ਼ਨ ਬੁੱਟਰ, ਰਾਜਵਿੰਦਰ ਕੌਰ, ਮਦਨ ਵੀਰਾ, ਊਧਮ ਸਿੰਘ ਸ਼ਾਹੀ, ਸਤਿੰਦਰ ਓਠੀ, ਧਰਵਿੰਦਰ ਔਲਖ, ਗੁਰਬਾਜ ਛੀਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤਕਾਰ ਹਾਜ਼ਰ ਸਨ।
 

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply