ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਉਘੀ ਭਾਰਤ ਨਾਟਯਮ ਡਾਂਸਰ, ਡਾਂਸ ਇਤਿਹਾਸਕਾਰ ਅਤੇ ਕੋਰੀਓਗ੍ਰਾਫਰ, ਡਾ. ਸਵਰਨਾਮਲਯ ਗਣੇਸ਼ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਂਸ ਕਲੱਬ ਵੱਲੋਂ ਕਰਵਾਏ ਗਏ ਸ਼ਾਸਤਰੀ ਨਾਚ `ਤੇ ਇਕ ਖਾਸ ਪ੍ਰੋਗਰਾਮ `ਚ ਜਿਥੇ ਸ਼ਿਰਕਤ ਕਰਕੇ ਆਪਣੀ ਕਲਾ ਦਾ ਇਜ਼ਹਾਰ ਕੀਤਾ ਉਥੇ ਉਨ੍ਹਾਂ ਨੇ ਭਾਰਤ ਨਾਟਯਮ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ।
ਉਨ੍ਹਾਂ ਦਾ ਇਥੈ ਪੁਜਣ `ਤੇ ਡਾ. ਐਸ.ਐਸ ਬਹਿਲ, ਡੀਨ ਸਟੂਡੈਂਟ ਵੈਲਫੇਅਰ ਨੇ `ਜੀ ਆਇਆਂ` ਆਖਿਆ ਅਤੇ ਧੰਨਵਾਦ ਕੀਤਾ ਜਦੋਂਕਿ ਡਾ. ਗੀਤਾ ਹੁੰਦਲ ਅਤੇ ਡਾ. ਅਨੂਪ, ਡਾ. ਮਨਦੀਪ ਕੌਰ ਨੇ ਕਲੱਬ ਵੱਲੋਂ ਕਰਵਾਏ ਗਏ ਨ੍ਰਿਤ ਦੀ ਪ੍ਰਸੰਸਾ ਕੀਤੀ ਇਸ ਨਾਲ ਹੀ ਭਾਰਤ ਨਾਟਯਮ ਡਾਂਸਰ ਦੀ ਕਲਾਸੀਕਲ ਨ੍ਰਿਤ ਕਲਾ ਨੂੰ ਉਭਾਰਨ ਵਿਚ ਨਿਭਾਈ ਗਈ ਭੂਮਿਕਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਨ੍ਰਿਤ ਕਲਾ ਨਾਲ ਭਾਰਤੀ ਨਾਟਯਮ ਨੂੰ ਉਹ ਸਿਖਰ ਦਿੱਤੀ ਹੈ ਜਿਸ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਮੋਹ ਲੈਣ ਵਾਲਾ ਪਲ ਆਉਂਦਾ ਹੈ।
ਡਾ. ਗੀਤ ਹੰੁਦਲ ਨੇ ਦੱਸਿਆ ਕਿ ਡਾ. ਸਵਰਨਾਮਲਯ ਗਣੇਸ਼ ਪ੍ਰਸਿੱਧ ਭਰਤ ਨਾਟਯਮ ਡਾਂਸਰ, ਨਾਚ ਇਤਿਹਾਸਕਾਰ, ਕੋਰੀਓਗ੍ਰਾਫਰ ਅਤੇ ਟਿਊਟਰ ਹਨ, ਜਿੰਨਾਂ ਨੇ 28 ਸਾਲ ਦੇ ਆਪਣੇ ਅਭਿਆਸ ਨਾਲ ਭਾਰਤੀ ਵਿਰਸੇ ਨੂੰ ਅਮੀਰ ਕੀਤਾ ਹੈ।ਉਨ੍ਹਾਂ ਭਾਰਤ ਨਾਟਯਮ ਦੇ ਵੱਖ-ਵੱਖ ਤੱਤਾਂ ਦੀ ਵਿਸਥਾਰ ਵਿੱਚ ਚਰਚਾ ਕਰਕੇ ਇਤਿਹਾਸ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਰਤਨਾਟਯਮ ਦੀ ਸੁੰਦਰਤਾ ਬਾਰੇ ਸ਼ਾਨਦਾਰ ਢੰਗ ਨਾਲ ਸਿੱਖਿਆ ਦੇਣ ਲਈ ਵੱਖ-ਵੱਖ ਰਾਗਾਂ, ਰਚਨਾਵਾਂ ਅਤੇ ਪੈਮਾਨਿਆਂ ਦੀ ਸ਼ੁਰੂਆਤ ਸਬੰਧੀ ਦੱਸਿਆ।ਡਾ. ਸਵਰਨਾਮਲਯ ਗਣੇਸ਼ ਨੇ ਇਸ ਮੌਕੇ ਆਪਣੀ ਨ੍ਰਿਤ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕਰਕੇ ਦਰਸ਼ਕਾਂ ਦਾ ਦਿਲ ਮੋਹ ਲਿਆ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media