Wednesday, July 1, 2026

ਭੀਖੀ ਮੰਡੀ ਵਿੱਚ ਸੈਂਕੜੇ ਕਿਸਾਨਾਂ ਨੇ ਲਗਾਇਆ ਧਰਨਾ

ਭੀਖੀ, 9 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – 200ਦੇ ਕਰੀਬ ਕਿਸਾਨ ਜਥੇਬੰਦੀਆਂ `ਤੇ ਅਧਾਰਤ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ `ਤੇ ਭੀਖੀ ਮੰਡੀ ਵਿੱਚ ਸੈਂਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ।ਸਾਥੀ ਭੋਲਾ ਸਿੰਘ ਸਮਾਉਂ, ਸੁਖਦੇਵ ਸਿੰਘ ਅਤਲਾ ਕਲਾਂ, ਭੁਪਿੰਦਰ ਸਿੰਘ ਬੱਪੀਆਣਾ ਅਤੇ ਰਾਜ ਸਿੰਘ ਅਕਲੀਆਂ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ ਘੱਟੋਂ ਘੱਟ ਭਾਅ, ਕਿਸਾਨਾਂ ਨੂੰ ਦੇਣ ਦੀ ਗਰੰਟੀ ਕੀਤੀ ਜਾਵੇ।22 ਸਤੰਬਰ ਨੂੰ ਪੰਜਾਬ ਭਰ ਵਿੱਚ ਹੋਈ ਵਾਰਿਸ਼ ਕਾਰਨ ਵਧੀ ਹੋਈ ਠੰਡ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ 17% ਤੋਂ ਵਧਾ ਕੇ 22% ਕੀਤੀ ਜਾਵੇ। ਮੰਡੀਆਂ ਵਿੱਚ ਪੀਣ ਵਾਲੇ ਸਾਫ ਪਾਣੀ ਅਤੇ ਪਖਾਨਿਆਂ ਦਾ ਯੋਗ ਪ੍ਰਬੰਧ ਕੀਤਾ ਜਾਵੇ। ਜਿਹੜੇ ਕਿਸਾਨ ਆਪਣਾ ਝੋਨਾ ਲਿਫਟ ਵਾਲੀਆਂ ਟਰਾਲੀਆਂ ਵਿੱਚ ਲਿਆਉਦੇ ਹਨ ਉਹਨਾਂ ਤੋਂ ਲਹਾਈ ਲੈਣੀ ਬੰਦ ਕੀਤੀ ਜਾਵੇ।ਤੁਲਾਈ ਫਰਸ਼ੀ ਕੰਡਿਆਂ ਦੀ ਬਜਾਏ ਕੰਪਿਊਟਰ ਕੰਡਿਆਂ ਨਾਲ ਕੀਤੀ ਜਾਵੇ।ਪਰਾਲੀ ਦੇ ਮਸਲੇ ਦੇ ਹੱਲ ਲਈ ਪ੍ਰਤੀ ਕੁਇੰਟਲ 200 ਰੁਪਏ ਜਾਂ 6000 ਰੁਪਏ ਪ੍ਰਤੀ ਏਕੜ ਬੋਨਸ ਦਿੱਤਾ ਜਾਵੇ।ਅਗਲੇ ਸਾਲ ਤੋਂ ਖ੍ਰੀਦ 15 ਸਤੰਬਰ ਤੋਂ ਸੁਰੂ ਕੀਤੀ ਜਾਵੇ।ਮੰਡੀਆਂ ਵਿੱਚ ਮੰਗਤਿਆਂ ਦਾ ਦਾਖਲਾ ਬੰਦ ਕੀਤਾ ਜਾਵੇ।
 ਇਸ ਸਮੇਂ ਛੱਜੂ ਰਾਮ ਰਿਸ਼ੀ, ਰੂਪ ਸਿੰਘ ਢਿੱਲੋਂ, ਮੱਘਰ ਸਿੰਘ ਅਤਲਾ, ਕੇੇਵਲ ਮਾਖਾ, ਜੀਵਨ ਬੱਪੀਆਣਾ, ਕਰਨੈਲ ਸਿੰਘ ਖੀਵਾ ਕਲਾਂ, ਮਜਦੂਰ ਮੁਕਤੀ ਮੋਰਚੇ ਵੱਲੋਂ ਅਮਰੀਕ ਸਿੰਘ ਸਮਾਉਂ ਅਤੇ ਮੰਗਤ ਰਾਮ ਭੀਖੀ ਨੇ ਸੰਬੋਧਨ ਕੀਤਾ ਅਤੇ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਮੰਗ ਪੱਤਰ ਦਿੱਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply