Monday, April 27, 2026

ਯਾਦਗਾਰੀ ਹੋ ਨਿਬੜਿਆ ਬਾਬਾ ਸਾਹਿਬ ਦਾਸ ਜੀ ਚੌਥਾ ਸਲਾਨਾ ਜੋੜ ਮੇਲਾ

ਭੀਖੀ, 9 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਇਥੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਅਲੀਸ਼ੇਰ ਖ਼ੁਰਦ ਵਿਖੇ ਬਾਬਾ ਸਾਹਿਬ ਦਾਸ ਜੀ ਦਾ ਚੌਥਾ ਸਲਾਨਾ ਜੋੜ PPN0910201807ਮੇਲਾ ਸਥਾਨਕ ਨਗਰ ਅਤੇ ਇਲਾਕਾ ਨਿਵਾਸੀਆਂ ਅਤੇ ਰਾਜਾ ਸਾਹਿਬ ਮਜ਼ਾਰਾ ਸਾਹਿਬ ਦੋਆਬਾ ਕੈਲੇਫੋਰਨੀਆ (ਅਮਰੀਕਾ) ਦੀ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ। ਇਸ ਤਿੰਨ ਰੋਜ਼ਾ ਮੇਲੇ ਦੌਰਾਨ ਆਖਰੀ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਰਾਗੀ, ਢਾਡੀ, ਕਵੀਸ਼ਰੀ ਜੱਥਿਆਂ ਨੇ ਗੁਰਬਾਣੀ ਨਾਲ ਜੋੜਿਆ, ਇਸ ਤੋਂ ਇਲਾਵਾ ਗਾਇਕ ਹਰਿੰਦਰ ਸੰਧੂ, ਸਾਈਂ ਸੁਲਤਾਨ ਅਤੇ ਅਮਰਿੰਦਰ ਬੌਬੀ ਨੇ ਸੱਭਿਆਚਾਰਕ, ਧਾਰਮਿਕ ਗੀਤਾਂ ਨਾਲਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਨੇੜਲੇ ਪਿੰਡ ਮੱਤੀ, ਅਤਲਾ, ਮੌਜੋ, ਅਨੂਪਗੜ੍ਹ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ।ਰੈਡ ਕਰਾਸ ਮਾਨਸਾ ਦੀ ਰਹਿਨੁਮਾਈ `ਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਬਲੱਡ ਕੈਂਪ ਦੇ ਜ਼ਰੀਏ ਖੂਨਦਾਨ ਕੀਤਾ ਅਤੇ ਖੂਨਦਾਨਦਾਨੀਆਂ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ।ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਪਹੁੰਚੇ ਅਮਰ ਸਿੰਘ ਚਹਿਲ ਆਈ.ਜੀ ਪੰਜਾਬ ਪੁਲਿਸ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪ੍ਰੋ. ਸ਼ੀਤਲ ਸਿੰਘ, ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ, ਗੁਰਚਰਨ ਸਿੰਘ ਗਿੱਲਅਮਰੀਕਾ ਵਾਲੇ, ਸੁਖਦੇਵ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਪਿੰਡ ਅਲੀਸ਼ੇਰ ਦੀ ਸੰਗਤ ਨੇ ਮਿਲ ਸੇਵਾ ਨਿਭਾਈ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply