ਪਠਾਨਕੋਟ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਲਾਕ ਖੇਤੀਬਾੜੀ ਅਫਸਰ ਡਾ. ਹਰਿੰਦਰ ਸਿੰਘ ਬੈਂਸ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਖਿਆਲਾ ਵਿਖ਼ੇ ਰਜੇਸ਼ ਕੁਮਾਰ ਦੇ ਪ੍ਰਬੰਧ ਹੇਠ ਪਰਾਲੀ ਪਰਬੰਧਨ ਸਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈੰਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਪ੍ਰਿਤਪਾਲ ਸਿੰਘ (ਖੇਤੀਬਾੜੀ ਵਿਕਾਸ ਅਫਸਰ ) ਨੇ ਕੀਤੀ।
ਕੈੰਪ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਪ੍ਰਿਤਪਾਲ ਸਿੰਘ ਨੇ ਪਰਾਲੀ ਪ੍ਰਬੰਧਨ ਸਬੰਧੀ ਢੁੱਕਵੀਆਂ ਤਕਨੀਕਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਅਤੇ ਪਰਾਲੀ ਨੂੰ ਅੱੱਗ ਲਗਾਏ ਬਗੈਰ ਖੇਤ ਵਿਚ ਹੀ ਵਾਹ ਦੇਣ ਦੇ ਫਾਇਦੇ ਦੱਸੇ।ਉਨ੍ਹ੍ਹਾਂ ਇਸ ਦੇ ਨਾਲ ਹੀ ਕਿਸਾਨਾਂ ਨੂੰ ਅਗਾਊਂ ਹਾੜ੍ਹੀ ਦੀ ਫ਼ਸਲ ਕਣਕ ਦੀਆਂ ਸਿਫਾਰਸ਼-ਸ਼ੁਦਾ ਕਿਸਮਾਂ ਜਿਵੇਂ ਉੱਨਤ ਪੀ.ਬੀ.ਡਬਲਯੂ 550 ਨਵੰਬਰ ਦੇ ਦੂਜੇ ਪੰਦਰਵਾੜੇ ਤੋਂ ਬਾਅਦ ਬੀਜਣ ਦੀ ਸਲਾਹ ਦਿੱਤੀ।ਬੀਜ਼ ਨੂੰ ਉਲੀਨਾਸ਼ਕ ਦਵਾਈਆਂ ਨਾਲ ਸੋਧ ਕੇ ਬੀਜ਼ਣ ਲਈ ਪ੍ਰੇਰਿਤ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਰਜੇਸ਼ ਕੁਮਾਰ ਨੇ ਨਿਭਾਈ ਅਤੇ ਛੋਲਿਆਂ ਦੀ ਕਾਸ਼ਤ ਸੰਬੰਧੀ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ। ਡਾ ਨੌਨਿਹਾਲ ਸਿੰਘ ਨੇ ਸਹੀ ਸਪਰੇਅ ਟੈਕਨੋਲੋਜੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।
ਅੰਤ ਵਿਚ ਅਗਾਂਹ ਵਧੂ ਕਿਸਾਨ ਅਮਰਜੀਤ ਨੇ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਸੰਬੰਧੀ ਆਪਣਾ ਤਜ਼ੱਰਬਾ ਕਿਸਾਨਾਂ ਨਾਲ ਸਾਂਝਾ ਕੀਤਾ।ਕਿਸਾਨਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਦੱਸੀਆਂ ਤਕਨੀਕਾਂ `ਤੇ ਜ਼ਰੂਰ ਅਮਲ ਕਰਨਗੇ ਅਤੇ ਪਰਾਲੀ ਨੂੰ ਖੇਤ ਵਿਚ ਹੀ ਵਾਹੁਣਗੇ।
ਕੈੰਪ ਵਿੱਚ ਅਗਾਂਹਵਧੂ ਕਿਸਾਨ ਪੁਰਸ਼ ਧਰਮ ਸਿੰਘ, ਸ਼ਾਮ ਸਿੰਘ, ਕਸ਼ਮੀਰ ਸਿੰਘ, ਦਲਬੀਰ ਸਿੰਘ, ਮਸਤਾਨ ਸਿੰਘ, ਕਿਸਾਨ ਔਰਤਾਂ ਅਤੇ ਸਕੂਲੀ ਵਿਦਿਆਰਥੀ ਵੀ ਹਾਜ਼ਰ ਸਨ।ਇਸ ਮੋਕੇ ਡਾ. ਨੌਨਿਹਾਲ ਸਿੰਘ ਤੇ ਰੰਜਨ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media