Sunday, April 12, 2026

ਜ਼ਿਲ੍ਹਾ ਪੱਧਰੀ ਖੇਡਾਂ `ਚ ਪ੍ਰਾਇਮਰੀ ਸਕੂਲ ਘੁਲਾਲ ਨੇ ਮਾਰੀਆਂ ਮੱਲਾਂ

ਓਵਰ ਆਲ ਟਰਾਫੀ ਜਿੱਤਣ `ਚ ਘੁਲਾਲ ਸਕੂਲ ਦਾ ਅਹਿਮ ਯੋਗਦਾਨ

PPN1010201828ਸ਼ਮਰਾਲਾ, 10 ਅਕਤੂਬਰ (ਪੰਜਾਬ ਪੋਸਟ – ਕੰਗ) – ਇੱਥੋਂ ਨੇੜਲੇ ਪਿੰਡ ਘੁਲਾਲ ਦਾ ਸਰਕਾਰੀ ਪ੍ਰਾਇਮਰੀ ਸਕੂਲ ਜੋ ਕਿ ਆਪਣੀਆਂ ਪ੍ਰਾਪਤੀਆਂ ਕਾਰਨ ਵੱਡਾ ਨਾਮ ਬਣਾ ਚੁੱਕਾ ਹੈ, ਦੇ ਬੱਚਿਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਸਰਾਭਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਮੋਹਰੀ ਬਣ ਕੇ ਉਭਰਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਸੰਜੀਵ ਕੁਮਾਰ ਕਲਿਆਣ (ਸਟੇਟ ਐਵਾਰਡੀ) ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਫਸਰ ਬਲਬੀਰ ਸਿੰਘ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੁਲਦੀਪ ਸਿੰਘ ਦੇਖ-ਰੇਖ ਹੇਠ ਹੋਈਆਂ।ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੇ ਖਿਡਾਰੀਆਂ ਨੇ ਬਲਾਕ ਸਮਰਾਲਾ-2 ਵੱਲੋਂ ਖੇਡਦੇ ਹੋਏ ਸ਼ਤਰੰਜ ਲੜਕੇ ਪਹਿਲਾ ਸਥਾਨ, ਸ਼ਤਰੰਜ ਲੜਕੀਆਂ ਦੂਜਾ ਸਥਾਨ, ਫੁੱਟਬਾਲ ਲੜਕੀਆਂ ਪਹਿਲਾ ਸਥਾਨ, ਕਰਾਟੇ ਲੜਕੀਆਂ ਕ੍ਰਮਵਾਰ ਵਜਨ 18 ਕਿਲੋ ਪਹਿਲਾ ਸਥਾਨ, 21 ਕਿਲੋ ਤੀਜਾ ਸਥਾਨ, 24 ਕਿਲੋ ਪਹਿਲਾ ਸਥਾਨ, 27 ਕਿਲੋ ਦੂਜਾ ਸਥਾਨ, +34 ਕਿਲੋ ਦੂਜਾ ਸਥਾਨ ਅਤੇ ਕਰਾਟੇ ਲੜਕੇ ਕ੍ਰਮਵਾਰ ਵਜਨ 20 ਕਿੱਲੋ ਦੂਜਾ ਸਥਾਨ, 23 ਕਿੱਲੋ ਪਹਿਲਾ ਸਥਾਨ, 26 ਕਿੱਲੋ ਦੂਜਾ ਸਥਾਨ, -36 ਕਿੱਲੋ ਪਹਿਲਾ ਸਥਾਨ, +36 ਕਿਲੋ ਪਹਿਲਾ ਸਥਾਨ ਪ੍ਰਾਪਤ ਕਰਕੇ ਬਲਾਕ ਸਮਰਾਲਾ-2 ਨੂੰ ਓਵਰਆਲ ਟਰਾਫੀ `ਤੇ ਕਬਜਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ।
 ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਬਲਵੀਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਕੁਲਦੀਪ ਸਿੰਘ, ਬੀ.ਪੀ.ਈ.ਓ ਸਮਰਾਲਾ-2 ਰੁਪਿੰਦਰ ਕੌਰ, ਸਕੂਲ ਮੈਨੇਜਮੈਂਟ ਕਮੇਟੀ ਘੁਲਾਲ, ਜਗੀਰ ਸਿੰਘ ਨੰਬਰਦਾਰ, ਅਵਤਾਰ ਸਿੰਘ, ਸਰਪੰਚ ਜੀਤ ਸਿੰਘ, ਮਾ. ਰੁਲਦਾ ਸਿੰਘ, ਮਾ. ਨਛੱਤਰ ਸਿੰਘ, ਦਿਲਬਾਗ ਸਿੰਘ, ਗੁਰਮੇਲ ਸਿੰਘ ਸੰਘੂ, ਮੈਡਮ ਪਰਮਿੰਦਰ ਕੌਰ, ਲਖਵੀਰ ਕੌਰ ਅਤੇ ਬੱਚਿਆਂ ਦੇ ਮਾਪਿਆਂ ਨੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply