Wednesday, July 22, 2026

ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ `ਚ ਪੁੱਜੇ ਅਰਵਿੰਦ ਕੇਜਰੀਵਾਲ

ਆਮ ਲੋਕਾਂ ਅਤੇ ਮੀਡੀਆ ਤੋ ਰੱਖੀ ਦੂਰੀ  
ਬਠਿੰਡਾ, 11 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਦਿਹਾਤੀ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਬਠਿੰਡਾ PPN1110201801ਵਾਸੀ ਸਾਹਿਲ ਪੁਰੀ ਨਾਲ ਵਿਆਹ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਗੁਰਮਤਿ ਅਨੁਸਾਰ ਹੋਇਆ।ਸਾਦੇ ਪ੍ਰੋਗਰਾਮ ਵਿੱਚ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਸੰਜੇ ਸਿੰਘ, ਲੋਕ ਸਭਾ ਮੈਂਬਰ ਭਗਵੰਤ ਮਾਨ, ਡੀ.ਸੀ ਬਠਿੰਡਾ ਪ੍ਰਨੀਤ ਤੋਂ ਇਲਾਵਾ ਆਪ ਵਿਧਾਇਕਾਂ ਸਮੇਤ ਉੱਘੀਆ ਹਸਤੀਆਂ ਨੇ ਸ਼ਿਰਕਤ ਕੀਤੀ।
 ਜਿਕਰਯੋਗ ਹੈ ਕਿ ਵਿਧਾਇਕਾ ਰੂਬੀ ਅਤੇ ਸਾਬਕਾ ਪੱਤਰਕਾਰ ਸਾਹਿਲ ਪੁਰੀ ਪੁਰਾਣੇ ਦੋਸਤ ਹਨ ਅਤੇ ਕਾਲਜ ਵਿੱਚ ਵੀ ਇਕੱਠਿਆਂ ਨੇ ਹੀ ਪੜ੍ਹਾਈ ਕੀਤੀ ਹੈ।ਵਿਧਾਇਕਾ ਦੇ ਪਰਿਵਾਰ ਵੱਲੋਂ ਇਸ ਸਮਾਗਮ ਨੂੰ ਆਮ ਲੋਕਾਂ ਤੇ ਮੀਡੀਆ ਤੋਂ ਦੂਰ ਰੱਖਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਸੁਪਰਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕਾਂਗਰਸ ਸਰਕਾਰ `ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਨੇ ਲੋਕਾਂ ਨਾਲ ਵੋਟਾਂ ਵੇਲੇ ਕੀਤੇ ਚੋਣ ਵਾਅਦੇ ਪੂਰੇ ਨਹੀ ਕੀਤੇ ਅਤੇ ਸੂਬੇ ਦੇ ਵਿਕਾਸ ਲਈ ਕੋਈ ਠੋਸ ਕਦਮ ਨਹੀ ਚੁੱਕੇ, ਉਨ੍ਹਾਂ ਕਿਹਾ ਕਿ ਨਸ਼ੇ ਹੀ ਜਨਤਾ ਨੂੰ ਮਾਰਨ ਵਾਲੇ ਹਨ, ਜੋ ਕਿ ਕੈਪਟਨ ਸਰਕਾਰ ਨੇ ਸਹੁੰ ਖਾ ਕੇ ਵੀ ਬੰਦ ਨਹੀ ਕੀਤੇ।ਖਹਿਰਾ ਧੜੇ ਬਾਰੇ ਪੁੱਛੇ ਸਵਾਲਾਂ `ਤੇ ਉਨ੍ਹਾਂ ਚੁੱਪੀ ਧਾਰ ਲਈ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply