Friday, March 27, 2026

ਜਥੇ. ਰਣਜੀਤ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ `ਚੋਂ ਅਜ਼ਾਦ ਕਰਵਾਉਣ ਦਾ ਸੱਦਾ

PPN1110201808ਬਠਿੰਡਾ, 11 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਜਥੇਦਾਰ ਰਣਜੀਤ ਸਿੰਘ ਨੇ ਸਿੱਖਾਂ ਦੀਆਂ ਸਤਿਕਾਰਿਤ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਬਾਦਲ ਪ੍ਰੀਵਾਰ ਦੇ ਕਬਜ਼ੇ ਵਿਚੋਂ ਅਜ਼ਾਦ ਕਰਾਉਣ ਲਈ ਸਿੱਖ ਕੌਮ ਨੂੰ ਬਹੁਤ ਹੀ ਅਸਰਦਾਇਕ ਅਤੇ ਭਾਵਕ ਅਪੀਲ ਕਰਦਿਆਂ ਕਿਹਾ ਕਿ ਬਾਦਲਕਿਆਂ ਨੇ ਪਿਛਲੇ ਸਮੇਂ ਤੋਂ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਅਮਰਵੇਲ ਵਾਂਗ ਜਕੜ ਵਿੱਚ ਜਕੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਨ੍ਹਾਂ ਬਾਦਲਾਂ ਦੀ ਜੇਬ ਵਿਚੋਂ ਨਿਕਲਦਾ ਹੈ।ਉਸ ਤੋਂ ਆਪਣੀ ਮਨਮਰਜ਼ੀ ਦੇ ਸਿੱਖ ਧਰਮ ਦੇ ਹਮੇਸ਼ਾਂ ਉਲਟ ਅਤੇ ਆਪਣੇ ਹਿੱਤਾਂ ਖਾਤਿਰ ਗਲਤ ਫੈਸਲੇ ਕਰਵਾਉਂਦੇ ਹਨ।ਇਥੇ ਹੀ ਬੱਸ ਨਹੀਂ ਆਪਣੇ ਹੀ ਚੈਨਲ ਰਾਹੀਂ ਸ੍ਰੀ ਦਰਬਾਰ ਸਾਹਿਬ ਦਾ ਸਿੱਧਾ ਪ੍ਰਸਾਰਣ ਮਹਿੰਗੇ ਮੁੱਲ ਚਲਾ ਰਹੇ ਹਨ।ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਆਪਣੇ ਨਿੱਜੀ ਹਿਤਾਂ ਲਈ ਵਰਤੀਆਂ ਜਾ ਰਹੀਆਂ ਹਨ।ਸ਼੍ਰੋਮਣੀ ਕਮੇਟੀ ਵਿਖੇ ਸੀ.ਏ.ਵੀ ਆਪਣੀਆਂ ਫਰਮਾਂ ਦਾ ਮੁਫ਼ਤ ਕੰਮ ਕਰਵਾਉਣ ਲਈ ਭਰਤੀ ਕਰਵਾਏ ਜਾਂਦੇ ਹਨ।ਇਨ੍ਹਾਂ ਲਿਫਾਫਾ ਕਲਚਰ ਵਾਲੇ ਜਥੇਦਾਰਾਂ ਤੋਂ ਚੰਡੀਗੜ੍ਹ ਆਪਣੀ ਰਿਹਾਇਸ਼ ਉਪਰ ਬੁਲਾ ਕੇ ਰਾਮ ਰਹੀਮ ਨੂੰ ਆਪਣੀ ਗੰਦੀ ਰਾਜਨੀਤੀ ਕਾਰਨ ਕਿਵੇਂ ਬਿਨ੍ਹਾਂ ਮੰਗੀ ਮੁਆਫੀ, ਸੰਗਤਾਂ ਦੇ ਵਿਰੋਧ ਕਾਰਨ ਫਿਰ ਵਾਪਸੀ ਦਾ ਡਰਾਮਾ ਕਰਵਾਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਇਨ੍ਹਾਂ ਦੇ ਰਾਜ ਦੁਰਾਨ ਹੋਈ, ਸਾਂਤਮਈ ਧਰਨੇ ਉਪਰ ਬੈਠੇ ਸਿੰਘ ਨੂੰ ਗੋਲੀਆਂ ਦਾ ਨਿਸ਼ਾਨਾਂ ਵੀ ਇਨ੍ਹਾਂ ਦੇ ਹੁਕਮਾਂ ਅਨੁਸਾਰ ਬਣਾਇਆ।ਹੁਣ ਇਨ੍ਹਾਂ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ। ਉਨਾਂ ਨੇ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲਾਂ ਨੂੰ ਚਲਦਾ ਕਰਨ ਲਈ ਇਕਮੱਤ ਹੋ ਕੇ ਸੰਗਤਾਂ ਉਨਾਂ ਦੀ ਧਾਰਮਿਕ ਪਾਰਟੀ ਦਾ ਸਾਥ ਦੇਵੇ।
ਇਸ ਸਮੇਂ ਬਾਬਾ ਸਰਬਜੀਤ ਸਿੰਘ ਬੇਦੀ, ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਬਾਬਾ ਜੈਵਿੰਦਰ ਸਿੰਘ ਚੀਮਾਂ ਸਾਹਿਬ ਵਾਲੇ, ਪਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ, ਡਾ. ਅਨੋਖ ਸਿੰਘ ਚੀਨੀ, ਜਥੇਦਾਰ ਗਮਦੂਰ ਸਿੰਘ, ਦਰਸ਼ਨ ਸਿੰਘ ਕੋਟ ਸ਼ਮੀਰ, ਜੱਥੇਦਾਰ ਪਿਪਲ ਸਿੰਘ ਤਲਵੰਡੀ ਸਾਬੋ, ਭੋਲਾ ਸਿੰਘ ਦਮਦਮੀ ਟਕਸਾਲ ਮੁੱਖੀ, ਭਾਈ ਬਲਜੀਤ ਸਿੰਘ, ਮਾਸਟਰ ਮਾਨ ਸਿੰਘ ਅਤੇ ਪ੍ਰਬੰਧਕ ਕਮੇਟੀ ਵਲੋਂ ਆਈਆਂ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ।
 

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply