ਬਠਿੰਡਾ, 11 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਬਲਜੀਤ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰੀ ਸਕੂਲ ਐਥਲੈਟਿਕ ਮੀਟ ਸਾਲ 2018-19 (14/17/19) ਲੜਕੇ/ ਲੜਕੀਆਂ ਦਾ ਉਦਘਾਟਨ ਗੁਰਪ੍ਰੀਤ ਸਿੰਘ ਜਿਲ੍ਹਾ ਸਹਾਇਕ ਖੇਡਾਂ ਨੇ ਕੀਤਾ।ਅੱਜ ਦੇ ਈਵੈਂਟ ਵਿੱਚ ਵੱਖ ਵੱਖ ਵਰਗਾਂ ਦੇ 500 ਦੇ ਕਰੀਬ ਅਥਲੀਟਾਂ ਨੇ ਭਾਗ ਲਿਆ।ਮੀਟ ਕਰਵਾਉਣ ਲਈ ਜਗਦੀਸ਼ ਕੁਮਾਰ, ਮਨਦੀਪ ਕੌਰ, ਕੁਲਬੀਰ ਸ਼ਿੰਘ, ਭਿੰਦਰਪਾਲ ਕੌਰ, ਸੁਖਜਿੰਦਰਪਾਲ ਸਿੰਘ, ਸੁਖਦੇਵ ਸਿੰਘ, ਸੁਖਪਾਲ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਵਿਦਰਜੀਤ ਸਿੰਘ, ਹਰਭਗਵਾਨ ਦਾਸ, ਸੁਖਜਿੰਦਰ ਕੌਰ, ਰਮਨਪ੍ਰੀਤ ਸਿੰਘ ਸਰੀਰਿਕ ਸਿੱਖਿਆ ਅਧਿਆਪਕਾਂ ਨੇ ਭਾਗ ਲਿਆ।ਲਾਂਗਜੰਪ 19-ਲੜਕੀਆਂ ‘ਚ ਜੋਤੀ ਬਾਲਾ ਨੇ ਪਹਿਲਾ, ਕਿਰਨਜੋਤ ਕੌਰ ਨੇ ਦੂਜਾ ਸਥਾਨ ਅਤੇ ਗੀਤਾ ਰਾਣੀ ਨੇ ਤੀਜਾ ਸਥਾਨ, ਸ਼ਾਟਪਟ 17-ਲੜਕੀਆ ਰਮਨਪ੍ਰੀਤ ਕੌਰ ਨੇ ਪਹਿਲਾ, ਕੋਮਲਪੀਤ ਕੌਰ ਨੇ ਦੂਜਾ ਤੇ ਰਾਜਵਿੰਦਰ ਕੌਰ ਨੇ ਤੀਜਾ ਸਥਾਨ, ਲੰਬੀ ਛਾਲ 17-ਲੜਕੀਆਂ ‘ਚ ਰਿਤੂ ਨੇ ਪਹਿਲਾ, ਜਸਪੀੀਤ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸੇ ਤਰਾਂ ਹੀ 800 ਮੀਟਰ 17-ਲੜਕੇ ‘ਚ ਗੁਰਪ੍ਰੀਤ ਰਾਮ ਨੇ ਪਹਿਲਾ, ਗਗਨਦੀਪ ਸਿੰਘ ਨੇ ਦੂਜਾ ਤੇ ਸੁਖਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media