Friday, March 27, 2026

ਇਮਾਰਤਾਂ ਨਹੀਂ ਵਿਰਾਸਤ ਤੇ ਸਭਿਆਚਾਰ ਨੂੰ ਸਾਂਭਣ ਦਾ ਉਪਰਾਲਾ ਹੈ ‘ਹਿਰਦੇ’- ਗਾਖੜ

ਆਪਣੇ ਸ਼ਹਿਰ ਦੇ ਇਤਹਾਸ ਤੇ ਵਿਰਸੇ ਤੋਂ ਜਾਣੂ ਹੋਵੇ ਨਵੀਂ ਪੀੜ੍ਹੀ – ਸੋਨਾਲੀ ਗਿਰੀ

PPN1110201811ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਕਾਨ ਤੇ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ ਵਿਰਾਸਤੀ ਅਤੇ ਇਤਹਾਸਕ ਸ਼ਹਿਰਾਂ ਦੀ ਸਾਂਭ-ਸੰਭਾਲ ਲਈ ਸ਼ੁਰੂ ਕੀਤੀ ਗਈ ‘ਵਿਰਾਸਤੀ ਸ਼ਹਿਰ ਵਿਕਾਸ ਤੇ ਵਿਸਥਾਰ ਯੋਜਨਾ’ (ਹਿਰਦੇ) ਨੂੰ ਸ਼ਹਿਰ ਦੀ ਨਵੀਂ ਪੀੜ੍ਹੀ ਨਾਲ ਸਾਂਝੀ ਕਰਨ ਲਈ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਵਿਸ਼ੇਸ ਤੌਰ ’ਤੇ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦੇ ਵਿਭਾਗ ਦੇ ਅੰਡਰ ਸੈਕਟਰੀ ਸੁਮੀਤ ਗਾਖੜ ਆਈ.ਏ.ਐਸ ਨੇ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇਹ ਸਕੀਮ ਕੇਵਲ ਇਮਾਰਤਾਂ ਦੀ ਸਾਂਭ-ਸੰਭਾਲ ਤੱਕ ਸੀਮਤ ਨਹੀਂ ਹੈ, ਬਲਕਿ ਇਸ ਦਾ ਸਬੰਧ ਸਬੰਧਤ ਸ਼ਹਿਰ ਦੀ ਵਿਰਾਸਤ, ਇਤਹਾਸ ਅਤੇ ਸਭਿਆਚਾਰ ਨੂੰ ਸਾਂਭਣਾ ਤੇ ਉਸ ਨੂੰ ਉਤਸ਼ਾਹਿਤ ਕਰਨਾ ਹੈ।
              ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਉਕਤ ਪੱਖਾਂ ਤੋਂ ਅਹਿਮੀਅਤ ਰੱਖਦੇ 12 ਸ਼ਹਿਰਾਂ ਦੀ ਚੋਣ ਦੇਸ਼ ਭਰ ਵਿਚੋਂ ਕੀਤੀ ਗਈ ਸੀ, ਜਿਸ ਵਿਚੋਂ ਅੰਮਿ੍ਰਤਸਰ ਸਭ ਤੋਂ ਅਹਿਮ ਹੈ।ਉਨਾਂ ਦੱਸਿਆ ਕਿ ਮੈਨੂੰ ਇਥੇ ਵੇਖ ਕੇ ਇਹ ਖੁਸ਼ੀ ਤੇ ਤਸੱਲੀ ਹੋਈ ਹੈ, ਇਸ ਸ਼ਹਿਰ ਵਿਚ ਉਕਤ ਸਕੀਮ ਅਧੀਨ ਕੀਤੇ ਗਏ ਕੰਮ ਜਿੱਥੇ ਗੁਣਵੱਤਾ ਪੱਖ ਤੋਂ ਕਾਬਲ-ਏ-ਤਾਰੀਫ਼ ਹਨ, ਉਥੇ ਇਹ ਕੰਮ ਸਮਾਂ ਸੀਮਾ ਵਿਚ ਰਹਿ ਕੇ ਪੂਰੇ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਸਾਰੇ ਸ਼ਹਿਰਾਂ ਨੂੰ ਕੇਂਦਰ ਸਰਕਾਰ ਨੇ ਸਿੱਧੇ ਤੌਰ ’ਤੇ ਉਨਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੈਸੇ ਦਿੱਤੇ ਹਨ ਅਤੇ ਇਸ ਤਹਿਤ ਸਾਰੇ ਸ਼ਹਿਰਾਂ ਵਿਚ ਕੰਮ ਚੱਲ ਰਿਹਾ ਹੈ।ਉਨਾਂ ਕਿਹਾ ਕਿ ਅੰਮ੍ਰਿਤਸਰ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਇਤਹਾਸ ਨੂੰ ਸਾਂਭਣ ਦਾ ਕੰਮ ਇਸ ਸਕੀਮ ਵਿਚ ਕੀਤਾ ਜਾ ਰਿਹਾ ਹੈ, ਕਿਉਂਕਿ ਅੰਮ੍ਰਿਤਸਰ ਦੀ ਪਛਾਣ ਇਥੋਂ ਦੀ ਸੰਸਕ੍ਰਿਤੀ, ਵਿਰਾਸਤ, ਇਤਹਾਸ ਅਤੇ ਵਿਰਸੇ ਤੋਂ ਹੈ, ਨਾਕਿ ਮਾਡਰਨ ਸਿਟੀ ਵਜੋਂ।

PPN1110201810
ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਸਾਡੇ ਵੱਲੋਂ ਵਿਰਾਸਤ ਤੇ ਇਤਹਾਸ ਨੂੰ ਸਾਂਭਣ ਦੇ ਕੀਤੇ ਗਏ ਯਤਨ ਤਾਂ ਹੀ ਸਾਰਥਿਕ ਹੋ ਸਕਦੇ ਹਨ, ਜੇਕਰ ਸਾਡੀ ਅਗਲੀ ਪੀੜ੍ਹੀ ਨੂੰ ਇਥੋਂ ਦੇ ਇਤਹਾਸਕ ਤੇ ਵਿਰਾਸਤੀ ਮਹੱਤਤਾ ਬਾਰੇ ਪਤਾ ਲੱਗੇ ਅਤੇ ਉਹ ਇਸ ਨੂੰ ਕੇਵਲ ਸਾਂਭਣ ਦੇ ਉਪਰਾਲੇ ਹੀ ਨਾ ਕਰਨ, ਬਲਿਕ ਇਸ ਨੂੰ ਵਿਸ਼ਵ ਭਰ ਵਿਚ ਪ੍ਰਚਾਰਨ ਤੇ ਪ੍ਰਸਾਰਨ ਵਿਚ ਹਿੱਸਾ ਪਾਉਣ। ਉਨਾਂ ਕਿਹਾ ਕਿ ਅੰਮ੍ਰਿਤਸਰ ਇਤਹਾਸਕ ਪੱਖ ਤੋਂ ਅਹਿਮ ਸ਼ਹਿਰ ਹੈ, ਪਰ ਸਾਡੇ ਵਿਚੋਂ ਬਹੁਤੇ ਲੋਕ ਇਸ ਇਤਹਾਸ ਤੋਂ ਵੀ ਅਣਜਾਣ ਹੁੰਦੇ ਜਾ ਰਹੇ ਹਨ ਅਤੇ ਉਹ ਕੇਵਲ ਨੱਚਣ ਤੇ  ਗਾਉਣ ਨੂੰ ਹੀ ਵਿਰਸਾ ਸਮਝੀ ਬੈਠੇ ਹਨ।ਉਨਾਂ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਇਤਹਾਸ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।ਵਾਰਾਨਸੀ ਦੇ ਨਿਗਮ ਕਮਿਸ਼ਨਰ ਨਿਤਨ ਬਾਂਸਲ, ਜੋ ਕਿ ਮੂਲ ਰੂਪ ਵਿਚ ਬਠਿੰਡਾ ਤੋਂ ਹਨ  ਨੇ ਇਸ ਮੌਕੇ ਵਾਰਨਸੀ ਵਿਚ ਇਸ ਸਕੀਮ ਅਧੀਨ ਕੀਤੇ ਜਾ ਰਹੇ ਕੰਮਾਂ ਦੇ ਵੇਰਵੇ ਵਿਸਥਾਰ ਵਿਚ ਸਾਂਝੇ ਕੀਤੇ। ਮੁਥਰਾ, ਅਮਰਾਵਤੀ, ਵਾਰੰਗਲ, ਦਵਾਰਕਾ, ਅਜਮੇਰ ਅਤੇ ਬਾਦਾਮੀ (ਕਰਨਾਟਕ) ਦੇ ਚੀਫ ਇੰਜੀਨੀਅਰਾਂ ਨੇ ਵੀ ਇਸ ਮੌਕੇ ਆਪਣੇ-ਆਪਣੇ ਸ਼ਹਿਰ ਵਿਚ ਵਿਰਸਾਤ ਨੂੰ ਸਾਂਭਣ ਲਈ ਕੀਤੇ ਜਾ ਰਹੀਆਂ ਕੋਸ਼ਿਸ਼ਾਂ ਸਾਂਝੀਆਂ ਕੀਤੀਆਂ।ਇਸ ਮੌਕੇ  ਹੋਰਨਾਂ ਤੋਂ ਇਲਾਵਾ ਇਸ ਮੌਕੇ ਜੁਇੰਟ ਕਮਿਸ਼ਨਰ ਨਿਤੀਸ਼ ਸਿੰਗਲਾ, ਸ੍ਰੀਮਤੀ ਗੁਰਮੀਤ ਰਾਏ, ਪ੍ਰੋ. ਸਰਬਜੋਤ ਸਿੰਘ, ਮੌਸਮੀ ਚੈਟਰਜੀ, ਪ੍ਰੋ. ਬਲਵਿੰਦਰ ਸਿੰਘ, ਡੀ.ਐਸ ਚਮਕ ਨੇ ਵੀ ਸੰਬੋਧਨ ਕੀਤਾ।

 

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply