Monday, May 13, 2024

ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ ਵਲੋਂ ਨਸ਼ਿਆਂ ਖਿਲਾਫ ਰੈਲੀ

ਪਿੰਡ ਫਤਾਹਪੁਰ ਵਿਖੇ ਬੁਢਾਪਾ, ਵਿਧਵਾ ਤੇ ਦਿਵਆਂਗ ਲਈ ਲਗਾਇਆ ਕੈਂਪ

PPN1110201812ਅੰਮਿ੍ਤਸਰ, 11 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬਲਾਕ ਵਿਕਾਸ ਪ੍ਰਾਜੈਕਟ ਅਫਸਰ ਅੰਮ੍ਰਿਤਸਰ ਅਰਬਨ-3 ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਭਾਈ ਸਾਹਿਬ ਸਰਕਾਰੀ ਹਸਪਤਾਲ ਫਤਾਹਪੁਰ ਵਾਰਡ ਨੰ: 71 ਤੋਂ ਨਸ਼ਿਆਂ ਵਿਰੁੱਧ ਇਕ ਜਾਗਰੂਕਤਾ ਰੈਲੀ ਕੱਢੀ ਗਈ।ਇਸ ਰੈਲੀ ਵਿੱਚ ਵਿਕਾਸ ਸੋਨੀ ਕੌਂਸਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਸੀ।ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ ਨਸ਼ਾ ਇਕ ਬੁਰੀ ਅਲਾਮਤ ਹੈ ਅਤੇ ਜਿਹੜਾ ਵੀ ਵਿਅਕਤੀ ਨਸ਼ਾ ਕਰਦਾ ਹੈ ਉਹ ਆਪ ਤਾਂ ਤਬਾਹ ਹੁੰਦਾ ਹੈ ਉਸਦੇ ਨਾਲ ਪਰਿਵਾਰ ਦਾ ਮਾੜਾ ਹਸ਼ਰ ਹੁੰਦਾ ਹੈ।
     ਇਸ ਮੌਕੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਵੱਲੋਂ ਵਿਕਾਸ ਸੋਨੀ ਦੀ ਸਹਾਇਤਾ ਨਾਲ ਪਿੰਡ ਫਤਾਹਪੁਰ ਵਿਖੇ ਪੈਨਸ਼ਨਾਂ ਦੇ ਕੈਂਪ ਦਾ ਵੀ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਲੋਕਾਂ ਦੀਆਂ ਪੈਨਸ਼ਨਾਂ ਦੇ ਫਾਰਮ ਵੀ ਭਰੇ ਗਏ।ਸੋਨੀ ਨੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ਕਿ ਬੇਬੇ ਨਾਨਕੀ, ਲਾਡਲੀ ਬੇਟੀ ਸਕੀਮ, ਪ੍ਰਧਾਨ ਮੰਤਰੀ ਮਾਤਰੂ ਬੰਧਨਾ ਯੋਜਨਾ ਸਕੀਮ, ਬੱਸ ਪਾਸ ਸਬੰਧੀ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ।
     ਇਸ ਮੌਕੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਵੱਲੋਂ ਪੋਸ਼ਣ ਅਭਿਆਨ ਪ੍ਰੋਗਰਾਮ ਅਧੀਨ ਕਿਸ਼ੋਰੀਆਂ, ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ, ਬੱਚੇ ਨੂੰ ਮਾਂ ਦਾ ਪਹਿਲਾ ਦੁੱਧ 6 ਮਹੀਨੇ ਤੱਕ ਕੇਵਲ ਮਾਂ ਦਾ ਹੀ ਦੁੱਧ ਪਿਲਆਇਆ ਜਾਵੇ ਸਬੰਧੀ ਔਰਤਾਂ ਨੂੰ ਜਾਗਰੂਕ ਵੀ ਕੀਤਾ ਗਿਆ।ਸ੍ਰੀਮਤੀ ਮੀਨਾ ਦੇਵੀ ਸੀ.ਡੀ.ਪੀ.ਓ ਨੇ ਦੱਸਿਆ ਕਿ ਸਾਨੂੰ ਆਲੇ ਦੁਆਲੇ ਸਵੱਛਤਾ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਪਲਾਸਟਿਕ ਦੀ ਵਰਤੋਂ ਬਿਲਕੁੱਲ ਹੀ ਨਹੀਂ ਕਰਨੀ ਚਾਹੀਦੀ। ਇਸ ਮੌਕੇ ਸੁਪਰਵਾਈਜਰ ਅੰਜੂ ਬਾਲਾ, ਰਮਿੰਦਰ, ਜਗਦੀਪ, ਸੁਖਜਿੰਦਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਭਗਤਾਂਵਾਲਾ ਡੰਪ ਮੁੱਦੇ ਨੂੰ ਕੇਂਦਰ ਤੱਕ ਲਿਜਾਇਆ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ …

Leave a Reply