Monday, May 13, 2024

ਜੰਡਿਆਲਾ ਗੁਰੂ ਇਲਾਕੇ `ਚ ਸਰਗਰਮ ਹੈ, ਔਰਤਾਂ ਦਾ ਲੁਟੇਰਾ ਗ੍ਰੋਹ

PPN1110201814ਜੰਡਿਆਲਾ ਗੁਰੂ, 11 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੇ ਨਾਲ ਨਾਲ ਇਲਾਕੇ ਵਿਚ ਅੱਜਕਲ੍ਹ ਦਰਜਨ ਦੇ ਕਰੀਬ ਔਰਤਾਂ ਦਾ ਗ੍ਰੋਹ ਚੋਰੀ ਦੀਆਂ ਵਾਰਦਾਤਾਂ ਨੂੰ ਵੱਖਰੇ ਹੀ ਢੰਗ ਨਾਲ ਅਜ਼ਾਮ ਦੇਣ ਵਿੱਚ ਲੱਗਾ ਹੋਇਆ ਹੈ।ਇਹਨਾਂ ਔਰਤਾਂ ਨੇ ਆਪਣੇ ਮੋਢਿਆਂ ਉਪਰ ਪਲਾਸਟਿਕ ਦੇ ਲੰਬੇ ਲੰਬੇ ਤੋੜੇ ਫੜੇ ਹੁੰਦੇ ਹਨ ਅਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇ ਗਰੀਬ ਘਰ ਦੀਆਂ ਔਰਤਾਂ ਸੜਕਾਂ ਤੋਂ ਕੂੜਾ ਕਰਕਟ ਆਦਿ ਚੁੱਕ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀਆਂ ਹਨ।ਨਾਲ ਹੀ ਇਹਨਾਂ ਨੇ ਛੋਟੇ ਛੋਟੇ 2-3 ਬੱਚੇ ਵੀ ਚੁੱਕੇ ਹੁੰਦੇ ਹਨ।
ਇਸ ਔਰਤ ਗ੍ਰੋਹ ਦਾ ਸ਼ਿਕਾਰ ਹੋਏ ਨਰਿੰਦਰ ਸਿੰਘ ਮੁਹੱਲਾ ਬਾਗ਼ ਵਾਲਾ ਖੂਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਦੁਪਹਿਰ ਵੇਲੇ ਇਹਨਾਂ ਔਰਤਾਂ ਵਲੋਂ ਉਸ ਦੇ ਘਰ ਦਾ ਦਰਵਾਜਾ ਖੜਕਾ ਕੇ ਬੱਚਿਆਂ ਲਈ ਪਾਣੀ ਦੀ ਮੰਗ ਕੀਤੀ।ਘਰ ਵਿਚ ਇਕੱਲੀ ਉਹਨਾਂ ਦੀ ਨੂੰਹ ਜਦ ਪਾਣੀ ਲੈਣ ਅੰਦਰ ਗਈ ਤਾਂ ਇਹਨਾਂ ਔਰਤਾਂ ਨੇ ਦਰਵਾਜੇ ਦੇ ਨਾਲ ਵਿਹੜੇ ਵਿੱਚ ਪਿਆ 15-20 ਹਜਾਰ ਰੁਪਏ ਮੁੱਲ ਦੇ ਤਾਂਬੇ ਦੀ ਸਕਰੈਪ ਦਾ ਤੋੜਾ ਚੁੱਕ ਲਿਆ।ਪਰ ਕੁੱਝ ਸਮੇਂ ਬਾਅਦ ਹੀ ਜਦ ਘਰ ਆਏ ਉਹਨਾਂ ਦੇ ਬੇਟੇ ਨੂੰ ਪਤਾ ਲੱਗਾ ਤਾਂ ਉਹਨਾਂ ਔਰਤਾਂ ਦਾ ਪਿੱਛਾ ਕਰਕੇ ਸਖਤੀ ਨਾਲ ਪੁਛਗਿੱਛ ਕੀਤੀ ਅਤੇ ਸਮਾਨ ਵਾਪਿਸ ਨਾ ਮਿਲਣ ਦੀ ਸੂਰਤ ਵਿਚ ਉਹਨਾਂ ਔਰਤਾਂ ਨੇ ਕੁੱਝ ਰਕਮ ਵਾਪਿਸ ਕਰ ਦਿਤੀ।
ਇਸੇ ਤਰ੍ਹਾਂ ਸ਼ੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਇਕ ਵੀਡੀਓ ਅਨੁਸਾਰ ਉਹੀ ਥੈਲੇ ਵਾਲੀਆਂ 8-10 ਔਰਤਾਂ ਇੱਕ ਟਰਾਂਸਪੋਰਟ ਤੋਂ ਚਾਹ ਪੱਤੀ ਦੇ ਕਰੀਬ 3-4 ਤੋੜੇ ਲੈ ਕੇ ਫਰਾਰ ਹੋ ਗਈਆਂ ਸਨ।ਨਰਿੰਦਰ ਸਿੰਘ ਅਤੇ ਟਰਾਂਸਪੋਰਟਰ ਨਿਰਵੈਰ ਸੇਠੀ ਨੇ ਜਿਥੇ ਇਲਾਕਾ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ, ਉਥੇ ਉਹਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸ਼ਨ ਅਜਿਹੇ ਲੁੱਟਾਂ ਖੋਹਾਂ ਕਰਨ ਵਾਲੇ ਗ੍ਰੋਹ ਖਿਲਾਫ ਸਖਤ ਕਰੇ।

Check Also

ਭਗਤਾਂਵਾਲਾ ਡੰਪ ਮੁੱਦੇ ਨੂੰ ਕੇਂਦਰ ਤੱਕ ਲਿਜਾਇਆ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ …

Leave a Reply