Wednesday, September 30, 2026

ਗ੍ਰੇਸ ਪਬਲਿਕ ਸਕੂਲ ਦੇ ਸੋਨੂੰ ਕਾਰਤਿਕ ਨੇ ਜਿੱਤਿਆ ਗੋਲਡ ਮੈਡਲ

PPN1110201815ਜੰਡਿਆਲਾ ਗੁਰੂ, 11 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸਕੂਲ ਦੇ ਸੋਨੂ ਕਾਰਤਿਕ ਨੇ ਪੰਜਾਬ ਸਟੇਟ ਕਮੇਟੀ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਇਹ ਚੈਪੀਅਨਸ਼ਿਪ ਬੀਤੀ ਦਿਨ ਬਟਾਲਾ ਜ਼ਿਲਾ ਗੁਰਦੁਾਸਪੁਰ ਵਿਖੇ ਉਕੀਨਾਵਾਂ ਗੋਜਰਿਉ ਕਾਮਟੇਡੂ ਕਿਉਚੀਕਾਈ ਐਸੋਸੀਏਸ਼ਨ ਆਫ ਪੰਜਾਬ ਵਲੋਂ ਕਰਵਾਈ ਗਈ।ਉਸ ਵਿਚ ਪੰਜਾਬ ਦੇ ਤੀਕਰੀਬਨ 12 ਜਿਲਿਆਂ ਦੇ 300 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।
ਗੇ੍ਸ ਪਬਲਿਕ ਸੀਨੀਅਰ ਸਕੈਡਰੀ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰਦੇ ਹੋਏ 25 ਕਿਲੋ ਭਾਰ ਵਿੱਚ ਸੋਨੂੰ ਕਾਰਤਿਕ ਨੇ ਪਹਿਲਾ ਸਥਾਨ, 45 ਕਿਲੋ ਭਾਰ ਵਿੱਚ ਤੀਸਰਾ ਸਥਾਨ ਅਰਸ਼ਦੀਪ ਸਿੰਘ, 50 ਕਿਲੋ ਭਾਰ ਵਿੱਚ ਦੂਸਰਾ ਸਥਾਨ ਅਕਾਸ਼ਦੀਪ ਸਿੰਘ, 60 ਕਿਲੋ ਭਾਰ ਵਿੱਚ ਦੂਸਰਾ ਸਥਾਨ ਸ਼ਰਨਦੀਪ ਸਿੰਘ ਤੇ ਲੜਕੀਆਂ ਦੇ 45 ਕਿਲੋ ਭਾਰ ਵਿੱਚ ਦੂਸਰਾ ਸਥਾਨ ਅਮਾਨਤ ਕੌਰ ਨੇ ਹਾਸਲ ਕੀਤਾ ਹੈ।ਸਕਲ ਦੇ ਡਾਇਰੈਕਟਰ ਡਾ. ਜੇ.ਐਸ ਰੰਧਾਵਾ ਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਨੇ ਖਿਡਾਰੀਆਂ ਨੂੰ ਇਸ ਜਿੱਤ `ਤੇ ਵਧਾਈ ਦਿੱਤੀ, ਉਹਨਾਂ ਨੇ ਨਾਲ ਕੋਚ ਪਰਵਿੰਦਰ ਸਿੰਘ ਤੇ ਪ੍ਰਦੀਪ ਆਦਿ ਵੀ ਮੌਜੂਦ ਸਨ। 

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply