ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਹਾਕੀ ਅਕੈਡਮੀ ਨੇ ਅੱਜ ਦਿੱਲੀ ਵਿਖੇ ਖੇਡੇ ਗਏ ਹਾਕੀ ਨਹਿਰੂ ਕੱਪ ਦੇ ਸੈਮੀਫ਼ਾਈਨਲ ’ਚ ਮਿਜੋਰਮ ਨੂੰ 2-0 ਨਾਲ ਹਰਾਉਂਦਿਆ ਫਾਈਨਲ ਮੈਚ ਲਈ ਆਪਣੇ ਨਾਮ ਦਰਜ ਕਰਵਾ ਲਿਆ ਹੈ।ਖਾਲਸਾ ਅਕੈਡਮੀ ਅਤੇ ਮਿਜ਼ੋਰਮ ਦਾ ਆਪਸ ’ਚ ਬਹੁਤ ਹੀ ਫਸਵਾਂ ਮੈਚ ਜਿਸ ’ਚ ਗੋਲਕੀਪਰ ਸਿਮਰਨ ਕਾਰਨ ਲੜਕੀਆਂ ਨੇ ਇਕ ਬਹੁਤ ਹੀ ਮੁਕਾਬਲੇਬਾਜ਼ ਮੈਚ ਖੇਡਿਆ ਅਤੇ ਮਿਜ਼ੋ ਕੁੜੀਆਂ ਨੇ ਪੈਨਲਟੀ ਅਤੇ ਕਾਰਨਰ ਨੂੰ ਗੋਲ ’ਚ ਵੀ ਬਦਲਣ ’ਚ ਅਸਫਲਤਾ ਦਿਖਾਈ।ਅਕੈਡਮੀ ਦੇ ਕੋਚ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਭਵਿੱਖ ’ਚ ਉਹ ਫਾਈਨਲ ਮੈਚ ’ਚ ਫ਼ਤਿਹ ਹਾਸਲ ਕਰਨਗੇ।ਉਨ੍ਹਾਂ ਕਿਹਾ ਕਿ ਸਿਮਰਨਜੀਤ ਨੇ ਸੈਂਟਰ ਫ਼ਾਰਵਰਡ ਖੇਡਦਿਆਂ ਚੰਗਾ ਪ੍ਰਦਰਸ਼ਨ ਕੀਤਾ ਅਤੇ ਗੋਲ ਦਾਗੇ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਅਕੈਡਮੀ ਦੇ ਖੇਡ ਨਿਰਦੇਸ਼ਕ ਡਾ. ਕਵਲਜੀਤ ਸਿੰਘ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਮੁੱਖ ਕੋਚ ਬਲਦੇਵ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਲਗਾਤਾਰ ਵਿਦਿਆਰਥਣਾਂ ਨੂੰ ਸਖ਼ਤ ਅਭਿਆਸ ਕਰਵਾ ਰਹੇ ਹਨ, ਜਿਨ੍ਹਾਂ ਦੀ ਅਗਵਾਈ ਸਦਕਾ ਇਹ ਉਪਲਬੱਧੀ ਪ੍ਰਾਪਤ ਹੋਈ ਹੈ।ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਖੇਡਾਂ, ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਲਈ ਇਕ ਵਧੀਆ ਬੁਨਿਆਦੀ ਢਾਂਚਾ ਬਣਾਉਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਕੌਂਸਲ ਦੁਆਰਾ ਚਲਾਈ ਜਾ ਰਹੀ ਅਕੈਡਮੀ ਅਤੇ ਇਤਿਹਾਸਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਵਜੋਂ ਉਭਰਣ ਲਈ ਸਿਖਲਾਈ ਦੇ ਰਿਹਾ ਹੈ।ਇਸ ਮੌਕੇ ਡਾ. ਕੰਵਲਜੀਤ ਨੇ ਖਿਡਾਰਣਾਂ ਨੂੰ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੰਦਿਆ ਕਿਹਾ ਕਿ ਉਹ ਸਾਰੇ ਫਾਈਨਲ ਲਈ ਤਿਆਰ ਹਨ, ਜਿਨ੍ਹਾਂ ਦੀ ਚੋਣ ਕੀਤੀ ਗਈ ਸੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media