Tuesday, July 21, 2026

ਖਾਨੋਵਾਲ ਸਕੂਲ ਵਿਖੇ ਸਦਭਾਵਨਾ ਦਿਵਸ ਮਨਾਇਆ

ਮੋਬਾਇਲ ਫੋਨ ਦੀ ਸਹੀ ਵਰਤੋ ਬਾਰੇ ਹੋਈ ਵਿਚਾਰ ਚਰਚਾ

PPN24081403ਬਟਾਲਾ, 24 ਅਗਸਤ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਵਿਭਾਗ ਦੇ ਕੈਲੰਡਰ ਦੀਆਂ ਗਤੀਵਿਧੀਆਂ ਨੂੰ ਮੁਖ ਰੱਖ ਦਿਆਂ ਤੇ ਬੱਚਿਆਂ ਵਿਚ ਸਦਭਾਂਵਨਾਂ ਬਣਾਂਈ ਰੱਖਣ ਦੇ ਮਕਸਦ ਨਾਲ ਮੁਖ ਅਧਿਆਪਕ ਵਰਗਿਸ ਸਲਾਮ ਵੱਲੋ ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ਸਦਭਾਵਨਾਂ ਦਿਵਸ ਮਨਾਉਦਿਆਂ ਬੱਚਿਆਂ ਨੂੰ ਮੋਬਾਇਲ ਫੋਨ ਦੀਆਂ ਲਾਭ ਤੇ ਹਾਨੀਆਂ ਬਾਰੇ ਵਿਸਥਾਰ ਪੂਰਵਕ ਸਮਝਾਇਆ ਗਿਆ।ਜਿਸ ਦੌਰਾਨ ਵਰਗਿਸ ਸਲਾਮ ਨੇ ਦੱਸਿਆ ਮੋਬਾਇਲ ਫੋਨ ਦੀ ਸਹੀ ਵਰਤੋ ਕਰਕੇ ਹੀ ਇਸ ਦੇ ਲਾਭਾ ਦਾ ਫਾਇਦਾ ਲਿਆ ਜਾ ਸਕਦਾ ਹੈ। ਜਿਹੜੇ ਗਲਤ ਸਮਾਜਿਕ ਅਨਸਰ ਮੋਬਾਇਲ ਦੀ ਗਲਤ ਵਰਤੋ ਕਰਦੇ ਹਨ, ਪੰਜਾਬ ਪੁਲਿਸ ਵੱਲੋ ਸਪੈਸਲ ਮੋਬਾਇਲ ਵਿੰਗ ਬਣਾਏ ਗਏ ਹਨ ਤੇ ਸਾਈਬਰ ਕਰਾਈਮ ਨਾ ਦੀਆਂ ਅਦਾਲਤਾ ਸਰਕਾਰ ਵੱਲੋ ਬਣਾਈਆਂ ਗਈਆਂ ਹਨ।ਇਸ ਕਰਕੇ ਸਾਰਿਆ ਦੀ ਸਮਾਜਿਕ ਜਿੰਮੇਵਾਰੀ ਬਣਦੀ ਹੈ ਕਿ ਮੋਬਾਇਲ ਦੀ ਸਹੀ ਵਰਤੋ ਕੀਤੀ ਜਾਵੇ।ਇਸ ਮੌਕੇ ਵਿਦਿਆਰਥੀਆਂ ਦੇ ਪ੍ਰਸਨਾ ਉਤਰਾ ਦਾ ਅਦਾਨ ਪ੍ਰਦਾਨ ਵੀ ਕੀਤਾ ਗਿਆ।ਇਸ ਸਮਾਗਮ ਦੌਰਾਨ ਹਰਜਿੰਦਰ ਸਿੰਘ, ਗੁਰਮੀਤ ਸਿੰਘ, ਰਜਿੰਦਰ ਸਿੰਘ, ਡਾ. ਮਨਜਿੰਦਰ ਸਿੰਘ, ਨਵਦੀਪ ਸਿੰਘ, ਜ਼ਸਪਾਲ ਸਿੰਘ, ਪ੍ਰਵੀਨ ਕੁਮਾਰ, ਨਰਿੰਦਰ ਸਿੰਘ , ਨਿਰਮਲਜੀਤ ਕੌਰ, ਨਵਦੀਪ ਕੌਰ, ਹਰਮਿੰਦਰ ਸਿੰਘ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply