Monday, July 6, 2026

ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀ ਅਰਪਿੰਦਰ ਸਿੰਘ ਦਾ ਘਰ ਪਰਤਣ ’ਤੇ ਨਿੱਘਾ ਸਵਾਗਤ

ਜਿਲ੍ਹਾ ਪ੍ਰਸਾਸ਼ਨ ਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਘਰ ਪਹੁੰਚ ਕੇ ‘ਜੀ ਆਇਆਂ’ ਕਿਹਾ

ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜਕਾਰਤਾ (ਇੰਡੋਨੇਸ਼ੀਆ) ਵਿਖੇ ਹਾਲ ਹੀ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ PPN1510201803ਤੀਹਰੀ ਛਾਲ ਦੇ ਮੁਕਾਬਲੇ ਵਿਚੋਂ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਜਿਲ੍ਹੇ ਦੇ ਖਿਡਾਰੀ ਅਰਪਿੰਦਰ ਸਿੰਘ (ਬੌਬੀ ਛੀਨਾ) ਦਾ ਅੱਜ ਆਪਣੇ ਘਰ ਪਿੰਡ ਉਚਾ ਕਿਲ੍ਹਾ ਨੇੜੇ ਰਾਜਾਸਾਂਸੀ ਪੁੱਜਣ ’ਤੇ ਜਿੱਥੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਉਥੇ ਜਿਲ੍ਹਾ ਪ੍ਰਾਸ਼ਸਨ ਅਤੇ ਖੇਡ ਵਿਭਾਗ ਪੰਜਾਬ ਦੇ ਖਿਡਾਰੀ ਵੀ ਅਰਪਿੰਦਰ ਸਿੰਘ ਨੂੰ `ਜੀ ਆਇਆਂ` ਕਹਿਣ ਉਸ ਦੇ ਘਰ ਪੁੱਜੇ।
ਜਿਲ੍ਹਾ ਪ੍ਰਾਸ਼ਸਨ ਵੱਲੋਂ ਐਸ.ਡੀ.ਐਮ ਅਜਨਾਲਾ ਰਜ਼ਤ ਉਬਰਾਏ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਅਰਪਿੰਦਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੇ ਖਿਡਾਰੀਆਂ ’ਤੇ ਮਾਣ ਹੈ ਅਤੇ ਉਹ ਆਸ ਕਰਦੇ ਹਾਂ ਕਿ ਬੌਬੀ ਸਾਡੇ ਜਿਲ੍ਹੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਇਸ ਵੱਲ ਵੇਖ ਕੇ ਸਾਡੇ ਕਈ ਬੱਚੇ ਖੇਡਾਂ ਦੇ ਖੇਤਰ ਵਿਚ ਮਾਅਰਕੇ ਮਾਰਨ ਲਈ ਮੈਦਾਨ ਵਿਚ ਆਉਣਗੇ। ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਅਤੇ ਸੀਨੀਅਰ ਸਹਾਇਕ ਰਵਿੰਦਰ ਸਿੰਘ ਹੁੰਦਲ, ਜੋ ਕਿ ਖੇਡ ਵਿਭਾਗ ਪੰਜਾਬ ਦੀ ਤਰਫੋਂ ਬੌਬੀ ਛੀਨਾ ਨੂੰ `ਜੀ ਆਇਆਂ` ਕਹਿਣ ਪਿੰਡ ਪੁੱਜੇ ਸਨ, ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੌਬੀ ਨੂੰ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਪੰਜਾਬ ਪੁਲਿਸ ਵਿਚ ਉਚ ਅਹੁੱਦੇ ’ਤੇ ਨੌਕਰੀ ਦੀ ਪੇਸ਼ਕਸ ਕੀਤੀ ਗਈ ਹੈ ਅਤੇ ਸਰਕਾਰ ਦੀ ਇੱਛਾ ਹੈ ਕਿ ਪੰਜਾਬ ਦਾ ਕੋਈ ਵੀ ਖਿਡਾਰੀ ਆਪਣੇ ਰਾਜ ਦੀ ਤਰਫੋਂ ਖੇਡੇ ਅਤੇ ਨਾਮ ਰੌਸ਼ਨ ਕਰੇ।ਉਨਾਂ ਕਿਹਾ ਕਿ ਵਿਭਾਗ ਨੂੰ ਅਜਿਹੇ ਖਿਡਾਰੀਆਂ ਦੀਆਂ ਵੱਡੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਇਸ ਨਾਲ ਖੇਡਾਂ ਦੇ ਖੇਤਰ ਵਿਚ ਆਈ ਖੜੋਤ ਦੂਰ ਹੋਵੇਗੀ ਅਤੇ ਹੋਰ ਨੌਜਵਾਨ ਖੇਡਾਂ ਵਿਚ ਪ੍ਰਾਪਤੀਆਂ ਕਰਨ ਲਈ ਅੱਗੇ ਆਉਣਗੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply