ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ) – ਸਥਾਨਕ ਜਿਲਾ ਟੇਬਲ ਟੈਨਿਸ ਅੇਸੋਸੀਏਸ਼ਨ ਵਲੋਂ ਸਟੇਟ ਰੈਂਕਿੰਗ ਟੂਰਨਾਮੈਂਟ ਦਾ ਅਯੋਜਨ ਨਗਰ ਨਿਗਮ ਟੇਬਲ ਟੈਨਿਸ ਹਾਲ ਗੋਲ ਬਾਗ ਵਿਖੇ ਕੀਤਾ ਗਿਆ।ਜਿਸ ਦਾ ਸ਼ੁੱਭ ਅਰੰਭ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਮਾਝਾ ਜੋਨ ਦੇ ਇੰਚਾਰਜ ਵਿਧਾਇਕ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਜਦਕਿ ਆਰ.ਐਸ. ਮਰਵਾਹਾ ਵਿਸ਼ੇਸ਼ ਮਹਿਮਨ ਵਜੋਂ ਸ਼ਾਮਲ ਹੋਏ।ਅੇਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਟੂਰਨਾਮੈਂੇਟ ਵਿੱਚ ਪੂਰੇ ਫੰਜਾਬ ਵਿਚੋਂ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ।ਵਿਧਾਇਕ ਸੋਨੀ ਤੇ ਸ੍ਰ. ਮਰਵਾਹਾ ਨੇ ਜੇਤੂਆਂ ਨੂੰ ਇਨਾਮ ਵੰਡੇ।ਇਸ ਮੌਕੇ ਅਮਨਦੀਪ ਸਿੰਘ ਮਦਾਨ, ਮਦਨ ਲਾਲ ਸ਼ਰਮਾ, ਵਿਕਰਮ ਅਦਿਤਿਆ, ਸ਼ਿਵਮ ਸ਼ਰਮਾ, ਅਸ਼ੋਕ ਕੁਮਾਰ, ਕਨਵ ਖੰਨਾ, ਰੋਹਿਤ ਮਹਾਜਨ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media