ਚੰਡੀਗੜ੍ਹ, 20 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ)- ਦੇਵ ਖਰੌੜ ਦੀ 2 ਨਵੰਬਰ ਨੂੰ ਸਿਨਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫ਼ਿਲਮ
`ਜਿੰਦੜੀ` ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਮੌਜੁੂਦਾ ਪੰਜਾਬ ‘ਚ ਵਧ ਰਹੀ ਗੁੰਡਾਗਰਦੀ, ਅਖੌਤੀ ਪਾਖੰਡੀ ਬਾਬਿਆਂ ਅਤੇ ਭ੍ਰਿਸ਼ਟ ਹੋਈ ਸਿਸਟਮ ਪ੍ਰਣਾਲੀ `ਤੇ ਤਿੱਖਾ ਵਿਅੰਗ ਕਰਦੀ ਫ਼ਿਲਮ `ਜਿੰਦੜੀ` ਦਾ ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕਾਂ ‘ਚ ਫ਼ਿਲਮ ਦੇਖਣ ਦੀ ਉਤਸੁਕਤਾ ਹੋਰ ਵਧ ਗਈ ਹੈ।ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਆਵਾਜ਼ ਵੀ ਬੁਲੰਦ ਕਰਦੀ ਇਸ ਫ਼ਿਲਮ ਦੀ ਕਹਾਣੀ ਖੁਦ ਦੇਵ ਖਰੌੜ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਇੰਦਰਪਾਲ ਦੇ ਹਨ।ਨਿਰਦੇਸ਼ਕ ਆਸ਼ੀਸ ਭਾਟੀਆ ਵੱਲੋਂ ਨਿਰਦੇਸ਼ਿਤ ਫ਼ਿਲਮ `ਜਿੰਦੜੀ` ਕਈ ਸੱਚੀਆਂ ਘਟਨਾਵਾਂ `ਤੇ ਅਧਾਰਤ ਦੱਸੀ ਜਾ ਰਹੀ ਹੈ ਕਿ ਜਦ ਕੋਈ ਆਮ ਇਨਸਾਨ ਸਿਸਟਮ ਦਾ ਸ਼ਿਕਾਰ ਹੋ ਜਾਵੇ ਤਾਂ ਉਹ ਅੱਕ ਕੇ ਕੁੱਝ ਕਰ ਵਿਖਾਉਣ ਦੀ ਕਸਮ ਖਾ ਕੇ ਕਿਵੇਂ ਜਿੰਦੜੀ ਦਾਅ `ਤੇ ਲਾਉਂਦਾ ਹੈ।
ਫ਼ਿਲਮ ਵਿੱਚ ਦੇਵ ਖਰੌੜ ਤੋਂ ਇਲਾਵਾ ਗੁੱਗੂ ਗਿੱਲ, ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ, ਦ੍ਰਿਸ਼ਟੀ ਗਰੇਵਾਲ, ਦੀਪ ਢਿਲੋਂ, ਕਰਨ ਧਾਲੀਵਾਲ, ਵਿਕਟਰ ਜੋਨ, ਗੁਰਪ੍ਰੀਤ ਕੌਰ ਅਤੇ ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਅਹਿਮ ਭੁਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਦੇ ਨਿਰਮਾਤਾ ਜੀ.ਡੀ ਪ੍ਰੋਡਕਸ਼ਨ ਹਨ ਤੇ ਸਹਿ ਨਿਰਮਾਤਾ ਸੁਖਮਿੰਦਰ ਧਾਲੀਵਾਲ ਹਨ।ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਨਿੱਕ ਡੀ.ਗਿੱਲ, ਅਤੇ ਸੰਤੋਸ਼ ਕਟਾਰੀਆ ਨੇ ਦਿੱਤਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media