Saturday, April 18, 2026

ਪਠਾਨਕੋਟ ਪੁਲਿਸ ਨੇ 205 ਕਿਲੋ ਭੁੱਕੀ ਨਾਲ ਦੋ ਦੋਸ਼ੀਆਂ ਨੂੰ ਕੀਤਾ ਕਾਬੂ

ਟਰੱਕ `ਚ ਸੇਬ ਦੀਆਂ ਪੇਟੀਆਂ ਦੇ ਥੱਲੇ ਲੁਕਾਈ ਗਈ ਸੀ ਭੁੱਕੀ

ਪਠਾਨਕੋਟ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਪੁਲਿਸ ਨੇ ਇੱਕ ਟਰੱਕ ਵਿੱਚ ਸ੍ਰੀਨਗਰ ਤੋਂ ਪੰਜਾਬ ਲਿਆਂਦੀ ਜਾ ਰਹੀ ਕਰੀਬ 205 PPN2110201814ਕਿਲੋਗ੍ਰਾਮ ਭੁੱਕੀ ਦੇ ਨਾਲ ਮਾਧੋਪੁਰ ਤੋਂ ਦੋ ਅਰੋਪੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।ਇਹ ਜਾਣਕਾਰੀ ਵਿਵੇਕਸੀਲ ਸੋਨੀ ਐਸ.ਐਸ.ਪੀ ਪਠਾਨਕੋਟ ਨੇ ਅਪਣੇ ਦਫਤਰ `ਚ ਇਕ ਪ੍ਰੈਸ ਕਾਨਫਰੰਸ ਦੇ ਦੋਰਾਨ ਦਿੱਤੀ।ਕੁਲਦੀਪ ਸਿੰਘ ਡੀ.ਐਸ.ਪੀ, ਆਸਵੰਤ ਸਿੰਘ ਡੀ.ਐਸ.ਪੀ, ਬਲਵਿੰਦਰ ਕੁਮਾਰ ਸੀ.ਏ.ਆਈ ਇੰਚਾਰਜ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਐਸ.ਐਸ.ਪੀ ਵਿਵੇਕਸੀਲ ਸੋਨੀ ਨੇ ਦੱਸਿਆ ਕਿ ਮਾਧੋਪੁਰ ਦੇ ਨਜਦੀਕ ਲਗਾਏ ਨਾਕੇ ਦੌਰਾਨ ਟਰੱਕ ਨੰਬਰ ਪੀ.ਬੀ-65 ਪੀ 9306 ਨੂੰ ਰੋਕ ਕੇ ਚੈਕਿੰਗ ਦੋਰਾਨ ਸੇਬ ਦੀਆਂ ਪੇਟੀਆਂ ਦੇ ਹੇਠਾਂ ਭੁੱਕੀ ਲੁਕਾਈ ਹੋਈ ਸੀ ਜੋ 205 ਕਿਲੋਗ੍ਰਾਮ ਹੈ।ਸੋਨੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਸਮਸੇਰ ਸਿੰਘ ਨਿਵਾਸੀ ਪਿੰਡ ਗਹੋਰ ਮੁਲਾਪੁਰ (ਲੁਧਿਆਣਾ) ਚਲਾ ਰਿਹਾ ਸੀ ਅਤੇ ਇਸ ਨਾਲ ਦਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਪਿੰਡ ਭੀਖੋਵਾਲ ਵੀ ਸੀ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਟਰੱਕ ਸੁਖਵਿੰਦਰ ਸਿੰਘ ਦਾ ਹੈ ਅਤੇ ਉਹ ਪਹਿਲੀ ਵਾਰ ਭੁੱਕੀ ਲੈ ਕੇ ਆਏ ਹਨ, ਉਨ੍ਹਾਂ ਕਿਹਾ ਕਿ ਇਹ ਕੰਮ ਵੀ ਉਹ ਆਪਣੇ ਲਈ ਹੀ ਕਰਦੇ ਹਨ।ਉਨ੍ਹਾਂ ਦੱਸਿਆ ਇਹ ਮਾਲ ਸ੍ਰੀਨਗਰ ਤੋਂ ਦਸੂਹਾ ਜਾਣਾ ਸੀ ਉਸ ਤੋਂ ਬਾਅਦ ਅੱਗੇ ਸਪਲਾਈ ਕੀਤਾ ਜਾਣਾ ਸੀ।ਉਨ੍ਹਾਂ ਦੱਸਿਆ ਕਿ ਦੋਨੋ ਫੜੇ ਗਏ ਅਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply