ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਵੱਲੋਂ ਪਰਲਜ਼ ਅਤੇ ਚਿੱਟ ਫੰਡ ਕੰਪਨੀ ਅਤੇ ਕੇਂਦਰ
ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਾਲਾ ਦੁਸ਼ਿਹਰਾ ਮਨਾਇਆ ਗਿਆ।ਜਥੇਬੰਦੀ ਨੇ ਸਥਾਨਕ ਅੰਬੇਦਕਰ ਪਾਰਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਕਿਹਾ ਕਿ ਕੰਪਨੀਆਂ ਤੋਂ ਪੀੜਤ ਲੋਕ ਪਿਛਲੇ 3-4 ਸਾਲ ਤੋਂ ਸਰਕਾਰਾਂ ਅਤੇ ਕੋਰਟਾਂ ਅੱਗੇ ਦੁਹਾਈਆਂ ਪਾ ਰਹੇ ਹਨ, ਬਹੁਤ ਸਾਰੇ ਦੁੱਖੀ ਹੋਏ ਲੋਕਾਂ ਨੇ ਖੁਦਕਸ਼ੀਆਂ ਵੀ ਕਰ ਲਈਆਂ, ਪਰ ਸਰਕਾਰਾਂ ਅਤੇ ਪ੍ਰਸਾਸ਼ਨ ਅੱਜ ਵੀ ਉਨ੍ਹਾਂ ਲੁਟੇਰਿਆਂ ਦਾ ਸਾਥ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਲਜ਼ ਕੰਪਨੀ ਨੇ ਲੋਕਾਂ ਦਾ 49100 ਕਰੋੜ ਰੁਪਏ ਦੇਣਾ ਹੈ ਅਤੇ ਸੀ.ਬੀ.ਆਈ ਦੀ ਜਾਂਚ ਮੁਤਾਬਿਕ ਕੰਪਨੀ ਦੀ ਕੁੱਲ ਪ੍ਰਾਪਰਟੀ ਦਾ ਮੁੱਲ 1 ਲੱਖ 85 ਕਰੋੜ ਰੁਪਏ ਹੈ।ਸੂਬਾ ਪ੍ਰਧਾਨ ਦਰਸ਼ਨਾ ਜੋਸੀ ਨੇ ਕੋਰਟਾਂ ਉਪਰ ਦੋਸ਼ ਲਾਇਆ ਕਿ ਕੰਪਨੀ ਮਾਲਕਾਂ ਨੂੰ ਜੇਲ੍ਹ ਭੇਜ ਕੇ ਉਨ੍ਹਾਂ ਨੂੰ ਤਾਂ ਸੁਰੱਖਿਅਤ ਕਰ ਦਿੰਦੀਆਂ ਹਨ, ਪਰ ਕੰਪਨੀ ਦੀ ਪ੍ਰਾਪਰਟੀ ਵੇਚ ਕੇ ਲੋਕਾਂ ਨੂੰ ਪੈਸਾ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ।ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਬੇਵੱਸ ਹੋਏ ਪੀੜਤ ਲੋਕਾਂ ਦੀ ਗੱਲ ਨਾ ਸੁਣੀ ਤਾਂ ਉਹ ਆਉਣ ਵਾਲੀਆਂ 2019 ਦੀਆਂ ਚੋਣਾਂ ‘ਚ ਜਾਂ ਤਾਂ ਨੋਟਾ ਦਾ ਬਟਨ ਦਬਾਉਣਗੇ ਜਾਂ ਫਿਰ ਹੱਥ ਖੜੇ ਕਰਕੇ ਮੋਦੀ ਸਰਕਾਰ ਨੂੰ ਚਲਦਾ ਕਰਨਗੇ।ਇਸ ਮੌਕੇ ਬਲਵੀਰ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ, ਹਰਬੰਸ ਲਾਲ, ਗੁਰਮੇਲ ਸਿੰਘ, ਭੋਲਾ ਸਿੰਘ, ਸੰਤੋਸ਼ ਰਾਣੀ, ਹਰਪ੍ਰੀਤ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ ਆਦਿ ਮੌਜ਼ੂਦ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media