ਭੀਖੀ/ਮਾਨਸਾ, 22 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵਲੋਂ ਤਿਉਹਾਰਾਂ ਦੇ ਸੀਜ਼ਨ ਦੇ ਚੱਲਦਿਆਂ
ਖ਼ੁਰਾਕੀ ਵਸਤਾਂ ਦੇ ਮਿਲਾਵਟਖੋਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ਾਂ `ਤੇ ਕਾਰਵਾਈ ਕਰਦਿਆਂ ਮਾਨਸਾ ਦੇ ਫ਼ੂਡ ਸੇਫਟੀ ਵਿਭਾਗ ਦੀ ਟੀਮ ਨੇ ਬੀਤੀ ਰਾਤ ਮਾਰੇ ਛਾਪੇ ਦੌਰਾਨ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ ਕੀਤਾ ਹੈ।ਮਾਨਸਾ ਦੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਦੀ ਅਗਵਾਈ `ਚ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਸਟਾਫ ਵਲੋਂ ਮਾਨਸਾ-ਸਿਰਸਾ ਰੋਡ `ਤੇ ਝੁਨੀਰ ਵਿਖੇ ਲਾਏ ਨਾਕੇ ਦੌਰਾਨ ਦੇਰ ਰਾਤ ਨਕਲੀ ਘਿਉ ਦੀ ਇਹ ਖੇਪ ਬਰਾਮਦ ਕੀਤੀ ਗਈ।ਸੋਢੀ ਨੇ ਦੱਸਿਆ ਕਿ ਹਰਿਆਣਾ ਵੱਲੋਂ ਆ ਰਹੀ ਮੈਕਸ ਪਿਕਅੱਪ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਤਿੰਨ ਵੱਖੋ-ਵੱਖ ਮਾਅਰਕਿਆਂ ਰੌਇਲ ਅਨਮੋਲ ਲਾਈਟ ਦਾ 1152 ਲੀਟਰ, ਸ੍ਰੀ ਮਧੂ ਧਾਰਾ ਦਾ 510 ਲੀਟਰ ਅਤੇ ਕੇਦਾਰ ਬਲੈਂਡਿਡ ਮਾਅਰਕੇ ਦਾ 288 ਲੀਟਰ ਨਕਲੀ ਦੇਸੀ ਘਿਉ ਮਿਲਿਆ। ਉਨ੍ਹਾਂ ਖ਼ਾਸ ਤੌਰ `ਤੇ ਦੱਸਿਆ ਕਿ ਇਨ੍ਹਾਂ ਮਾਅਰਕਿਆਂ ਉਪਰ ਲੱਗੇ ਲੇਬਲ ਵੀ ਗੁੰਮਰਾਹ ਕਰਨ ਵਾਲੇ ਪਾਏ ਗਏ ਕਿਉਂਕਿ ਲੇਬਲ ਦੇ ਇਕ ਪਾਸੇ ਲਾਈਟ ਤੇ ਦੂਜੇ ਪਾਸੇ ਵਨਸਪਤੀ ਲਿਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਵਿਚ ਮੌਜੂਦ ਇਸ ਖੇਪ ਦੇ ਮਾਲਕ ਅਜੇ ਕੁਮਾਰ ਵਾਸੀ ਰਾਮਪੁਰਾ ਫੂਲ ਨੇ ਪੁਛਗਿਛ ਦੌਰਾਨ ਦੱਸਿਆ ਕਿ ਇਹ ਸਮੱਗਰੀ ਹਰਿਆਣਾ ਦੇ ਫਤਿਹਾਬਾਦ ਤੋਂ ਰਾਮ ਕੁਮਾਰ ਪਵਨ ਕੁਮਾਰ ਟ੍ਰੇਡਿੰਗ ਕੰਪਨੀ ਅਤੇ ਗੌਰਵ ਟ੍ਰੇਡਿੰਗ ਕੰਪਨੀ ਤੋਂ ਲਿਆਂਦੀ ਜਾ ਰਹੀ ਸੀ।ਸੋਢੀ ਨੇ ਦੱਸਿਆ ਕਿ ਘਿਉ ਦੇ ਨਮੂਨੇ ਲੈ ਕੇ ਅਗਲੇਰੀ ਜਾਂਚ ਲਈ ਖਰੜ ਸਥਿਤ ਸਟੇਟ ਫੂਡ ਤੇ ਕੈਮੀਕਲ ਲੈਬਾਰਟਰੀ ਵਿਖੇ ਭੇਜੇ ਗਏ ਹਨ ਅਤੇ ਘਿਉ ਦਾ ਸਟਾਕ ਜ਼ਬਤ ਕਰ ਲਿਆ ਗਿਆ। ਉਨ੍ਹਾਂ ਦੱੱਸਿਆ ਕਿ ਨਮੂਨਿਆਂ ਦੇ ਨਤੀਜਿਆਂ ਮੁਤਾਬਕ ਖੇਪ ਦੇ ਮਾਲਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media