Wednesday, September 2, 2026

ਖਾਲਸਾ ਕਾਲਜ ਵੂਮੈਨ ਵਿਖੇ ਜਨ ਚੇਤਨਾ ਪੁਸਤਕ ਵੈਨ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਜਨ ਚੇਤਨਾ’ ਪੁਸਤਕ ਵੈਨ ਪ੍ਰਦਰਸ਼ਨੀ ਦਾ PPN2410201808ਆਯੋਜਨ ਕੀਤਾ ਗਿਆ ਸੀ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵਲੋਂ ਵਿਦਿਆਰਥਣਾਂ ’ਚ ਕਿਤਾਬਾਂ ਪ੍ਰਤੀ ਰੁਚੀ ਵਧਾਉਣ ਸਬੰਧੀ ਲਗਾਈ ਗਈ।ਇਸ ਪ੍ਰਦਰਸ਼ਨੀ ’ਚ ਪ੍ਰਸਿੱਧ ਲੇਖਕਾਂ, ਇਤਿਹਾਸਕਾਰਾਂ, ਸ਼ਹੀਦਾਂ ਅਤੇ ਰੂਸੀ ਲੇਖਕਾਂ ਦੀਆਂ ਕਿਤਾਬਾਂ ਦਾ ਸਮੁੱਚਾ ਜਖ਼ੀਰਾ ਪ੍ਰਦਰਸ਼ਿਤ ਕੀਤਾ ਗਿਆ।
    ਇਸ ਮੌਕੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਖਸੀਅਤ ਵਿਕਸਿਤ ਕਰਨ, ਸੰਤੁਲਿਤ ਤੇ ਅਰਥਪੂਰਨ ਜੀਵਨ ਲਈ ਅਤੇ ਗਿਆਨ ਨੂੰ ਵਧਾਉਣ ਲਈ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਪੁਸਤਕਾਂ ਸਾਡੇ ਜੀਵਨ ਦਾ ਅਟੁੱਟ ਅੰਗ ਹੈ, ਇਸ ਨਾਲ ਜਿੱਥੇ ਸਾਡੇ ਗਿਆਨ ’ਚ ਵਾਧਾ ਹੁੰਦਾ ਹੈ, ਉਥੇ ਇਹ ਸਾਡੀ ਯਾਦਸ਼ਕਤੀ ਨੂੰ ਵੀ ਦਰੁਸਤ ਰੱਖਣ ’ਚ ਸਹਾਈ ਸਿੱਧ ਹੁੰਦੀਆਂ ਹਨ।ਇਸ ਮੌਕੇ ਕਾਲਜ ਵਿਦਿਆਰਥਣਾਂ ਤੋਂ ਇਲਾਵਾ ਸਟਾਫ਼ ਮੌਜ਼ੂਦ ਸੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply