ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ-ਪ੍ਰੀਤਮ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੱਲ ਰਹੇ ਜਿਲ੍ਹਾ ਪੱਧਰ `ਤੇ ਖੇਡ ਮੁਕਾਬਲੇ ਜੋ ਕਿ ਪੰਜਾਬ
ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਏ ਜਾ ਰਹੇ ਹਨ।ਜਿਸ ਵਿਚ 25 ਸਾਲ ਤੋਂ ਘੱਟ ਲੜਕਿਆਂ ਦੇ ਮੁਕਾਬਲੇ ਜਨਰਲ ਸ਼ਾਮ ਸਿੰਘ ਅਟਾਰੀ ਦੀ ਯਾਦ ਨੂੰ ਸਮਰਪਿਤ ਸਨ ਨੂੰ ਅੱਜ ਅਟਾਰੀ ਵਿਖੇ ਮਨਾਏ ਗਏ।
ਹਲਕਾ ਵਿਧਾਇਕ ਤਰਸੇਮ ਸਿੰਘ ਡੀ.ਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਰੂਪ ਵਿਚ ਤੁਸੀਂ ਦੇਸ਼ ਦੇ ਅਨਮੋਲ ਹੀਰੇ ਹੋ। ਤੁਹਾਡੀ ਹੀ ਮਿਹਨਤ ਤੇ ਲਗਨ ਸਦਕਾ ਹੀ ਦੇਸ਼ ਦਾ ਨਾਂ ਦੁਨੀਆਂ ਵਿਚ ਰੋਸ਼ਨ ਹੋ ਜਾਵੇਗਾ।ਤਰਸੇਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅੰਤਰਰਾਸ਼ਟਰੀ ਪੱਧਰ `ਤੇ ਜੇਤੂਆਂ ਦੀ ਇਨਾਮੀ ਰਾਸ਼ੀ ਵੀ ਦੁਗਣਾ ਕਰ ਰਹੀ ਹੈ ਅਤੇ ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ।
ਗੁਰਲਾਲ ਸਿੰਘ ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਬਾਬਾ ਦੀਪ ਸਿੰਘ ਕਲੱਬ ਨੇ ਪ੍ਰਾਪਤ ਕੀਤਾ ਅਤੇ ਦੂਸਰੇ ਸਥਾਨ ਤੇ ਮੀਰੀ ਪੀਰੀ ਸਪੋਰਟਸ ਕਲੱਬ ਰਿਹਾ ਅਤੇ ਤੀਜਾ ਸਥਾਨ ਸਾਂਝੇ ਰੂਪ ਵਿੱਚ ਖਾਲਸਾ ਕਾਲਜੀਏਟ ਸਕੂਲ ਅਤੇ ਬਾਬਾ ਦੀਪ ਸਿੰਘ ਸਪਰੋਟਸ ਕਲੱਬ ਨੇ ਪ੍ਰਾਪਤ ਕੀਤਾ।
ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਰਮਿੰਦਰ ਸਿੰਘ, ਗੁਰਿੰਦਰ ਸਿੰਘ, ਮਿਸ ਨੀਤੂ, ਰਜਨੀ, ਸਵਿਤਾ ਕੁਮਾਰੀ, ਕਰਮਜੀਤ ਸਿੰਘ, ਗੁਰਮੀਤ ਸਿੰਘ, ਵਿਨੋਦ ਸਾਗਵਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਕੋਚ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media