ਰੋਟਰੀ ਕਲੱਬਾਂ ਦੇ ਸਹਿਯੋਗ ਨਾਲ ਘਰਾਂ `ਚ ਜਾ ਕੇ ਦਿੱਤਾ ਜਾਵੇਗਾ 2 ਮਹੀਨੇ ਦਾ ਰਾਸ਼ਨ
ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ-ਪ੍ਰੀਤਮ ਸਿੰਘ) – ਸੀ.ਐਮ ਕੈਂਪਸ ਅੰਮ੍ਰਿਤਸਰ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ
ਸੰਦੀਪ ਸਿੰਘ ਬਾਵਾ ਸੰਧੂ ਨਿੱਜੀ ਤੋਰ `ਤੇ ਸਮਾਜ ਸੇਵੀ ਸੰਸਥਾਵਾਂ, ਰੋਟਰੀ ਕਲੱਬਾਂ, ਸਮਾਜ ਸੇਵਕਾਂ, ਵਲੰਟੀਅਰਾਂ ਅਤੇ ਵੱਖ ਵੱਖ ਮਾਹਿਰ ਪ੍ਰੋਫੇਸ਼ਨਲਾਂ, ਡਾਕਟਰਾਂ ਅਤੇ ਸਿਵਲ ਆਗੂਆਂ ਨਾਲ ਮਿਲ ਕੇ ਰੇਲ ਹਾਦਸੇ ਦੇ ਪੀੜਿਤਾਂ ਲਈ ਸਿੱਧੀ ਸਹਾਇਤਾ ਕਰਨ ਦੇ ਮੰਤਵ ਨਾਲ ਮੁਹਿੰਮ ਆਰੰਭ ਕਰ ਰਹੇ ਹਨ।ਜਿਸ ਤਹਿਤ ਰੋਟਰੀ ਕਲੱਬਾਂ ਵਲੋਂ 2 ਮਹੀਨੇ ਦਾ ਰਾਸ਼ਨ ਪੀੜਿਤ ਪਰਿਵਾਰਾਂ ਨੂੰ ਉਨਾਂ ਦੇ ਘਰ ਵਿੱਚ ਜਾ ਕੇ ਦਿੱਤਾ ਜਾਵੇਗਾ। ਰਾਸ਼ਨ ਵਿੱਚ 20 ਕਿਲੋ ਆਟਾ,10 ਕਿਲੋ ਚੌਲ, 1 ਕਿਲੋ ਘਿਓ, 2 ਲੀਟਰ ਤੇਲ, ਮਸਾਲੇ , ਚਾਹ, ਨਮਕ, ਸਾਬਣ, ਟੂਥ ਪੇਸਟ, ਕੰਬਲ, ਬੈਡਸ਼ੀਟ ਆਦਿ ਦੇ ਪੈਕੇਟ ਬਣਾ ਕੇ ਦਿੱਤੇ ਜਾਣਗੇ।ਇਸ ਤੋ ਇਲਾਵਾਂ ਜਿਨਾਂ ਘਰਾਂ ਵਿੱਚ ਜਿਆਦਾ ਰਾਸਨ ਦੀ ਲੋੜ ਹੋਵੇਗੀ ਉਥੇ 3 ਜਾਂ 4 ਮਹੀਨੇ ਦਾ ਰਾਸ਼ਨ ਦਿੱਤਾ ਜਾਵੇਗਾ।ਉਨਾਂ ਕਿਹਾ ਕਿ 25 ਅਕਤੂਬਰ ਨੂੰ ਪੀੜਿਤ ਪਰਿਵਾਰਾਂ ਦੇ ਘਰ ਘਰ ਜਾ ਕੇ ਇਹ ਸਹਾਇਤਾ ਉਨਾ ਨੂੰ ਸਿਧੀ ਦਿੱਤੀ ਜਾਵੇਗੀ।
ਇਸ ਸੰਬੰਧੀ ਸੰਦੀਪ ਸਿੰਘ ਬਾਵਾ ਸੰਧੂ ਨੇ ਦੱਸਿਆ ਕਿ ਰੇਲ ਹਾਦਸੇ ਦੇ ਪੀੜਿਤ ਲੋਕਾਂ ਦੀ ਸਿਧੀ ਸਹਾਇਤਾ ਲ਼ਈ ਸੀ.ਐਮ ਕੈਂਪਸ ਵਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ।ਉਸ ਵਿਚ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਹਿੱਸਾ ਪਾ ਸਕਦੇ ਹਨ ਇਹ ਸਹਾਇਤਾ ਸੀ.ਐਮ ਕੈਂਪਸ ਰਾਹੀ ਲੋਕਾਂ ਨੂੰ ਸਿੱਧੀਆ ਦਿੱਤੀਆਂ ਜਾਣਗੀਆਂ।ਉਨਾਂ ਕਿਹਾ ਕਿ ਪੀੜਿਤ ਪਰਿਵਾਰਾਂ ਦੇ ਰਾਸ਼ਨ ਲਈ ਅੰਮ੍ਰਿਤਸਰ ਦੀਆ 13 ਰੋਟਰੀ ਕਲੱਬਾਂ ਅਤੇ ਕਿਸੇ ਵੀ ਤਰਾਂ ਦੀ ਮੈਡੀਕਲ ਸਹਾਇਤਾ ਲਈ ਡਾ. ਕਰਮ ਸਿੰਘ ਮੈਮੋਰੀਅਲ ਹਸਪਤਾਲ ਸਰਕੁਲਰ ਰੋਡ, ਕੇਅਰ ਐਂਡ ਕਿਉਰ ਮੈਡੀਸਿਟੀ ਹਸਪਤਾਲ ਮਾਲ ਰੋਡ, ਨਿੱਝਰ ਸਕੈਨ ਸੇਂਟਰ, ਰੰਧਾਵਾ ਅਲਟਰਾ ਸਾਉਂਡ ਸੈਂਟਰ ਮਾਲ ਰੋਡ ਆਦਿ ਨੂੰ ਇਸ ਮੁਹਿਮ ਨਾਲ ਜੋੜਿਆ ਗਿਆ।ਜਿਥੇ ਰੇਲਵੇ ਹਾਦਸੇ ਦੇ ਪੀੜਿਤਾਂ ਨੂੰ ਹਰ ਤਰਾਂ ਦੀ ਮੈਡੀਕਲ ਸਹਾਇਤਾ ਮੁਫਤ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਜਿਹੜੇ ਡਾਕਟਰ ਜਾ ਹੋਰ ਸਮਾਜ ਸੇਵੀ ਸੰਸਥਾਵਾਂ ਰੇਲਵੇ ਹਾਦਸੇ ਦੇ ਪੀੜਿਤਾਂ ਦੀ ਸਿੱਧੀ ਸਹਾਇਤਾਂ ਕਰਨੀ ਚਾਹੁੰਦੇ ਹਨ, ਉਹ ਸੀ.ਐਮ ਕੈਂਪਸ ਨਾਲ ਸੰਪਰਕ ਕਰ ਸਕਦੇ ਹਨ। ਇਸੇ ਤਹਿਤ ਮੈਂਡੀਕਲ ਸਹੂਲਤ ਜਾ ਹੋਰ ਸਹਾਇਤਾ ਲਈ ਹੈਲਪਲਾਈਨ ਤਿਆਰ ਕੀਤੀ ਗਈ ਹੈ।ਉਨਾਂ ਸਪੱਸ਼ਟ ਕੀਤਾ ਕਿ ਕਿਸੇ ਤਰਾਂ ਦਾ ਕੋਈ ਫੰਡ ਇਕੱਠਾ ਨਹੀ ਕੀਤਾ ਜਾਵੇਗਾਂ, ਸਗੋ ਸੀ.ਐਮ ਕੈਂਪਸ ਰਾਹੀ ਪੀੜਿਤਾਂ ਨੂੰ ਸਿੱਧੀ ਸਹਾਇਤਾ ਪਹੁੰਚਾਈ ਜਾਵੇਗੀ । ਪੀੜਿਤ ਪਰਿਵਾਰਾਂ ਨੂੰ ਰਾਸ਼ਨ, ਕਪੜੇ, ਦਵਾਈਆਂ, ਪੜਾਈ ਲਈ ਕਿਤਾਬਾਂ ਆਦਿ ਦੀ ਜਰੂਰਤ ਹੋਵੇਗੀ, ਉਸ ਹਿਸਾਬ ਨਾਲ ਸਮਾਜ ਸੇਵੀ ਸੰਸਥਾਵਾਂ ਦੀ ਡਿਊਟੀ ਲਗਾਈ ਜਾਵੇਗੀ।
ਇਸ ਮੌਕੇ ਕਰਨਲ ਪੀ.ਐਸ. ਚੀਮਾ, ਗੁਰਜੀਤ ਸਿੰਘ ਸੇਖੋ, ਡਾ. ਕਮਲਜੀਤ ਸਿੰਘ, ਇੰਦਰਜੀਤ ਸਿੰਘ ਆਦਿ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media