51 ਵਿਅਕਤੀਆਂ ਨੇ ਦਰਜ ਕਰਵਾਏ ਆਪਣੇ ਬਿਆਨ
ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਦੁਸ਼ਹਿਰੇ ਵਾਲੇ ਦਿਨ ਹੋਏ ਭਿਅੰਕਰ ਹਾਦਸੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬੀ:ਪਰੁਸ਼ਾਰਥਾ
ਡਵੀਜਨਲ ਕਮਿਸ਼ਨਰ ਜਲੰਧਰ ਨੂੰ ਇਨਕੁਆਰੀ ਅਫਸਰ ਨਿਯੁੱਕਤ ਕੀਤਾ ਗਿਆ ਹੈ।ਪਰੁਸ਼ਾਰਥਾ ਵੱਲੋਂ ਅੱਜ ਸ੍ਰੀ ਜੌੜਾ ਫਾਟਕ ਰੇਲ ਹਾਦਸੇ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਵੱਖ ਵੱਖ ਪਹਿਲੂਆਂ ਤੋਂ ਹਾਦਸੇ ਦੀ ਜਾਂਚ ਕੀਤੀ ਗਈ।
ਪਰੁਸ਼ਾਰਥਾ ਨੇ ਇਕ ਜਨਤਕ ਨੋਟਿਸ ਦੇ ਕੇ ਵੱਖ-ਵੱਖ ਧਿਰਾਂ ਜਿਸ ਵਿੱਚ ਪੀੜਤ ਵਿਅਕਤੀ, ਚਸ਼ਮਦੀਦ ਗਵਾਹ ਜਾਂ ਹੋਰ ਅਜਿਹੇ ਵਿਅਕਤੀ ਜੋ ਹਾਦਸੇ ਬਾਰੇ ਜਾਣਕਾਰੀ ਰੱਖਦੇ ਹੋਣ ਨੂੰ ਸੱਦਿਆ ਗਿਆ ਸੀ, ਸਬੰਧੀ 51 ਵਿਅਕਤੀਆਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ।ਇਸ ਤੋਂ ਪਹਿਲਾਂ ਸਵੇਰੇ ਪਰੁਸ਼ਾਰਥਾ ਵੱਲੋਂ ਹਾਦਸੇ ਵਾਲੀ ਥਾਂ ਤੋਂ ਲੈ ਕੇ ਰੇਲਵੇ ਦੇ ਗੇਟਮੈਨ ਦੇ ਕੈਬਿਨ ਤੱਕ ਦੌਰਾ ਕੀਤਾ ਗਿਆ ਅਤੇ ਉਥੋਂ ਗੁਜਰ ਰਹੀਆਂ ਟਰੇਨਾਂ ਦੀ ਸਪੀਡ ਵੀ ਦੇਖੀ।ਇਸ ਉਪਰੰਤ ਸ੍ਰੀ ਪਰੁਸ਼ਾਰਥਾ ਵੱਲੋਂ ਨਗਰ ਸੁਧਾਰ ਟਰੱਸਟ ਦੇ ਦਫਤਰ ਵਿਖੇ ਚਸ਼ਮਦੀਦ ਗਵਾਹਾਂ ਦੀਆਂ ਗਵਾਹੀਆਂ ਵੀ ਰਿਕਾਰਡ ਕੀਤੀਆਂ ਗਈਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਅਮਰੀਕ ਸਿੰਘ ਪਵਾਰ ਡਿਪਟੀ ਕਮਿਸ਼ਨਰ ਪੁਲਿਸ ਤੋਂ ਇਲਾਵਾ ਜਿਲੇ੍ਹ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media