ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸੀ.ਐਮ ਕੈਂਪਸ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸੰਦੀਪ ਸਿੰਘ ਬਾਵਾ ਸੰਧੂ
ਦੀ ਅਗਵਾਈ ਵਿੱਚ ਰੇਲਵੇ ਹਾਦਸੇ ਦੇ ਪੀੜਤਾ ਨੂੰ ਰਾਸ਼ਨ ਵੰਡਣ ਅਤੇ ਆਰਥਿਕ ਤੌਰ ਤੇ ਮਦਦ ਕਰਨ ਦੀ ਮੁਹਿੰਮ ਤਹਿਤ ਅਜ ਅੰਮਿਤਸਰ ਦੀਆਂ ਵੱਖ-ਵੱਖ 11 ਰੋਟਰੀ ਕਲੱਬਾਂ ਵਲੋਂ ਪੀੜਤਾਂ ਦੇ ਘਰ-ਘਰ ਜਾ ਕੇ ਰਾਸ਼ਨ ਅਤੇ ਹੋਰ ਜਰੂਰੀ ਉਪਯੋਗ ਹੋਣ ਵਾਲੀਆਂ ਚੀਜਾਂ ਵੰਡੀਆਂ ਗਈਆ।ਸਾਬਕਾ ਜਿਲ੍ਹਾ ਗਵਰਨਰ ਅਵਿਨਾਸ਼ ਮਹਿੰਦਰੂ, ਗੁਰਜੀਤ ਸਿੰਘ ਸੇਖੋ, ਸੀ.ਏ ਦਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਬਣਾਏ ਪੈਕਟਾਂ ਵਿੱਚ ਆਟਾ, ਚਾਵਲ, ਘਿਉ, ਤੇਲ, ਮਸਾਲੇ, ਚਾਹ, ਕੰਬਲ ਅਤੇ ਬੈਡਸ਼ੀਟ ਆਦਿ ਚੀਜਾਂ ਪੀੜਤ ਪਰਿਵਾਰਾਂ ਨੂੰ ਖੁੱਦ ਉਨ੍ਹਾਂ ਦੇ ਘਰਾਂ `ਚ ਜਾ ਕੇ ਸੌਪੀਆਂ ਗਈਆ।
ਇਸ ਮੌਕੇ ਓ.ਐਸ.ਡੀ ਸੰਦੀਪ ਸਿੰਘ ਬਾਵਾ ਸੰਧੂ ਨੇ ਕਿਹਾ ਕਿ ਸੀ.ਐਮ ਕੈਂਪਸ ਵਲੋਂ ਪੀੜਤਾਂ ਦੀ ਸਿੱਧੀ ਸਹਾਇਤਾ ਉਨ੍ਹਾਂ ਦੇ ਘਰ ਜਾ ਕੇ ਕੀਤਾ ਜਾਵੇਗੀ।ਇਸ ਦੇ ਨਾਲ ਹੀ ਡਾਕਟਰਾਂ ਦੀ ਟੀਮ ਬਣਾ ਕੇ ਉਸ ਜਗਾ ਮੁਫਤ ਚੈਕਅੱਪ ਕੈਂਪ ਵੀ ਲਗਾਇਆ ਜਾਵੇਗਾ ਅਤੇ ਹਰ ਤਰ੍ਹਾਂ ਦੀ ਮੈਡੀਕਲ ਸਹਾਇਤਾ ਤੇ ਦਵਾਈਆਂ ਮੁਫਤ ਦਿੱਤੀਆ ਜਾਣਗੀਆਂ।ਉਨ੍ਹਾਂ ਕਿਹਾ ਕਿ ਰੋਟਰੀ ਕਲੱਬਾਂ ਨਾਲ ਮਿਲ ਕੇ ਪੀੜਤ ਪਰਿਵਾਰਾਂ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਅੱਜ ਲਗਭਗ 60 ਪਰਿਵਾਰਾਂ ਨੂੰ ਇਹ ਪੈਕਟ ਦਿਤੇ ਗਏ ਹਨ।
ਇਸ ਮੌਕੇ ਕਰਨਲ ਪੀ.ਐਮ ਚੀਮਾ, ਪੰਜਾਬ ਕਾਂਗਰਸ ਦੇ ਸਕੱਤਰ ਇਕਬਾਲ ਸਿੰਘ ਸ਼ੈਰੀ, ਰੋਟਰੀ ਕਲੱਬ ਦੇ ਪ੍ਰਧਾਨ ਡਾ. ਲਖਬੀਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਵਲਾ, ਵਰਿੰਦਰ ਗੁਲਾਟੀ, ਰੁਪਿੰਦਰ ਕਟਾਰੀਆ, ਅਮਨਦੀਪ ਸੇਖੋ, ਡਾ. ਇੰਦੂ ਆਰ ਸਿੰਘ, ਡਾ. ਪ੍ਰਸੋਤਮ ਲਾਲ, ਅਰੁਣ ਕਪੂਰ, ਰਸਜੀਤ ਸਿੰਘ ਖੈਹਰਾ, ਸੁਰਿੰਦਰ ਸਿੰਘ ਗਾਂਧੀ, ਅਨਿਲ ਸਿੰਗਲ, ਰਿਸ਼ੀ ਖੰਨਾ, ਪਰਮਜੀਤ ਸਿੰਘ, ਜਤਿੰਦਰ ਸਿੰਘ, ਡਾ. ਜਸਪ੍ਰੀਤ ਸਿੰਘ ਗਰੋਵਰ, ਸੁਨੀਲ ਕਪੂਰ, ਅਸ਼ੋਕ ਸ਼ਰਮਾ, ਕੇਸ਼ਵ ਢੰਡ, ਬਲਦੇਵ ਰਾਜ ਬਧਵਾਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media