Saturday, October 10, 2026

ਡੀ.ਏ.ਵੀ ਪਬਲਿਕ ਸਕੂਲ ਦੇ ਸਕੇਟਰਾਂ ਨੇ ਜਿੱਤੇ 3 ਸੋਨੇ ਤੇ 4 ਚਾਂਦੀ ਦੇ ਤਮਗੇ

ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿਮਘ ਸੱਗੂ) – ਸਥਾਨਕ ਲੋਹਾਰਕਾ ਰੋਡ ਸਥਿਤ ਵਹੀਲ ਸਕੇਟਿੰਗ ਰਿੰਕ ਵਿੱਚ ਓਪਨ ਸਟੇਟ ਸਕੇਟਿੰਗ PPN2510201817ਚੈਂਪੀਅਨਸਿ਼ਪ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਦੋ ਉਚ ਕੋਟੀ ਦੇ ਸਕੇਟਰਾਂ ਨੇ ਭਾਗ ਲਿਆ ਅਤੇ 3 ਸੋਨੇ ਤੇ 4 ਚਾਂਦੀ ਦੇ ਤਮਗੇ ਹਾਸਲ ਕੀਤੇ। ਰਾਹੁਲ ਰਾਏ ਜਮਾਤ ਦੱਸਵੀਂ ਨੇ 2 ਸੋਨੇ ਦੇ ਤਮਗੇ ਤੇ 1 ਚਾਂਦੀ ਦਾ ਤਮਗਾ ਅਤੇ ਮਹਿਕ ਗੁਪਤਾ ਜਮਾਤ ਦੱਸਵੀਂ ਨੇ 1 ਸੋਨੇ ਦਾ ਤਮਗਾ ਤੇ 3 ਚਾਂਦੀ ਦੇ ਤਮਗੇ ਇਸ ਮੁਕਾਬਲੇ ਵਿੱਚ ਪ੍ਰਾਪਤ ਕੀਤੇ।ਦੋਵੇਂ ਪ੍ਰਤੀਯੋਗੀ ਓਪਨ ਨੈਸ਼ਨਲ ਸਕੇਟਿੰੰਗ ਚੈਂਪੀਅਨਸਿ਼ਪ ਲਈ ਚੁਣੇ ਗਏ ਜੋ ਕਿ ਰੋਲਰ ਸਕੇਟਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੁਆਰਾ ਵਿਸ਼ਾਖਾਪਟਨਮ ਵਿੱਚ ਦਸੰਬਰ 2018 ਨੂੰ ਅਯੋਜਿਤ ਕੀਤੀ ਜਾਵੇਗੀ ।
    ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ `ਤੇ ਵਧਾਈਆਂ ਦਿੱਤੀਆਂ ਅਤੇ ਨੈਸ਼ਨਲ ਪੱਧਰ ਦੇ ਮੁਲਾਬਲੇ ਲਈ ਆਸ਼ੀਰਵਾਦ ਦਿੱਤਾ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਵੀ ਕੀਤੀ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply