ਭੀਖੀ/ਮਾਨਸਾ, 25 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਲੰਮੇ ਸਮੇਂ ਤੋਂ ਤੀਜੇ ਰਾਜਸੀ ਤਬਦੀਲੀ ਲਈ ਯਤਨਸ਼ੀਲ ਪੰਜਾਬ ਦੇ ਲੋਕਾਂ ਨੇ ਬੈਂਸ ਭਰਾਵਾਂ ਦੀ
ਪਾਰਟੀ ਲੋਕ ਇਨਸਾਫ ਪਾਰਟੀ ਨੂੰ ਤੀਜੇ ਬਦਲ ਵਜੋਂ ਦੇਖਣਾ ਸ਼ੁਰੂ ਕੀਤਾ ਹੈ। ਇਸੇ ਤਹਿਤ ਭੈਣੀਬਾਘਾ ਦੇ 50 ਪਰਿਵਾਰ ਬਠਿੰਡਾ ਜਿਲ੍ਹੇ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਪ੍ਰੇਰਨਾ ਸਦਕਾ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਆਪਣੇ ਸੰਬੋਧਨ `ਚ ਭੱਲਾ ਨੇ ਕਿਹਾ ਕਿ ਮਾਲਵਾ ਇਲਾਕੇ ਦੇ ਲੋਕ ਸਿਆਸੀ ਤੌਰ `ਤੇ ਅਤਿ ਚੇਤੰਨ ਹਨ ਅਤੇ ਉਹ ਲੰਮੇਂ ਸਮੇਂ ਤੋਂ ਪੰਜਾਬ ਵਿੱਚ ਤੀਸਰੇ ਰਾਜਨੀਤਿਕ ਬਦਲ ਲਿਆਉਣ ਲਈ ਸਮੇਂ-ਸਮੇਂ ਤੇ ਆਪਣਾ ਰਾਜਨੀਤਿਕ ਤਾਕਤ ਦਾ ਪ੍ਰਯੋਗ ਕਰਦੇ ਰਹੇ ਹਨ।ਉਨ੍ਹਾਂ ਪਾਰਟੀ ਵਿੱਚ ਸ਼ਾਮਿਲ ਹੋਏ ਸਾਰੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਤੇ ਲੋਕ ਇਨਸਾਫ ਪਾਰਟੀ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ।ਸਤਿਨਾਮ ਸਿੰਘ, ਜੋਗਿੰਦਰ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ, ਗੁਰਤੇਜ ਸਿੰਘ, ਲਾਭ ਸਿੰਘ, ਅਮਰਦੀਪ ਸਿੰਘ, ਕੈਲਾ ਸਿੰਘ, ਕੀਮਤ ਸਿੰਘ, ਗੁਰਪ੍ਰੀਤ ਅਨਮੋਲ ਆਦਿ ਨੇ ਆਪਣੇ ਪਰਿਵਾਰਾਂ ਸਮੇਤ ਲੋਕ ਇਨਸਾਫ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਲੋਕ ਇਨਸਾਫ ਪਾਰਟੀ ਦੇ ਮਾਨਸਾ ਜਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਮੀਹਾਂ ਅਤੇ ਸੀਨੀਅਰ ਆਗੂ ਬਲਦੇਵ ਸਿੰਘ ਘੋੜੇਵਾਲਾ ਨੇ ਕਿਹਾ ਕਿ ਥੋੜੇ ਸਮੇਂ `ਚ ਹੋਰ ਵਿਅਕਤੀ ਵੱਡੀ ਗਿਣਤੀ `ਚ ਪਾਰਟੀ ਵਿੱਚ ਸ਼ਾਮਿਲ ਹੋਣਗੇ।ਇਸ ਮੌਕੇ ਹਲਕਾ ਰਾਮਪੁਰਾ ਫੂਲ ਦੇ ਯੂਥ ਵਿੰਗ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਬਲਪ੍ਰੀਤ ਸਿੰਘ ਵੀ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media