Friday, August 28, 2026

ਖ਼ਾਲਸਾ ਕਾਲਜ ਦੇ 31 ਵਿਦਿਆਰਥੀ ਕਲਾਉਡ ਇੰਜੀਨੀਅਰ ਦੀ ਨੌਕਰੀ ਲਈ ਚੁਣੇ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮਹਿਲ PPN2810201808ਸਿੰਘ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਇਵ ਆਈ. ਟੀ. ਬੇਸਡ ਕੰਪਨੀ ਵੀ. ਐਮ. ਵੇਅਰ ਮੋਹਾਲੀ ਦੁਆਰਾ ਪਲੇਸਮੈਂਟ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਇਵ ਨੂੰ ਡਾ. ਵਿਕਰਾਂਤ ਅਗਰਵਾਲ ਹੈਡ ਕੈਰੀਅਰ ਸਰਵਿਸਿਜ਼ ਪ੍ਰੋਫਿਲਿਟੀ (ਵੀ. ਐਮ. ਵੇਅਰ ਐਜ਼ੂਕੇਸ਼ਨ ਪਾਰਟਨਰ, ਮੋਹਾਲੀ) ਨੇ ਸੰਬੋਧਨ ਕੀਤਾ। ਇਸ ’ਚ ਬੀ. ਸੀ. ਏ., ਬੀ. ਐਸ. ਈ. (ਆਈ.ਟੀ), ਐਮ.ਐਸ.ਸੀ (ਕੰਪਿਊਟਰ ਸਾਇੰਸ), ਐਮ.ਐਸ.ਸੀ (ਆਈ.ਟੀ) ਅਤੇ ਪੀ.ਜੀ.ਡੀ.ਸੀ.ਏ ਫਾਇਨਲ ਦੇ ਵਿਦਿਆਰਥੀਆਂ ਨੇ ਭਾਗ ਲਿਆ।
    ਇਸ ਮੌਕੇ ਡਾ. ਅਗਰਵਾਲ ਨੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੰਪਨੀ ’ਚ ਅੱਜ-ਕੱਲ ਕਿਸ ਤਰ੍ਹਾਂ ਦੀ ਨੌਕਰੀਆਂ ਦੀ ਮੁੱਖ ਜਰੂਰਤ ਹੈ, ਨੂੰ ਦੱਸਦੇ ਹੋਏ ਸਾਰੇ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਉਪਰੰਤ ਉਨ੍ਹਾਂ 90 ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲਿਆ ਗਿਆ।ਇਸ ਤੋਂ ਬਾਅਦ ਉਨ੍ਹਾਂ ’ਚੋਂ 31 ਵਿਦਿਆਰਥੀਆਂ ਜਿਨ੍ਹਾਂ ਨੇ ਇੰਟਰਵਿਊ ਪਾਸ ਕੀਤੀ ਉਨ੍ਹਾਂ ਨੂੰ ਕਲਾਉਡ ਇੰਜੀਨੀਅਰ ਦੀ ਨੌਕਰੀ ਲਈ 3 ਲੱਖ ਰੁਪਏ ਸਲਾਨਾ ਪੈਕੇਜ ’ਤੇ ਚੁਣਿਆ ਗਿਆ।
    ਇਸ ਪ੍ਰਿੰ: ਡਾ. ਮਹਿਲ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਕਤ ਕੰਪਨੀ ’ਚ ਚੁਣੇ ਜਾਣ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਭ ਪਲੇਸਮੈਂਟ ਵਿਭਾਗ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਇਸ ਮੌਕੇ ਪ੍ਰੋ. ਸੁਖਪੁਨੀਤ ਕੌਰ ਅਤੇ ਪ੍ਰੋ. ਰਵੀ ਪਟਨੀ ਨੇ ਪਲੇਸਮੈਂਟ ਨੂੰ ਕਰਵਾਉਣ ’ਚ ਮੁੱਖ ਭੂਮਿਕਾ ਨਿਭਾਈ। 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply