ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫ਼ਾਰ ਵੂਮੈਨ ਵਿਖੇ ‘ਡੈਂਟਲ ਹੈਲਥ’ ਵਿਸ਼ੇ ’ਤੇ ਸੈਮੀਨਾਰ
ਕਰਵਾਇਆ ਕੀਤਾ ਗਿਆ ਸੀ। ਕਾਲਜ ਪ੍ਰਿੰਸੀਪਲ ਸ: ਨਾਨਕ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੈਮੀਨਾਰ ’ਚ ਪ੍ਰਸਿੱਧ ਸਿੱਖਿਅਤ ਅਤੇ ਦੰਦਾਂ ਦੇ ਮਾਹਿਰ ਡਾ. ਵੰਦਨਾ ਸ਼ਰਮਾ ਬੀ.ਡੀ.ਐਸ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਦੰਦਾਂ ਦੀ ਸਾਂਭ-ਸੰਭਾਲ, ਗੰਭੀਰ ਰੋਗਾਂ, ਤੰਬਾਕੂਨੋਸ਼ੀ ਨਾਲ ਖ਼ਤਰਨਾਕ ਰੋਗਾਂ ਅਤੇ ਬਿਮਾਰੀਆਂ ਦੇ ਨੁਕਤੇ ਵਿਦਿਆਰਥਣਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਡਾ. ਸ਼ਰਮਾ ਨੇ ਕਿਹਾ ਕਿ ‘ਡੈਂਟਲ ਹੈਲਥ ਐਜੂਕੇਸ਼ਨ’ ਮੌਖਿਕ ਸਫ਼ਾਈ ਦੇ ਮਹੱਤਵ ਦੇ ਸਬੰਧ ’ਚ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ’ਚ ਸਹਾਈ ਸਿੱਧ ਹੁੰਦਾ ਹੈ।ਇਨਸਾਨ ਦੀ ਦਿੱਖ ਦਾ ਪ੍ਰਭਾਵ ਖੂਬਸੂਰਤ ਦੰਦ ਹੁੰਦੇ ਹਨ, ਇਸ ਲਈ ਸਾਨੂੰ ਦੰਦਾਂ ਦੀ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ‘ਡੈਂਟਲ ਐਜੂਕੇਸ਼ਨ’ ਬਹੁਤ ਮਹੱਤਵਪੂਰਨ ਪਹਿਲੂ ਹੈ ਜੋ ਕਿ ਹਰੇਕ ਵਿਅਕਤੀ ਦੇ ਵਿਕਾਸ ਦੇ ਪੜਾਵਾਂ ਦੌਰਾਨ ਲਾਹੇਵੰਦ ਹੁੰਦਾ ਹੈ।ਡਾ. ਸ਼ਰਮਾ ਨੇ ਦੱਸਿਆ ਕਿ ਸਿਹਤ ਦੀਆਂ ਮੁਸ਼ਕਿਲਾਂ ਦੰਦਾਂ ਅਤੇ ਮਸੂੜਿਆਂ ਜਿਵੇਂ ਕਿ ਖੋਖਲੀਆਂ ਜਾਂ ਦੰਦਾਂ ਦੇ ਨੁਕਸਾਨ ਦੀ ਸ਼ੁਰੂਆਤ, ਨਾਲ ਜੁੜੀਆਂ ਹੁੰਦੀਆਂ ਹਨ।ਮਨੁੱਖ ਨੂੰ ਸਵੇਰੇ ਅਤੇ ਰਾਤ ਨੂੰ ਸੌਣ ਸਮੇਂ ਆਪਣੇ ਦੰਦਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਬਾਅਦ ਬੁਰਸ਼ ਜਾਂ ਕੁਰਲੀ ਜਰੂਰ ਕਰਨੀ ਚਾਹੀਦੀ ਤਾਂ ਜੋ ਭੋਜਨ ਦੇ ਕਣ ਦੰਦਾਂ ’ਚ ਨਾ ਰਹਿਣ ਜੋ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਡਾ. ਸ਼ਰਮਾ ਨੇ ਦੱਸਿਆ ਕਿ ਠੰਡੀ ਵਸਤੂ ਖਾਣ ਜਾਂ ਪੀਣ ਉਪਰੰਤ ਕੋਈ ਗਰਮ ਖਾਧ ਜਾਂ ਤਰਲ ਪਦਾਰਥ ਨਹੀਂ ਲੈਣਾ ਚਾਹੀਦਾ, ਜਿਸ ਨਾਲ ਦੰਦਾਂ ’ਤੇ ਪ੍ਰਭਾਵਿਤ ਪੈਦਾ ਤੇ ਉਹ ਕਮਜ਼ੋਰ ਹੁੰਦਿਆ ਬਿਮਾਰੀਆਂ ’ਚ ਘਿਰ ਜਾਂਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ‘ਦੰਦ ਸੜਨ’ ਮਨੁੱਖ ਦੇ ਮੂੰਹ ’ਚ ਆਮ ਬੈਕਟੀਰੀਆ ਨਾਲ ਸ਼ੁਰੂ ਹੁੰਦਾ ਹੈ, ਇਹ ਬੈਕਟੀਰੀਆ ਮੂੰਹ ’ਚ ਖਾਣੇ ਦੇ ਕਣ ਤੇ ਭੋਜਨ ਦਿੰਦੇ ਹਨ ਅਤੇ ਉਪ-ਉਤਪਾਦ ਦੇ ਰੂਪ ’ਚ ਐਸਿਡ ਪੈਦਾ ਕਰਦੇ ਹਨ, ਜੋ ਮੂੰਹ ’ਚ ਬੈਕਟੀਰੀਆ, ਫੂਡ ਡੈਬਿਸ, ਐਸਿਡ ਅਤੇ ਥੁੱਕ ਦਾ ਸੁਮੇਲ ਦੰਦਾਂ ’ਚ ਇਕ ਪਦਾਰਥ ਬਣਾਉਂਦਾ ਹੈ ਜਿਸਨੂੰ ਪਲਾਕ ਕਿਹਾ ਜਾਂਦਾ ਹੈ।ਭੋਜਨ ਖਾਣ ਤੋਂ ਤਕਰੀਬਨ 20 ਮਿੰਟ ਬਾਅਦ ਜੇਕਰ ਪਲਾਕ ਨਹੀਂ ਹਟਾਇਆ ਜਾਂਦਾ ਤਾਂ ਦੰਦ ਸੜਨ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਇਹ ਸਖ਼ਤ ਹੋ ਜਾਂਦਾ ਹੈ ਜਿਸਨੂੰ ਟਾਰਟਰ ਕਹਿੰਦੇ ਹਨ ਜੋ ਕਿ ਹਟਾਉਣ ਲਈ ਮੁਸ਼ਕਿਲ ਹੁੰਦਾ ਹੈ। ਇਸ ਮੌਕੇ ਵਿਦਿਆਰਥਣਾਂ ਵੱਲੋਂ ਡਾ. ਸ਼ਰਮਾ ਕੋਲੋਂ ਦੰਦਾਂ ਦੀ ਸੰਭਾਲ ਲਈ ਸੁਝਾਅ ਵੀ ਲਏ, ਜਿਨ੍ਹਾਂ ਦਾ ਉਨ੍ਹਾਂ ਦੁਆਰਾ ਬਾਖੂਬੀ ਜਵਾਬ ਦਿੱਤਾ ਗਿਆ।ਪ੍ਰਿੰਸੀਪਲ ਨਾਨਕ ਸਿੰਘ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੰਦਾਂ ਦੀ ਸੰਭਾਲ ਅਤੇ ਰੋਗ ਮੁਕਤ ਰੱਖਣ ਲਈ ਪ੍ਰਦਾਨ ਕੀਤੀ ਗਈ ਜਾਣਕਾਰੀ ਵਿਦਿਆਰਥਣਾਂ ਲਈ ਲਾਹੇਵੰਦ ਸਾਬਿਤ ਹੋਵੇਗੀ।ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media