Saturday, March 14, 2026

ਸਿਹਤ ਵਿਭਾਗ ਵਲੋਂ ਨਸਬੰਦੀ ਪੰਦਰਵਾੜਾ 21 ਨਵੰਬਰ ਤੋਂ 4 ਦਸੰਬਰ ਤੱਕ

ਬਠਿੰਡਾ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵਲੋਂ ਨਸਬੰਦੀ ਪੰਦਰਵਾੜਾ ਮਿਤੀ 21ਨਵੰਬਰ ਤੋਂ 4 ਦਸੰਬਰ 2018 PPN3110201808ਤੱਕ ਮਨਾਇਆ ਜਾ ਰਿਹਾ ਹੈ।ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਹੇਠ ਅਰਬਨ ਪੀ.ਐਚ.ਸੀ ਬੇਅੰਤ ਨਗਰ ਅਤੇ ਲਾਲ ਸਿੰਘ ਬਸਤੀ ਬਠਿੰਡਾ ਵਿਖੇ ਮੈਡੀਕਲ ਅਫਸਰ, ਐਲ.ਐਚ.ਵੀ, ਏ.ਐਨ.ਐਮ, ਅਤੇ ਆਸ਼ਾ ਵਰਕਰ ਦੀ ਮੀਟਿੰਗ ਕੀਤੀ ਗਈ।ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਮਿਤੀ 21 ਨਵੰਬਰ ਤੋਂ 27 ਨਵੰਬਰ 2018 ਤੱਕ ਚੀਰਾ ਰਹਿਤ ਨਸਬੰਦੀ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਮਿਤੀ 28 ਨਵੰਬਰ ਤੋੋਂ 4 ਦਸੰਬਰ 2018 ਤੱਕ ਸਿਵਲ ਹਸਪਤਾਲ ਬਠਿੰਡਾ ਵਿਖੇ ਨਸਬੰਦੀ ਆਪਰੇਸ਼ਨ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਹ ਇੱਕ ਮਮੂਲੀ ਅਪਰੇਸ਼ਨ ਹੈ। ਇਸ ਅਪ੍ਰੇਸ਼ਨ ਦੌਰਾਨ ਕੋਈ ਚੀਰ ਫਾੜ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕੌਈ ਟਾਂਕਾ ਲਗਾਇਆ ਜਾਂਦਾ ਹੈ।ਆਪਰੇਸ਼ਨ ਤੋਂ ਇੱਕ ਘੰਟੇ ਬਾਅਦ ਆਦਮੀ ਘਰ ਜਾ ਸਕਦਾ ਹੈ ਅਤੇ 72 ਘੰਟੇ ਬਾਅਦ ਵਿਅਕਤੀ ਆਪਣਾ ਰੋਜ਼ਾਨਾ ਦਾ ਕੰਮ-ਕਾਜ ਆਮ ਵਾਂਗ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਆਪਰੇਸ਼ਨ ਕਰਵਾਉਣ ਵਾਲੇ ਵਿਅਕਤੀ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।ਵਿਅਕਤੀ ਸ਼ਾਦੀ ਸ਼ੁਦਾ ਹੋਣਾ ਚਾਹੀਦਾ ਹੈ ਅਤੇ ਇੱਕ ਬੱਚਾ ਹੋਣਾ ਲਾਜ਼ਮੀ ਹੈ।ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਜਗਤਾਰ ਸਿੰਘ ਨੇ ਦੱਸਿਆ ਕਿ ਆਪਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ 1100 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ।ਆਪਰੇਸ਼ਨ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200 ਰੁਪਏ ਦਿੱਤੇ ਜਾਣਗੇ।ਇਕ ਚੰਗੇ ਕੱਲ ਦੀ ਸ਼ੁਰੂਆਤ ਲਈ ਪਰਿਵਾਰ ਨਿਯੋਜਨ ਵਿਚ ਔਰਤਾਂ ਦੇ ਨਾਲ-ਨਾਲ ਮਰਦਾਂ ਦੀ ਭਾਈਵਾਲੀ ਬੜੀ ਜ਼ਰੂਰੀ ਹੈ। ਇਸ ਮੌਕੇ ਅਰਬਨ ਨੌਡਲ ਅਫਸਰ ਡਾ: ਪਾਮਿਲ ਬਾਂਸਲ, ਅਤੇ ਡਾ: ਗਗਨਦੀਪ ਧਾਲੀਵਾਲ ਡਿਪਟੀ ਐਮ.ਈ.ਆਈ.ਓ ਕੁਲਵੰਤ ਸਿੰਘ ਅਤੇ ਜਗਦੀਸ਼ ਕੁਮਾਰ ਹਾਜ਼ਰ ਸਨ।
 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply