Tuesday, July 28, 2026

ਬਾਦਲ ਪਰਿਵਾਰ ਦੇ ਬਾਈਕਾਟ ਦੇ ਐਲਾਨ ਦਾ ਪੰਥਕ ਜਥੇਬੰਦੀਆਂ ਵੱਲੋਂ ਸਮਰਥਨ

ਬਠਿੰਡਾ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) -ਸਾਬਕਾ ਸਪੀਕਰ ਰਵੀਇੰਦਰ ਸਿੰਘ ਪ੍ਰਧਾਨ ਅਖੰਡ ਅਕਾਲੀ ਦਲ 1920 ਨੇ ਬਠਿੰਡਾ ਪ੍ਰੈਸ ਕਲੱਬ PPN3110201812ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦਾ ਪੰਥਕ ਜਥੇਬੰਦੀਆਂ ਵੱਲੋਂ ਬਾਦਲ ਪਰਿਵਾਰ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ, ਉਸ ਦਿਨ ਤੋਂ ਬਾਦਲ ਪਰਿਵਾਰ ਬੁਖਲਾਹਟ ’ਚ ਆਇਆ ਹੋਇਆ ਹੈ।ਉਨਾਂ ਕਿਹਾ ਕਿ ਬਾਦਲ ਪਰਿਵਾਰ ਆਪਣੀ ਪੁਰਾਣੀ ਆਦਤ ਮੁਤਾਬਿਕ ਲਾਸ਼ਾਂ ’ਤੇ ਰਾਜਨੀਤੀ ਕਰਨ ਲੱਗਾ ਹੋਇਆ ਹੈ।ਉਹ ਲਾਸ਼ਾਂ ਚਾਹੇ ਅੰਮ੍ਰਿਤਸਰ ਰੇਲ ਹਾਦਸੇ ਦੀਆਂ ਹੋਣ ਜਾਂ ਫਿਰ 1984 ਦੇ ਸਿੱਖ ਕਤਲੇਆਮ ਦੀਆਂ।ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਭੁੱਲ ਗਿਆ ਕਿ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਤੋਂ ਬਾਅਦ 15 ਸਾਲ ਪੰਜਾਬ ‘ਚ ਰਾਜ ਕੀਤਾ ਅਤੇ 15 ਸਾਲ ਕੇਂਦਰ ’ਚ ਇੰਨਾਂ ਦੀ ਭਾਈਵਾਲ ਸਰਕਾਰ ਰਹੀ, ਪਰ ਇੰਨ੍ਹਾਂ ਕਿਸੇ ਵੀ ਦੋਸ਼ੀ ਨੂੰ ਸਜਾ ਦੁਆਉਣੀ ਜਰੂਰੀ ਨਹੀਂ ਸਮਝੀ।
ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਰਪ੍ਰਸਤ ਅਖੰਡ ਅਕਾਲੀ ਦਲ 1920 ਨੇ ਸਮੂਹ ਟਕਸਾਲੀ ਅਕਾਲੀਆਂ ਸਮੇਤ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੰਥ ਅਤੇ ਪੰਜਾਬ ਦੀ ਵਿਗੜੀ ਸਵਾਰਣ ਲਈ ਇਕਮੁੱਠ ਹੋ ਕੇ ਪੰਥ ਦੀ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦਾ  ਸਾਥ ਛੱਡ ਚੁੱਕੇ ਹਨ ਅਤੇ ਟਕਸਾਲੀ ਅਕਾਲੀਆਂ ਤੋਂ ਉਮੀਦਾਂ ਲਾਈ ਬੈਠੇ ਹਨ, ਜਿੰਨ੍ਹਾਂ ਦੀਆਂ ਉਮੀਦਾਂ ਪੰਜਾਬ ਦੇ ਲੋਕਾਂ ਦੀ ਏਕਤਾ ਪੂਰੀਆਂ ਕਰੇਗੀ, ਉੱਥੇ ਹੀ ਗੁਰੂ ਘਰਾਂ ਦੀ ਮਰਿਆਦਾ ਅਤੇ ਸਿਧਾਤਾਂ ਦੀ ਬਹਾਲੀ ਲਈ ਵੀ ਅਹਿਮ ਰੋਲ ਅਦਾ ਕਰੇਗੀ।ਉਨ੍ਹਾਂ ਪਿਛਲੇ ਦਿਨੀਂ ਅਖੰਡ ਅਕਾਲੀ ਦਲ 1920 ਵੱਲੋਂ ਬਾਦਲ ਪਰਿਵਾਰ ਦਾ ਬਾਈਕਾਟ ਦੇ ਐਲਾਨ ਦਾ ਏਕ ਨੂਰ ਖਾਲਸਾ ਫੌਜ਼, ਦਸਤਾਰ ਫੈਡਰੇਸ਼ਨ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਵੱਲੋਂ ਸਵਾਗਤ ਕੀਤਾ ਗਿਆ ਅਤੇ ਬਾਈਕਾਟ ਦਾ ਸਮਰਥਨ ਵੀ ਕੀਤਾ।
 ਇਸ ਮੌਕੇ ਭਰਪੂਰ ਸਿੰਘ ਧਾਂਦਰਾ, ਤੇਜਾ ਸਿੰਘ, ਬਾਬਾ ਪਿਆਰਾ ਸਿੰਘ, ਬੂਟਾ ਸਿੰਘ, ਭਰਪੂਰ ਸਿੰਘ ਧਨੌਲਾ, ਨਵਜੋਤ ਸਿੰਘ, ਪ੍ਰਗਟ ਸਿੰਘ, ਸੁਖਪਾਲ ਸਿੰਘ, ਸੁਵਿੰਦਰ ਸਿੰਘ, ਮਨਜੀਤ ਸਿੰਘ, ਤਜਿੰਦਰ ਸਿੰਘ ਪਨੂੰ ਸਮੇਤ ਧਾਰਮਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਮੌਜ਼ੂਦ ਸਨ।   

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply