ਬਠਿੰਡਾ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) -ਸਥਾਨਕ ਅਨਾਜ ਮੰਡੀ ਵਿਖੇ ਭਾਰਤੀਯ ਖਾਦ ਨਿਗਮ ਦੀ ਨੈਸ਼ਨਲ ਮਾਨਤਾ ਪ੍ਰਾਪਤ ਜੱਥੇਬੰਦੀ ਦੇ
ਭਾਰਤੀਯ ਖਾਦ ਨਿਗਮ ਕਰਮਚਾਰੀ ਸੰਘ, ਬੀ.ਕੇ.ਐਨ.ਕੇ ਸੰਘ ਨੇ ਆਪਣੇ ਜ਼ਿਲ੍ਹਾ ਦਫਤਰ ਦੇ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਅਤੇ ਨਾਅਰੇਬਾਜੀ ਕੀਤੀ।ਮੈਨੇਜ਼ਮੈਂਟ ਅਤੇ ਭਾਰਤ ਸਰਕਾਰ ਦੇ ਖਿਲਾਫ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਅਤੇ ਸੁਭਾਸ਼ ਚੰਦ ਨੇ ਕਿਹਾ ਕਿ ਮੈਨੇਜ਼ਮੈਂਟ ਸਟਾਫ ਨਾਲ ਬਹੁਤ ਧੱਕੇਸ਼ਾਹੀ ਕਰ ਰਹੀ ਹੈ, ਵੇਜ ਰਿਵੀਜ਼ਨ ਜੋਕਿ 1/1/2017 ਤੋਂ ਲਾਗੂ ਕਰਨਾ (ਦਰਜਾ 3 ਅਤੇ 4 ਮੁਲਾਜ਼ਮਾਂ ਲਈ) ਪੀ.ਐਲ.ਆਈ ਨੂੰ ਜ਼ਲਦੀ ਤੋਂ ਜ਼ਲਦੀ ਜਾਰੀ ਕੀਤਾ ਜਾਵੇ, ਓ.ਟੀ.ਏ (ਓਵਰ ਟਾਈਮ ਭੱਤਾ) 50 ਪ੍ਰਤੀਸ਼ਤ ਸੀਲਿੰਗ ਤੋਂ ਬਾਹਰ ਰੱਖਣਾ, ਵਿਭਾਗੀ ਇਗਜ਼ਾਮ ਨੂੰ ਮਨਜੂਰ ਕਰਨਾ, ਲੀਜ਼ ਐਕੋਮੋਡੇਸ਼ਨ ਦਰਜਾ 3 ਅਤੇ 4 ਮੁਲਾਜ਼ਮਾਂ ਲਈ ਮਨਜੂਰ ਕਰਨਾ, ਕੰਪੋਸ਼ੇਇਟ ਗਰਾਊਂਡ ਤੇ ਭਰਤੀਆਂ ਆਦਿ ਮੰਗਾਂ ਨੂੰ ਲੈ ਕੇ ਧਰਨਾ ਤੇ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਜੱਥੇਬੰਦੀ ਵਲੋਂ ਐਮ ਪ੍ਰਕਾਸ਼ ਮੇਹਰਾ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿਤੀਸ ਸਿੰਗਲਾ, ਪੀਤੰਵਰ ਭਾਰਤੀ, ਸੁਭਾਸ਼ ਆਦਿ ਮੌਜੂਦ ਸਨ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੈਨੇਜ਼ਮੈਂਟ/ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media