Sunday, August 30, 2026

ਰੇਲ ਹਾਦਸੇ `ਚ ਮਾਰੇ ਗਏ ਬੇਦੋਸ਼ ਗਰੀਬ ਲੋਕਾਂ ਨੂੰ ਮੋਮੱਬਤੀਆਂ ਬਾਲ ਕੇ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਨਾਰੀ ਚੇਤਨਾ ਮੰਚ ਵੱਲੋਂ ਬੀਤੇ ਦਿਨੀ ਦੁਸਿਹਰੇ ਵਾਲੇ ਦਿਨ ਹੋਏ ਰੇਲ ਹਾਦਸੇ ਵਿੱਚ ਮਾਰੇ ਗਏ ਬੇਦੋਸ਼ PPN0111201801ਗਰੀਬ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅਤੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਾਹਿਰ ਕਰਨ ਲਈ ਸਥਾਨਕ ਰਣਜੀਤ ਐਵਨਿਊ ਵਿਖੇ ਆਨੰਦ ਪਾਰਕ ਵਿੱਚ ਸ਼ੋਕ ਸਭਾ ਕਰਕੇ ਮੋਮਬੱਤੀਆਂ ਬਾਲ ਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।ਇਸ ਮੌਕੇ ਨਾਰੀ ਚੇਤਨਾ ਮੰਚ ਦੀ ਪ੍ਰਧਾਨ ਡਾ. ਇਕਬਾਲ ਕੌਰ ਸੌਂਦ ਨੇ ਕਿਹਾ ਕਿ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਇਕ ਲਾਪਰਵਾਹੀ ਦੀ ਵੱਡੀ ਘਟਨਾ ਹੈ ਜਿਸ ਵਿੱਚ 60 ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ।ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਜਾਨ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਤੇ ਲਾਪਰਵਾਹੀ ਨੂੰ ਤਿਆਗਣਾ ਚਾਹੀਦਾ ਹੈ। ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਰਾਜਸੀ ਲੋਕਾਂ ਨੇ ਇਸ ਹਿਰਦੇ ਵੇਧਕ ਘਟਨਾ ਆਪਣੀ ਲੀਡਰੀ ਚਮਕਾਉਣ ਲਈ ਹੱਥ ਪੈਰ ਮਾਰੇ ਹਨ, ਉਹ ਨਿੰਦਣਯੋਗ ਵਰਤਾਰਾ ਹੈ ਤੇ ਲੋਕਾਂ ਨੂੰ ਅਜਿਹੇ ਲੋਕਾਂ ਦੇ ਪਿਛੇ ਨਹੀਂ ਤੁਰਨਾ ਚਾਹੀਦਾ ਹੈ।ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਪ੍ਰੋ. ਸਤਨਾਮ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਖੜੇ ਹਾਂ, ਜੋ ਇਹ ਹਾਂ ਪੱਖੀ ਪਹਿਲੂ ਹੈ।
ਇਸ ਮੌਕੇ ਰਣਜੀਤ ਵਿਹਾਰ ਦੇ ਪ੍ਰਧਾਨ ਸਰਬਜੀਤ ਸਿੰਘ, ਮਾਸਟਰ ਸਰਦੂਲ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਸੁੱਚਾ ਸਿੰਘ ਸੰਧੂ, ਸੁਖਦੇਵ ਸੰਧੂ, ਜਗਬੀਰ ਛੀਨਾ, ਸਤਨਾਮ ਸਿੰਘ, ਨਰੋਤਮ ਸਿੰਘ, ਕੇਵਲ ਸ਼ਰਮਾ, ਕੁਲਦੀਪ ਕੌਰ, ਸ਼ਰਨ ਅਰੋੜਾ, ਰਾਜਵੰਤ ਬਾਜਵਾ, ਜਸਬੀਰ ਕੌਰ, ਮੋਹਨ ਸਿੰਘ, ਸਿਵ ਚਰਨ ਸਿੰਘ ਆਦਿ ਵੀ ਮੌਜੂਦ ਸਨ।ਮੰਚ ਸੰਚਾਲਨ ਡਾ. ਇੰਦਰਾ ਵਿਰਕ ਨੇ ਕੀਤਾ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply