Friday, April 17, 2026

ਜਥੇਦਾਰ ਬਲਜੀਤ ਸਿੰਘ ਦਾਦੂਵਾਲ `ਤੇ ਦਰਜ਼ ਸਾਰੇ ਝੁਠੇ ਕੇਸ ਰੱੱਦ ਕੀਤੇ ਜਾਣ- ਅਤਲਾ

ਭੀਖੀ, 1 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ PPN0111201809ਨੇ ਮਾਨਸਾ ਦੇ ਥਾਣਾ ਸਦਰ ਵਿਖੇ ਅਸਲਾ ਐਕਟ ਤਹਿਤ ਦਰਜ ਮੁਕੱਦਮੇ ਸਬੰਧੀ ਏ.ਸੀ.ਜੇ.ਐਮ ਅਮਰਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ।ਇਸ ਸਮੇਂ ਉਨ੍ਹਾਂ ਨਾਲ ਮੌਜੂਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਸਮੇਂ ਦਰਜ ਝੂਠੇ ਮੁਕੱਦਮਿਆਂ ਵਿੱਚ ਅੱਜ ਵੀ ਸਿੱਖ ਕੌਮ ਦੇ ਆਗੂ ਖੱਜ਼ਲ ਖੁਆਰ ਹੋ ਰਹੇ ਹਨ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਮੰਗ ਕੀਤੀ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ `ਤੇ ਦਰਜ਼ ਸਾਰੇ ਝੁਠੇ ਕੇਸ ਰੱੱਦ ਕੀਤੇ ਜਾਣ।ਉ਼ਨ੍ਹਾਂ ਨਾਲ ਬਾਬਾ ਲਾਲ ਸਿੰਘ ਸੇਵਾਦਾਰ ਮੀਰੀ ਪੀਰੀ ਸੰਤ ਸਮਾਜ ਭੀਖੀ, ਐਡਵੋਕੇਟ ਹਰਿੰਦਰਪਾਲ ਸਿੰਘ ਟਿਵਾਣਾ, ਬਾਬਾ ਜੀ ਦੇ ਨਿੱਜੀ ਸਹਾਇਕ ਭਾਈ ਬਰਾੜ ਦਲੇਰ ਸਿੰਘ ਮੋਜੀਆ ਅਤੇ ਰਣਧੀਰ ਸਿੰਘ ਧੀਰਾ ਆਦਿ ਹਾਜ਼ਰ ਸਨ।ਉਨ੍ਹਾਂ ਭਾਈ ਦਾਦੂਵਾਲ ਦੀ ਅਗਲੀ ਪੇਸ਼ੀ 19 ਨਵੰਬਰ ਨੂੰ ਨਿਸ਼ਚਿਤ ਕੀਤੀ ਗਈ ਹੈ।
 

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply