Saturday, March 14, 2026

ਅਧਿਆਪਕਾਂ ਦੀਆਂ ਬਦਲੀਆਂ ਦੂਰ ਦੁਰਾਡੇ ਕਰਨ `ਤੇ ਡੀ.ਸੀ ਦਫ਼ਤਰ ਦਾ ਘਿਰਾਓ

ਭੀਖੀ/ਮਾਨਸਾ, 3 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਜਿਲ੍ਹੇ ਦੇ ਚਾਰ ਅਧਿਆਪਕਾਂ ਦੀਆਂ ਬਦਲੀਆਂ ਦੂਰ ਦੁਰਾਡੇ ਕਰਨ ਤੋਂ ਬਾਅਦ ਹੁਣ 8 PPN0311201810ਹੋਰ ਅਧਿਆਪਕਾਂ ਦੀਆਂ ਬਦਲੀਆਂ ਦੂਰ ਦੁਰਾਡੇ ਕਰ ਦਿੱਤੀਆਂ ਗਈਆਂ ਹਨ।ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਦੇ ਖਿਲ਼ਾਫ ਹੁਣ ਅਧਿਆਪਕਾਂ ਦੇ ਨਾਲ ਨਾਲ ਆਮ ਲੋਕਾਂ ਅੰਦਰ ਰੋਸ ਦੀ ਲਹਿਰ ਫੈਲ ਗਈ ਹੈ।
       ਬਦਲੀ ਕੀਤੇ ਗਏ ਅਧਿਆਪਕਾਂ ਦੀ ਤਾਇਨਾਤੀ ਵਾਲੇ ਪਿੰਡਾਂ ਵਿੱਚ ਆਮ ਲੋਕਾਂ, ਕਿਸਾਨ ਯੂਨੀਅਨਾਂ, ਮਜ਼ਦੂਰ ਯੂਨੀਅਨਾਂ, ਮਾਪਿਆਂ ਵੱਲੋਂ ਸਕੂਲਾਂ ਨੂੰ ਤਾਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਾਮ ਨੂੰ ਅਧਿਆਪਕਾਂ ਅਤੇ ਕਿਸਾਨ ਮਜ਼ਦੂਰ ਯੂਨੀਅਨਾਂ ਵੱਲੋਂ ਡੀ.ਸੀ. ਦਫ਼ਤਰ ਦਾ ਘਿਰਾਓ ਕੀਤਾ ਗਿਆ।ਹੈਰਾਨੀ ਦੀ ਗੱਲ ਇਹ ਹੈ ਕਿ ਈ.ਟੀ.ਟੀ ਕਾਡਰ ਦੇ ਅਧਿਆਪਕਾਂ ਜਿੰਨ੍ਹਾਂ ਵਿੱਚ ਦਰਸ਼ਨ ਸਿੰਘ ਅਲੀਸ਼ੇਰ ਸ.ਅ.ਸਕੂਲ ਭੁਪਾਲ ਪਲਾਟ ਮਾਨਸਾ ਤੋਂ ਸ.ਅ.ਸ ਸਮਸਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੁਰਜੀਤ ਸਿੰਘ ਸ.ਅ.ਸ ਤਾਮਕੋਟ ਤੋਂ ਸ.ਅ.ਸ. ਸੂੰਡ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਾਜਵਿੰਦਰ ਸਿੰਘ ਸ.ਅ.ਸ ਕੁਲਰੀਆਂ ਮਾਨਸਾ ਤੋਂ ਸ.ਅ.ਸ. ਮਨਸੇਵਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹਰਦੀਪ ਸਿੰਘ ਸ.ਅ.ਸ. ਕੱਲ੍ਹੋ ਤੋਂ ਸ.ਅ.ਸ ਚਣਕੋਈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੀ ਗਈ ਹੈ। ਨਿਯਮਾਂ ਅਨੁਸਾਰ ਈ.ਟੀ.ਟੀ ਕਾਡਰ ਦੀ ਬਦਲੀ ਜਿਲ੍ਹੇ ਤੋਂ ਬਾਹਰ ਨਹੀਂ ਕੀਤੀ ਜਾ ਸਕਦੀ।
          ਇਸ ਤੋਂ ਇਲਾਵਾ ਨਿਰਭੈ ਸਿੰਘ ਸ.ਮ.ਸ ਗਾਮੀਵਾਲਾ ਮਾਨਸਾ ਤੋਂ ਸ.ਸ.ਸ ਕਾਲ ਸੰਘਿਆ ਜਿਲ੍ਹਾ ਕਪੂਰਥਲਾ, ਗੁਰਪਿਆਰ ਸਿੰਘ ਸ.ਸ.ਸ ਬੁਰਜ ਹਰੀ ਤੋਂ ਸ.ਸ.ਸ. ਧਾਲੀਵਾਲ ਬੇਟ ਜਿਲ੍ਹਾ ਕਪੂਰਥਲਾ, ਪਰਮਿੰਦਰ ਸਿੰਘ ਸ.ਸ.ਸ ਸੱਦਾ ਸਿੰਘ ਵਾਲਾ ਤੋਂ ਸ.ਸ.ਸ ਅਠੋਲੀ ਜਿਲ੍ਹਾ ਕਪੂਰਥਲਾ ਵਿਖੇ ਕੀਤੀ ਗਈ ਹੈ।
         ਇਹਨਾਂ ਬਦਲੀਆਂ ਦੇ ਰੋਸ ਵਜੋਂ ਪਿੰਡ ਕੱਲੋਂ, ਸੱਦਾ ਸਿੰਘ ਵਾਲਾ, ਤਾਮਕੋਟ, ਰੱਲਾ, ਬੁਰਜ ਹਰੀ, ਦਲੇਲਵਾਲਾ, ਰਾਏਪੁਰ, ਬਾਜੇਵਾਲਾ, ਕੁਲਰੀਆਂ, ਗਾਮੀਵਾਲਾ ਦੇ ਲੋਕਾਂ ਨੇ ਸਕੂਲਾਂ ਨੂੰ ਜਿੰਦਾ ਲਾ ਕੇ ਰੋਸ ਪ੍ਰਗਟ ਕੀਤਾ ਅਤੇ ਸ਼ਾਮ ਨੂੰ ਡੀ.ਸੀ ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ।ਇਹਨਾਂ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਗਿਣੀ ਮਿਥੀ ਸਾਜਿਸ਼ ਤਹਿਤ ਸਕੂਲੀ ਸਿਖਿਆ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਇਸ ਦੇ ਖਿਲਾਫ ਅਵਾਜ ਉਠਾਉਂਣ ਵਾਲੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਦੂਰ ਦੁਰਾਡੇ ਕਰਕੇ ਅਧਿਆਪਕਾਂ ਅੰਦਰ ਡਰ ਦਾ ਮਹੌਲ ਸਿਰਜਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਬਰਦਾਸਤ ਨਹੀਂ ਕਰਨਗੇ ਅਤੇ ਅਧਿਆਪਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਨਗੇ।
 ਰੋਸ ਪ੍ਰਦਰਸ਼ਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਰਾਮ ਸਿੰਘ ਭੈਣੀ ਬਾਘਾ, ਅੰਗਰੇਜ਼ ਸਿੰਘ, ਮਲਕੀਤ ਸਿੰਘ ਕੋਟਧਰਮੂ, ਮਹਿੰਦਰ ਸਿੰਘ ਰੁਮਾਣਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜੀਤ ਸਿੰਘ, ਲਾਭ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਮਾਨ, ਗੁਲਜਾਰ ਸਿੰਘ, ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ ਗੇਹਲੇ, ਕੁਲਦੀਪ ਘਰਾਂਗਣਾ, ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਓ, ਅੰਬੇਦਕਰ ਰੇਹੜੀ ਯੂਨੀਅਨ ਵੱਲੋਂ ਜਰਨੈਲ ਸਿੰਘ, ਸਾਬਕਾ ਸਰਪੰਚ ਹਰਨੇਕ ਸਿੰਘ, ਜਗਦੇਵ ਸਿੰਘ, ਚੇਅਰਮੈਨ ਜਗਸੀਰ ਸਿੰਘ, ਗੁਰਮੇਲ ਸਿੰਘ, ਦੇਵਰਾਜ ਗੋਇਲ, ਕਰਨੈਲ ਸਿੰਘ ਬੁਰਜ ਹਰੀ, ਸੁਖਚੇਤਰ ਸਿੰਘ, ਆਪ ਆਗੂ (ਖਹਿਰਾ) ਗੁਰਮੀਤ ਸਿੰਘ ਚਹਿਲ, ਮਾਸਟਰ ਬਲਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ, ਮੋਦਨ ਸਿੰਘ ਤਾਮਕੋਟ, ਸਰਪੰਚ ਰਣਜੀਤ ਸਿੰਘ ਤਾਮਕੋਟ, ਚੇਅਰਮੈਨ ਲਾਭ ਸਿੰਘ, ਅਮਰੀਕ ਸਿੰਘ ਪੰਚ, ਜਥੇਦਾਰ ਜੋਗਿੰਦਰ ਸਿੰਘ, ਕਲੱਬ ਪ੍ਰਧਾਨ ਬਲਕਰਨ ਸਿੰਘ, ਜਗਰਾਜ ਸਿੰਘ ਸਾਬਕਾ ਚੇਅਰਮੈਨ, ਏਕਟੂ ਦੇ ਆਗੂ ਅਮਰੀਕ ਸਮਾਓ, ਨਿਤਨ ਸੋਢੀ, ਹੰਸਾ ਸਿੰਘ ਡੇਲੂਆਣਾ ਆਦਿ ਨੇ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply