ਭੀਖੀ/ਮਾਨਸਾ, 3 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸੰਗਰਾਮ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਨਸਾ ਦੀ ਦੇਖ ਰੇਖ ਹੇਠ ਪਨਕੋਫੈੱਡ
ਚੰਡੀਗੜ੍ਹ ਵਲੋਂ ਪਿੰਡ ਫਫੜੇ ਭਾਈਕੇ ਅਤੇ ਬੱਪੀਆਣਾ ਦੀਆਂ ਖੇਤੀ ਸਭਾਵਾਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਗਿਆ।ਸ਼ਮਸ਼ੇਰ ਸਿੰਘ ਈ.ਆਈ. ਪਨਕੋਫੈੱਡ ਨੇ ਆਖਿਆ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਵਿੱਚ ਬਹੁਤ ਜਿਆਦਾ ਪ੍ਰਦੂਸ਼ਣ ਫੈਲਦਾ ਹੈ, ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਕਿਸਾਨਾ ਦੇ ਮਿੱਤਰ ਕੀੜੇ ਮਰ ਜਾਂਦੇ ਹਨ।
ਉਹਨਾਂ ਆਖਿਆ ਕਿ ਜਿਲ੍ਹੇ ਦੀਆਂ ਤਕਰੀਬਨ 67 ਸਭਾਵਾਂ ਵਿੱਚ 229 ਖੇਤੀ ਸੰਦ ਭੇਜੇ ਜਾ ਚੁੱਕੇ ਹਨ ਜਿਸ ਦੀ ਵਰਤੋਂ ਨਾਲ ਪਰਾਲੀ ਨੂੰ ਸਾੜਨ ਦੀ ਜਰੂਰਤ ਨਹੀਂ ਪਵੇਗੀ, ਸਗੋਂ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ।ਉਹਨਾਂ ਆਖਿਆ ਕਿ ਤੰਦਰੁਸਤ ਪੰਜਾਬ ਦੇ ਸੰਕਲਪ ਨੂੰ ਅਸੀਂ ਤਾਂ ਹੀ ਪਾ ਸਕਦੇ ਹਾਂ ਜੇਕਰ ਅਸੀਂ ਵਾਤਾਵਰਣ ਵਿੱਚ ਫੈਲੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਆਪਣਾ ਯੋਗਦਾਨ ਪਾਈਏ।ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਆਲੂ ਅਤੇ ਮੱਕੀ ਦੇ ਸਟਾਰਚ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਵੇ।
ਇਸ ਸਮੇਂ ਉਹਨਾਂ ਹਾਜਰ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਆਪਣੇ ਮੋਬਾਇਲ ਹੈਂਡਸੈਟ ਰਾਹੀਂ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵੱਲੋਂ ਬਣਾਈ ਡਾਕੂਮੈਂਟਰੀ ਫਿਲਮ ‘ਅੱਗ’ ਦਿਖਾਈ ਗਈ, ਜਿਸ ਨੂੰ ਦੇਖ ਕੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਹੋਏ।
ਇਹਨਾਂ ਕੈਂਪਾਂ ਦੌਰਾਨ ਗੁਰਜੰਟ ਸਿੰਘ ਸਕੱਤਰ ਫਫੜੇ ਭਾਈਕੇ ਅਤੇ ਗੁਰਜੀਤ ਸਿੰਘ ਸਕੱਤਰ ਬੱਪੀਆਣਾ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਸਬੰਧੀ ਕਿਸਾਨ ਕਾਫੀ ਜਾਗਰੂਕ ਹੋਏ ਹਨ ਅਤੇ ਹੁਣ ਉਹ ਪਰਾਲੀ ਨੂੰ ਖੇਤਾਂ ਵਿੱਚ ਹੀ ਰਲਗਡ ਕਰਨ ਵਾਲੇ ਖੇਤੀ ਸੰਦਾਂ ਦੀ ਵਰਤੋਂ ਲਈ ਸਹਿਕਾਰੀ ਸਭਾਵਾਂ ਵਿੱਚ ਬੁਕਿੰਗ ਕਰਵਾਉਣ ਲਈ ਉਤਸ਼ਾਹਿਤ ਹੋਏ ਹਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media