ਭੀਖੀ/ਮਾਨਸਾ, 3 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) -ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਬਾਬਾ ਜੋਗੀਪੀਰ ਟਰੱਸਟ ਰੱਲਾ ਅਪਨੀਤ ਰਿਆਤ ਨੇ
ਬਾਬਾ ਜੋਗੀਪੀਰ ਵਿਖੇ ਬਣਨ ਵਾਲੇ ਪਾਰਕ ਦੀ ਨੀਂਹ ਰੱੱਖੀ ਅਤੇ ਇਸ ਥਾਂ `ਤੇ ਬਣਾਏ ਜਾਣ ਵਾਲੇ ਬਾਗ਼ ਵਿੱਚ ਫਲਦਾਰ ਬੂਟੇ ਲਗਾਏ।ਉਨਾਂ ਹਰ ਮਹੀਨੇ ਮੇਲੇ `ਤੇ ਲੱਗਣ ਵਾਲੀਆਂ ਦੁਕਾਨਾਂ ਲਈ ਸ਼ੈਡ ਦੀ ਉਸਾਰੀ ਦੀ ਸ਼ੁਰੂਆਤ ਵੀ ਕੀਤੀ। ਦੱਸਣਾ ਬਣਦਾ ਹੈ ਕਿ ਨਵੇਂ ਪ੍ਰਾਜੈਕਟ ਤਹਿਤ ਇਸ ਥਾਂ `ਤੇ ਨਵੀਂ ਇਮਾਰਤ ਦੀ ਉਸਾਰੀ ਦੇ ਨਾਲ-ਨਾਲ ਮਨਮੋਹਕ ਪਾਰਕ ਵੀ ਬਣਾਏ ਜਾਣੇ ਹਨ।
ਉਨ੍ਹਾਂ ਨਾਲ ਦਿਨੇਸ਼ ਵਸ਼ਿਸ਼ਟ ਡੀ.ਡੀ.ਪੀ.ਓ, ਅਸ਼ਵਨੀ ਕੁਮਾਰ ਏ.ਸੀ.ਐਫ਼.ਏ ਕਮ ਕੈਸ਼ੀਅਰ ਬਾਬਾ ਜੋਗੀਪੀਰ ਟਰੱਸਟ, ਰਵੀ ਕੁਮਾਰ ਇੰਜੀਨੀਅਰ, ਬਾਬਾ ਜੋਗੀਪੀਰ ਟਰੱਸਟ ਦੇ ਮੈਨੇਜਰ ਕ੍ਰਿਸ਼ਨ ਕੁਮਾਰ ਸਿੰਗਲਾ, ਪਵਨ ਕੁਮਾਰ ਸੁਪਰਡੈਂਟ ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਸ਼੍ਰੀਮਤੀ ਭਗਵੰਤ ਕੌਰ ਬੀ.ਡੀ.ਪੀ.ਓ ਭੀਖੀ, ਮਨਦੀਪ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਮਗਨਰੇਗਾ, ਕੁਲਦੀਪ ਸਿੰਘ ਜੇ.ਈ ਬਲਾਕ ਭੀਖੀ, ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੰਚਾਇਤ ਮੈਂਬਰ ਰੱਲਾ ਵੀ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media