Monday, July 27, 2026

ਸੂਬੇ ਦੀਆਂ ਬੰਦ ਖੰਡ ਮਿੱਲਾਂ ਨੂੰ ਕੀਤਾ ਜਾਵੇਗਾ ਮੁੜ ਸੁਰਜੀਤ – ਤ੍ਰਿਪਤ ਬਾਜਵਾ

 ਕਿਹਾ ਬਟਾਲਾ ਦੀ ਖੰਡ ਮਿੱਲ ਦੀ ਸਮਰੱਥਾ 5000 ਟੀ.ਸੀ.ਡੀ ਤੱਕ ਦੀ ਵਧੇਗੀ
ਬਟਾਲਾ, 3 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵਲੋਂ ਘਾਟੇ ਵਿੱਚ ਜਾ ਰਹੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਪੰਜਾਬ ਦੇ ਵੱਖ-ਵੱਖ Tripat Bajwaਸਥਾਨਾਂ ’ਤੇ ਗੰਨੇ ਦੀ ਉਪਲੱਬਧਤਾ ਅਨੁਸਾਰ ਚੀਨੀ ਤੋਂ ਇਲਾਵਾ ਇਥਾਨੌਲ, ਬਿਜਲੀ, ਸ਼ਰਾਬ ਆਦਿ ਦਾ ਉਤਪਾਦਨ ਕਰਨ ਦੇ ਕੰਪਲੈਕਸਾਂ ਵਿੱਚ ਤਬਦੀਲ ਕੀਤਾ ਜਾਵੇਗਾ।ਇਹ ਫੈਸਲਾ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਗੰਨੇ ਅਤੇ ਚੀਨੀ ਦੇ ਖੇਤਰ ਵਿੱਚ ਉਤਪਾਦਨ ਵਧਾਉਣ ਲਈ ਨਵੀਂ ਨੀਤੀ ਅਤੇ ਸੁਧਾਰ ਲਿਆਉਣ ਸਬੰਧੀ ਸਿਫਾਰਸ਼ਾਂ ਦੇਣ ਲਈ ਬਣਾਈ ਕੈਬਨਿਟ ਸਬ-ਕਮੇਟੀ ਵਲੋਂ ਲਿਆ ਗਿਆ ਹੈ।ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਕੈਬਨਿਟ ਸਬ-ਕਮੇਟੀ ਦੇ ਮੈਂਬਰ ਵੀ ਹਨ ਨੇ ਦੱਸਿਆ ਕਿ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਵਿੱਤੀ ਪੱਖੋਂ ਸਵੈ-ਨਿਰਭਰ ਬਣਾਉਣ ਲਈ ਇਨਾਂ ਦੇ ਆਧੁਨਿਕੀਕਰਨ, ਡਿਸਟਿਲਰੀ ਸਥਾਪਿਤ ਕਰਕੇ ਇਥਾਨੋਲ ਦਾ ਉਤਪਾਦਨ ਅਤੇ ਕੋ-ਜਨਰੇਸ਼ਨ ਪਲਾਂਟ ਲਗਾਉਣ ਆਦਿ ਯੋਜਨਾਂ ਉਪਰ ਕੰਮ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਗੁਰਦਾਸਪੁਰ ਵਿਖੇ 5000 ਟੀ.ਸੀ.ਡੀ ਦੀ ਸਮਰੱਥਾ ਵਾਲਾ ਅਤਿ-ਆਧੁਨਿਕ ਸ਼ੂਗਰ ਪਲਾਂਟ ਅਤੇ 100 ਕੇ.ਐਲ.ਪੀ.ਡੀ ਦੀ ਸਮਰੱਥਾ ਡਿਸਟਿਲਰੀ ਦੀ ਸਥਾਪਨਾ ਕੀਤੀ ਜਾਵੇਗੀ।ਜਿਸ ਵਿੱਚ ਚੀਨੀ ਦੇ ਉਤਪਾਦਨ ਤੋਂ ਇਲਾਵਾ ਇਥਾਨੋਲ ਅਤੇ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਟਾਲਾ ਵਿਖੇ 3500 ਟੀ.ਸੀ.ਡੀ ਦੀ ਸਮਰਥਾ ਜਿਸ ਵਿੱਚ 5000 ਟੀ.ਸੀ.ਡੀ ਤੱਕ ਵਾਧੇ ਦੀ ਸਮਰੱਥਾ ਹੋਵੇ, ਦਾ ਆਧੁਨਿਕ ਸ਼ੂਗਰ ਪਲਾਂਟ ਸਥਾਪਿਤ ਕੀਤਾ ਜਾਵੇਗਾ ।ਉਨਾਂ ਦੱਸਿਆ ਕਿ ਅਜਨਾਲਾ ਅਤੇ ਮੋਰਿੰਡਾ ਸਹਿਕਾਰੀ ਖੰਡ ਮਿਲਾਂ ਦੇ ਆਧੁਨਿਕੀਕਰਨ ਦੀ ਵੀ ਤਜਵੀਜ਼ ਹੈ।ਇਸ ਨਾਲ ਹੀ ਬੰਦ ਪਈਆਂ ਸਹਿਕਾਰੀ ਖੰਡ ਮਿਲਾਂ ਤਰਨਤਾਰਨ, ਜ਼ੀਰਾ ਅਤੇ ਪਟਿਆਲਾ ਨੂੰ ਨਿੱਜੀ ਖੇਤਰ ਦੇ ਸਹਿਯੋਗ ਨਾਲ ਮੁੜ ਚਾਲੂ ਕਰਨ ਲਈ ਉਪਰਾਲੇ ਕੀਤੇ ਜਾਣਗੇ।  
ਬਾਜਵਾ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ ਨੇ ਮੀਟਿੰਗ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਜਿਨਾਂ ਵਿੱਚ ਖੰਡ ਦੀ ਮਾਤਰਾ ਵਧੇਰੇ ਹੋਵੇ, ਉਪਲੱਬਧ ਕਰਵਾਉਣ ਲਈ ਖੇਤੀਬਾੜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੰਨਾ ਕਮਿਸ਼ਨਰ ਅਤੇ ਸ਼ੂਗਰਫੈਡ ਨੂੰ ਕੇਂਦਰੀ ਖੋਜ ਸੰਸਥਾਵਾਂ ਨਾਲ ਮਿਲ ਕੇ ਸਾਂਝੇ ਉਪਰਾਲੇ ਕਰਨ ਲਈ ਯੋਜਨਾ ਤਿਆਰ ਕਰਨ ਲਈ ਵੀ ਫੈਸਲਾ ਲਿਆ ਹੈ।ਬਾਜਵਾ ਨੇ ਕਿਹਾ ਕਿ ਜ਼ਿਆਦਾਤਰ ਖੰਡ ਮਿੱਲਾਂ ਸਰਹੱਦੀ ਖੇਤਰਾਂ ਵਿੱਚ ਹਨ ਅਤੇ ਇਨਾਂ ਖੇਤਰਾਂ ਦੇ ਆਰਥਿਕ ਵਿਕਾਸ ਵਿੱਚ ਇਹ ਖੰਡ ਮਿੱਲਾਂ ਬਹੁਤ ਅਹਿਮ ਰੋਲ ਨਿਭਾਅ ਸਕਦੀਆਂ ਹਨ ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply