Friday, November 22, 2024

ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਦੇ ਭਲੇ ਲਈ ਫੌਰਨ ਪ੍ਰਧਾਨਗੀ ਛੱਡੇ ਸੁਖਬੀਰ ਬਾਦਲ – ਬ੍ਰਹਮਪੁਰਾ

ਕਿਹਾ 2017 ਦੀਆਂ ਚੋਣਾਂ `ਚ ਵੱਡੀ ਹਾਰ ਲਈ ਸੁਖਬੀਰ ਅਤੇ ਮਜੀਠੀਆ ਜਿੰਮੇਵਾਰ
ਤਰਨ ਤਾਰਨ, 4 ਨਵੰਬਰ (ਪੰਜਾਬ ਪੋਸਟ ਬਿਊਰੋ)  – ਸ਼਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ “ਪਖੰਡੀ ਸਿਰਸੇ ਵਾਲੇ ਸਾਧ” ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ PPN0411201801ਮਾਫ਼ੀ ਦੇਣਾ ਅਤੇ ਬਹਿਬਲ ਕਲਾਂ ਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀ ਘਟਨਾਵਾਂ ਕਾਰਨ ਦੋਸ਼ੀਆਂ ਖਿਲਾਫ਼ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਦੇ ਹੋਏ ਨਿਹੱਥੇ ਸਿੰਘਾਂ ਉਤੇ ਗੋਲੀਆਂ ਚਲਾਉਣ ਦੇ ਹੁਕਮ ਨਾਲ ਕਈ ਸਿੰਘਾਂ ਨੂੰ ਸ਼ਹੀਦ ਕਰਵਾ ਦੇਣ ਦੀ ਘਟਨਾ ਨਾਲ ਸਮੁੱਚੀ ਸਿੱਖ ਕੌਮ ਨੂੰ ਵੱਡਾ ਧੱਕਾ ਲੱਗਾ ਹੈ।”ਸਿੱਖ ਕੌਮ ਅਤੇ ਪੰਥ” ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ  ਸੀਨੀਅਰ ਟਕਸਾਲੀ ਅਕਾਲੀ ਲੀਡਰਾਂ ਜਿਨ੍ਹਾਂ ਵਿਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਵਲੋਂ ਆਪਣੀ ਪਾਰਟੀ ਦੇ ਸਾਰੇ ਅਹੁੱਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਅਤੇ ਇਹਨਾਂ ਸਾਰੀਆਂ ਘਟਨਾਵਾਂ ਲਈ ਟਕਸਾਲੀ ਨੇਤਾਵਾਂ ਨੇ `ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਦੀ ਲੀਡਰਸ਼ਿਪ ਨੂੰ ਜਿੰਮੇਵਾਰ ਠਹਿਰਾਇਆ ਜਿਸ ਲਈ ਸਮੁੱਚੇ ਸਿੱਖ ਪੰਥ ਵਿਚ ਭਾਰੀ ਰੋਸ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ “ਮਾਝੇ ਦੇ ਜਰਨੈਲ” ਦੇ ਤੌਰ `ਤੇ ਜਾਣੇ ਜਾਂਦੇ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਕਤ ਸ਼ਬਦਾ ਦਾ ਪ੍ਰਗਟਾਵਾ ਦੀਵਾਨ ਹਾਲ, ਚੋਹਲਾ ਸਾਹਿਬ ਵਿਖੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਿਤਕਰਦਿਆਂ ਕੀਤਾ।ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤੇ ਆਪਣੇ ਅਸਤੀਫ਼ੇ ਨੂੰ ਲੈ ਕੇ ਪਾਰਟੀ ਵਰਕਰਾਂ ਨਾਲ ਇਕ ਹਲਕਾ ਪੱਧਰ `ਤੇ ਬ੍ਰਹਮਪੁਰਾ ਨੇ ਅੱਜ ਇੱਕ ਮੀਟਿੰਗ ਕੀਤੀ ਜੋ ਵੱਡੇ ਇਕੱਠ ਵਿਚ ਤਬਦੀਲ ਹੋ ਗਈ।ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪਵਿੱਤਰ ਅਤੇ ਧਾਰਮਿਕ ਨੀਂਹ ਉਤੇ ਰੱਖੀਂ ਉਸਰੀ ਜਮਾਤ ਸੀ, ਜਿਸ ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਨੇ ਆਪਣੇ ਸਵਾਰਥਾਂ ਲਈ ਪਰਿਵਾਰਕ ਅਤੇ ਨਿੱਜੀ ਫਾਇਦਿਆਂ ਦੀ ਇਕ ਪ੍ਰਾਈਵੇਟ ਕੰਪਨੀ ਬਣਾ ਲਿਆ ਹੈ ਅਤੇ ਇਸ ਨੂੰ ਸਿਰਫ ਜੀਜਾ-ਸਾਲਾ ਹੀ ਚਲਾਉਂਦੇ ਹਨ। PPN0411201802
ਬ੍ਰਹਮਪੁਰਾ ਨੇ ਕਿਹਾ ਕਿ ਉਨਾਂ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਜੀਜੇ-ਸਾਲੇ ਦੀ ਲੀਡਰਸ਼ਿਪ  ਵਲੋਂ “ਸਿਰਸੇ ਵਾਲੇ ਪਖੰਡੀ” ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇਣਾ ਅਤੇ ਬਹਿਬਲ ਕਲਾਂ ਤੇ ਬਰਗਾੜੀ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀ ਘਟਨਾਵਾਂ ਲਈ ਦੋਸ਼ੀਆਂ ਵਿਰੁੱਧ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਨਿਹਥੇ ਸਿੰਘਾਂ `ਤੇ ਅੰਧਾਧੁੰਦ ਫਾਈਰਿੰਗ ਕਰਵਾ ਦੇਣਾ ਹੈ।ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਔਰੰਗਜ਼ੇਬ ਦੇ ਰਾਜ ਨੂੰ ਚੇਤੇ ਕਰਵਾਉਂਦੀ ਹੈ, ਜਿਸ ਸਮੇਂ ਗੁਰਸਿੱਖਾਂ ਉਤੇ ਜ਼ੁਲਮ ਤਸ਼ੱਦਦ ਕੀਤੇ ਜਾਂਦੇ ਸਨ।ਇਸ ਦੁੱਖ ਨੂੰ ਮਹਿਸੂਸ ਕਰਦੇ ਹੋਇਆ ਉਨ੍ਹਾਂ ਪਾਰਟੀ ਵਿੱਚੋਂ ਆਪਣੇ ਸਾਰੇ ਅਹੁਦਿਆਂ ਅਸਤੀਫਾ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਕਦਮ `ਤੇ ਸਮੁੱਚਾ ਖਾਲਸਾ ਪੰਥ ਸ਼ਲਾਘਾ ਕਰ ਰਿਹਾ ਹੈ।
ਉਨ੍ਹਾਂ 2017 ਦੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਹਾਰ ਲਈ ਵੀ ਮੌਜੂਦਾ ਲੀਡਰਸ਼ਿਪ ਨੂੰ ਜਿੰਮੇਵਾਰ ਠਹਰਾਇਆ।ਉਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਫੌਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਦੀ ਚੜ੍ਹਦੀ ਕਲ੍ਹਾ ਰਹੇ।
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਇਸ ਇਕੱਠ ਨੂੰ ਸੰਬੋਧਨ ਕੀਤਾ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ `ਚ ਕੀਤੀਆਂ ਗ਼ਲਤੀਆਂ ਦਾ ਸਿੱਟਾ ਸ਼੍ਰੋਮਣੀ ਅਕਾਲੀ ਦਲ ਨੂੰ 2017 ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭੁਗਤਣਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਦੀ ਸੋਚ ਲਈ ਪਹਿਰਾ ਦੇਂਦਿਆਂ ਅੱਜ ਦੇ ਇਸ ਇਕੱਠ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਲਾਲਚੀ ਲੋਕਾਂ ਗੁਰਬਚਨ ਸਿੰਘ ਕਰਮੂਵਾਲਾ ਅਤੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਵਲੋਂ ਕੋਸ਼ਿਸ਼ ਕੀਤੀ ਗਈ।ਜੋ ਅੱਜ ਜਿਸ ਅਹੁੱਦੇ `ਤੇ ਬਿਰਾਜਮਾਨ ਹਨ, ਉਹ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਬਦੌਲਤ ਹੀ ਹੈ।ਪਰ ਇਹਨਾਂ ਨੇ ਸੱਤਾ ਅਤੇ ਕੁਰਸੀ ਦੇ ਲਾਲਚ ਕਾਰਨ ਸਮੁੱਚੀ ਸਿੱਖ ਕੌਮ ਨਾਲ ਧੋਖਾ ਕੀਤਾ ਹੈ ਅਤੇ ਇਹਨਾਂ ਢੀਠਾਂ ਵਲੋਂ ਸੀਨੀਅਰ ਲੀਡਰਸ਼ਿਪ ਦੀ ਸ਼ਹਿ `ਤੇ ਹਲਕੇ ਵਿਚ ਦਖਲ ਅੰਦਾਜ਼ੀ ਕੀਤੀ, ਪਰ ਸਮੁੱਚੇ “ਸਿੱਖ ਪੰਥ” ਵਲੋਂ ਇਸ ਮੀਟਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ।ਉਨ੍ਹਾਂ ਆਈਆਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
    ਇਸ ਮੌਕੇ ਗਿਆਨ ਸਿੰਘ ਸ਼ਾਹਬਾਜ਼ਪੁਰ, ਬਲਵਿੰਦਰ ਸਿੰਘ ਵੇਈਂ ਪੂਈਂ, ਪ੍ਰੇਮ ਸਿੰਘ ਗੋਇੰਦਵਾਲ, ਗੁਰਿੰਦਰ ਸਿੰਘ ਟੋਨੀ, ਡੀ.ਐਸ.ਪੀ ਰਤਨ ਸਿੰਘ ਪੱਖੋਕੇ, ਕੈਪਟਨ ਸਵਰਨ ਸਿੰਘ, ਸਤਨਾਮ ਸਿੰਘ ਚੋਹਲਾ ਸਾਹਿਬ, ਡੀ.ਐਸ.ਪੀ ਜਾਮਾਰਾਏ, ਕਸ਼ਮੀਰ ਸਿੰਘ ਸੰਘਾ, ਬੀਬੀ ਮਨਜੀਤ ਕੌਰ ਅਲਾਵਲਪੁਰ, ਲੱਖਬੀਰ ਸਿੰਘ ਪੰਨੂ, ਗੁਰਸੇਵਕ ਸਿੰਘ ਸੇ਼ਖ, ਓ.ਐਸ.ਡੀ ਦਮਨਜੀਤ ਸਿੰਘ, ਨਰਿੰਦਰ ਸਿੰਘ ਐਮ.ਜੀ.ਏ, ਗੁਰਨਾਮ ਸਿੰਘ ਭੂਰੇ ਗਿੱਲ, ਪਲਵਿੰਦਰ ਸਿੰਘ ਪਿੰਕਾ ਮਾਨੋਚਾਹਲ, ਟੋਨੀ ਦੀਨੇਵਾਲ, ਜਸਵੰਤ ਸਿੰਘ ਜੱਟਾਂ, ਸਤਨਾਮ ਸਿੰਘ ਕਰਮੂਵਾਲਾ, ਹਰਪਾਲ ਸਿੰਘ ਕਦਗਿੱਲ ਆਦਿ ਵੀ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply